
ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਅਤਿਵਾਦੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਇਕ ਨੇਤਾ ਦੀ ਹੱਤਿਆ ਕਰ ਦਿੱਤੀ ਹੈ।
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਅਤਿਵਾਦੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਇਕ ਨੇਤਾ ਦੀ ਹੱਤਿਆ ਕਰ ਦਿੱਤੀ ਹੈ। ਮ੍ਰਿਤਕ ਭਾਜਪਾ ਨੇਤਾ ਦਾ ਨਾਂ ਜਾਵੇਦ ਅਹਿਮਦ ਡਾਰ ਹੈ। ਜਾਵੇਦ ਕੁਲਗਾਮ ਦੇ ਹੋਮਸ਼ਾਲੀਬਾਗ ਇਲਾਕੇ ਵਿਚ ਭਾਜਪਾ ਦੇ ਚੋਣ ਇੰਚਾਰਜ ਸਨ।
BJP leader shot dead in Kulgam
ਹੋਰ ਪੜ੍ਹੋ:ਅਰਵਿੰਦ ਕੇਜਰੀਵਾਲ ਦਾ ਵਾਅਦਾ- ਉੱਤਰਾਖੰਡ ਨੂੰ ਬਣਾਵਾਂਗੇ ਦੁਨੀਆਂ ਦੀ ਅਧਿਆਤਮਕ ਰਾਜਧਾਨੀ
ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰਾਂ ਨੇ ਦੱਖਣੀ ਕਸ਼ਮੀਰ ਦੇ ਬ੍ਰਜਲੂ ਜਾਗੀਰ ਇਲਾਕੇ ਵਿਚ ਸ਼ਾਮ 4:30 ਵਜੇ ਦੇ ਕਰੀਬ ਉਹਨਾਂ ਦੇ ਘਰ ਨੇੜੇ ਭਾਜਪਾ ਵਰਕਰ ਜਾਵੇਦ ਅਹਿਮਦ ਡਾਰ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਹਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਭਾਜਪਾ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਹਮਲਾਵਰਾਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਜਾਰੀ ਹੈ।
BJP leader shot dead in Kulgam
ਹੋਰ ਪੜ੍ਹੋ: ਅਫ਼ਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਦਾ ਅਸਰ: ਭਾਰਤ ਦਾ 22,251 ਕਰੋੜ ਦਾ ਨਿਵੇਸ਼ ਫਸਿਆ
ਇਸ ਤੋਂ ਇਲਾਵਾ ਨੈਸ਼ਨਲ ਕਾਨਫਰੰਸ ਦੇ ਨੇਤਾ ਅਤੇ ਜੰਮੂ -ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਇਸ ਘਟਨਾ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਹਨਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਅਤਿਵਾਦੀਆਂ ਨੇ 9 ਅਗਸਤ ਨੂੰ ਅਨੰਤਨਾਗ ਵਿਚ ਇਕ ਭਾਜਪਾਸਰਪੰਚ ਅਤੇ ਉਹਨਾਂ ਦੀ ਪਤਨੀ ਦੀ ਹੱਤਿਆ ਕਰ ਦਿੱਤੀ ਸੀ।