ਚੰਡੀਗੜ੍ਹ: 98 ਸਾਲਾ ਬਜ਼ੁਰਗ ਔਰਤ ਦਾ ਗਲਾ ਵੱਢ ਕੇ ਕਤਲ, ਹੱਤਿਆ ਨੂੰ ਲੁੱਟ ਦਿਖਾਉਣ ਦੀ ਕੋਸ਼ਿਸ਼
Published : Aug 7, 2021, 8:51 am IST
Updated : Aug 7, 2021, 8:51 am IST
SHARE ARTICLE
98 year old woman starngled to death in Sector 8 Chandigarh
98 year old woman starngled to death in Sector 8 Chandigarh

ਬਜ਼ੁਰਗ ਔਰਤ ਦਾ ਗਲਾ ਚਾਕੂ ਨਾਲ ਕੱਟਣ ਮਗਰੋਂ ਉਸ ਨੂੰ ਬੈਡਰੂਮ ਦੇ ਦਰਵਾਜ਼ੇ ਤੱਕ ਘਸੀਟਿਆ ਗਿਆ ਹੈ।

ਚੰਡੀਗੜ੍ਹ: ਸ਼ੁੱਕਰਵਾਰ ਦੇਰ ਰਾਤ ਸੈਕਟਰ -8 (Chandigarh Sector-8) ਦੀ ਰਹਿਣ ਵਾਲੀ 98 ਸਾਲਾ ਜੋਗਿੰਦਰ ਕੌਰ ਦਾ ਕਤਲ ਕਰ ਦਿੱਤਾ ਗਿਆ। ਘਰ ਵਿਚ ਕੰਮ ਕਰ ਰਹੇ ਨੌਕਰਾਂ ਨੇ ਉਸਨੂੰ ਜ਼ਖਮੀ ਅਤੇ ਬੇਹੋਸ਼ੀ ਦੀ ਹਾਲਤ ਵਿਚ ਵੇਖਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ। PCR ਵਲੋਂ ਉਨ੍ਹਾਂ ਨੂੰ GMSH-16 ਵਿਚ ਲਿਜਾਂਦਾ ਗਿਆ, ਜਿਥੇ ਹਸਪਤਾਲ ਵਿਚ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਡਾਕਟਰਾਂ ਨੇ ਦੇਖਿਆ ਕਿ ਉਸਦੇ ਗਲੇ ਵਿਚ ਕੱਟ ਦਾ ਨਿਸ਼ਾਨ ਸੀ, ਯਾਨੀ ਕਿ ਉਨ੍ਹਾਂ ਦਾ ਕਿਸੇ ਨੇ ਗਲਾ ਕੱਟਿਆ ਸੀ। ਦੇਰ ਰਾਤ ਤੱਕ ਸੀਨੀਅਰ ਪੁਲਿਸ ਅਧਿਕਾਰੀ ਮੌਕੇ 'ਤੇ ਮੌਜੂਦ ਸਨ, ਪਰ ਹੱਤਿਆ ਦੇ ਪਿੱਛੇ ਦਾ ਮਕਸਦ ਅਜੇ ਸਪਸ਼ਟ ਨਹੀਂ ਹੋ ਸਕਿਆ ਹੈ।

ਹੋਰ ਪੜ੍ਹੋ: ਰੈਪਰ ਹਨੀ ਸਿੰਘ ਨੇ ਪਤਨੀ ਦੇ ਆਰੋਪਾਂ ਨੂੰ ਦੱਸਿਆ ਬੇਬੁਨਿਆਦ, ਕਿਹਾ ਮੈਂ ਤਕਲੀਫ ਵਿਚ ਹਾਂ

PHOTOPHOTO

ਬੁੱਢੀ ਔਰਤ (Old Lady) ਕੋਠੀ ਵਿਚ ਇਕੱਲੀ ਰਹਿੰਦੀ ਸੀ। ਪਤੀ ਮੇਹਰ ਸਿੰਘ ਦੀ ਪਹਿਲਾਂ ਹੀ ਮੌਤ (Death) ਹੋ ਚੁੱਕੀ ਹੈ ਅਤੇ ਪੁੱਤਰ-ਧੀ ਵਿਦੇਸ਼ ਵਿਚ ਰਹਿੰਦੇ ਹਨ। ਇੱਕ ਪੁੱਤਰ ਦੀ ਨੂੰਹ ਕੋਠੀ ਦੇ ਪਿਛਲੇ ਪਾਸੇ ਰਹਿੰਦੀ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਨ੍ਹਾਂ ਦੀ ਨੂੰਹ ਘਟਨਾ ਦੇ ਸਮੇਂ ਕਿੱਥੇ ਸੀ। ਨੌਕਰ ਅਤੇ ਨੌਕਰਾਣੀ ਵੀ ਕੋਠੀ ਦੇ ਅੰਦਰ ਨੌਕਰ ਕੁਆਰਟਰਾਂ ਵਿਚ ਰਹਿੰਦੇ ਹਨ। ਉਦਯੋਗਿਕ ਖੇਤਰ ਵਿਚ ਕੰਮ ਕਰਨ ਵਾਲਾ ਨੌਕਰ ਭਰਤ ਘਟਨਾ ਦੇ ਸਮੇਂ ਮੌਕੇ 'ਤੇ ਨਹੀਂ ਸੀ।

ਹੋਰ ਪੜ੍ਹੋ: ਬੱਚਿਆਂ ਨੂੰ ਅਪਣੀ ਮਾਤਾ ਦੇ ਉਪਨਾਮ ਦੀ ਵਰਤੋਂ ਦਾ ਅਧਿਕਾਰ ਹੈ: ਹਾਈ ਕੋਰਟ

ਹਰ ਰੋਜ਼ ਸ਼ਾਮ 6.30 ਤੋਂ 7.30 ਵਜੇ ਦੌਰਾਨ ਜੋਗਿੰਦਰ ਕੌਰ ਆਪਣੇ ਘਰ ਦੀ ਲਾਬੀ ਵਿਚ ਰੋਜ਼ ਪਾਠ ਕਰਦੀ ਸੀ। ਸ਼ੁੱਕਰਵਾਰ ਸ਼ਾਮ ਕਰੀਬ 7.30 ਵਜੇ ਨੌਕਰਾਂ ਨੇ ਜੋਗਿੰਦਰ ਕੌਰ ਨੂੰ ਬੈਡਰੂਮ ਦੇ ਦਰਵਾਜ਼ੇ ਕੋਲ ਡਿੱਗਿਆ ਪਿਆ ਵੇਖਿਆ। ਰਸੋਈ ਵਿਚ ਵਰਤੇ ਜਾਂਦੇ ਚਾਕੂ ਦਾ ਟੁੱਟਾ ਹਿੱਸਾ ਵੀ ਉੱਥੇ ਡਿੱਗਾ ਪਿਆ ਸੀ। ਜੋਗਿੰਦਰ ਕੌਰ ਦਾ ਵਾਕਰ ਲਾਬੀ ਵਿਚ ਜ਼ਮੀਨ ਤੇ ਪਿਆ ਸੀ। ਉਸ ਤੋਂ ਕੁਝ ਦੂਰੀ 'ਤੇ ਐਨਕਾਂ ਵੀ ਜ਼ਮੀਨ 'ਤੇ ਪਈਆਂ ਸਨ ਅਤੇ ਬੈਡ 'ਤੇ ਗੁਟਕਾ ਸਾਹਿਬ ਰੱਖਿਆ ਹੋਇਆ ਸੀ। ਕਮਰੇ ਦਾ ਸਮਾਨ ਖਿਲਰਿਆ ਪਿਆ ਸੀ। 

PHOTOPHOTO

ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਕਤਲ ਦਾ ਕਾਰਨ ਡਕੈਤੀ ਹੋ ਸਕਦਾ ਹੈ ਜਾਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਲੁੱਟ ਹੋਈ ਹੈ। ਬਜ਼ੁਰਗ ਔਰਤ ਦਾ ਗਲਾ ਚਾਕੂ ਨਾਲ ਕੱਟਣ ਮਗਰੋਂ ਉਸ ਨੂੰ ਬੈਡਰੂਮ ਦੇ ਦਰਵਾਜ਼ੇ ਤੱਕ ਘਸੀਟਿਆ ਗਿਆ ਹੈ। ਸੰਭਾਵਨਾ ਹੈ ਕਿ ਘਟਨਾ ਦੇ ਦੌਰਾਨ ਬਜ਼ੁਰਗ ਔਰਤ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੋਵੇਗੀ।ਮ੍ਰਿਤਕ ਜੋਗਿੰਦਰ ਕੌਰ ਦਾ ਪੋਸਟਮਾਰਟਮ ਉਨ੍ਹਾਂ ਦੇ ਬੱਚਿਆਂ ਦੇ ਆਉਣ ਤੋਂ ਬਾਅਦ ਹੀ ਕੀਤਾ ਜਾਵੇਗਾ। ਫਿਲਹਾਲ ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਲਿਆ ਹੈ। 

Location: India, Chandigarh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement