ਜ਼ਿੰਦਾਦਿਲੀ ਦੀ ਮਿਸਾਲ: ਨਕਲੀ ਲੱਤਾਂ ਨਾਲ ਸਾਈਕਲਿੰਗ ਕਰ ਅਬਲੂ ਰਾਜੇਸ਼ ਕੁਮਾਰ ਨੇ ਬਣਾਇਆ ਵਿਸ਼ਵ ਰਿਕਾਰਡ
Published : Aug 17, 2022, 12:46 pm IST
Updated : Aug 17, 2022, 12:46 pm IST
SHARE ARTICLE
Ablu Rajesh Kumar Sets a new world record on 15th August
Ablu Rajesh Kumar Sets a new world record on 15th August

ਰਾਜੇਸ਼ ਕੁਮਾਰ ਨੇ ਆਪਣਾ ਨਾਂਅ ਵੱਕਾਰੀ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਿਚ ਦਰਜ ਕਰਵਾਇਆ ਹੈ।


ਨਵੀਂ ਦਿੱਲੀ: ਅੰਮ੍ਰਿਤਸਰ ਦੇ ਰਹਿਣ ਵਾਲੇ ਅਬਲੂ ਰਾਜੇਸ਼ ਕੁਮਾਰ ਨੇ ਆਪਣੇ ਦ੍ਰਿੜ ਇਰਾਦੇ ਤੋਂ ਇਹ ਸਾਬਿਤ ਕਰ ਦਿੱਤਾ ਕਿ ਕੋਈ ਵੀ ਰੁਕਾਵਟ ਤੁਹਾਨੂੰ ਅੱਗੇ ਵਧਣ ਤੋਂ ਨਹੀਂ ਰੋਕ ਸਕਦੀ। ਦਰਅਸਲ ਅਬਲੂ ਰਾਜੇਸ਼ ਕੁਮਾਰ ਨੇ 15 ਅਗਸਤ ਮੌਕੇ ਭਾਰਤੀ ਰਾਸ਼ਟਰੀ ਝੰਡਾ ਫੜ ਕੇ ਨਕਲੀ ਲੱਤਾਂ ਦੇ ਸਹਾਰੇ 1 ਕਿਲੋਮੀਟਰ ਤੱਕ ਸਾਈਕਲ ਚਲਾਇਆ। ਇਸ ਪ੍ਰਾਪਤੀ ਨਾਲ ਰਾਜੇਸ਼ ਕੁਮਾਰ ਨੇ ਆਪਣਾ ਨਾਂਅ ਵੱਕਾਰੀ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਿਚ ਦਰਜ ਕਰਵਾਇਆ ਹੈ।

Ablu Rajesh Kuma Sets a new world record on 15th August
Ablu Rajesh Kumar Sets a new world record on 15th August

ਵਿਸ਼ੇਸ਼ ਤੌਰ 'ਤੇ ਸਮਰੱਥ ਕੋਰੀਓਗ੍ਰਾਫਰ ਅਬਲੂ ਰਾਜੇਸ਼ ਕੁਮਾਰ ਨੇ ਜਦੋਂ ਕਿਹਾ, "ਮੈਂ ਇਕ ਦੁਰਘਟਨਾ ਕਾਰਨ ਆਪਣੇ ਸੁਪਨੇ ਨਹੀਂ ਛੱਡਾਂਗਾ" ਤਾਂ ਉਸ ਦਾ ਮਤਲਬ ਡੂੰਘਾ ਸੀ। 15 ਅਗਸਤ ਨੂੰ ਜਦੋਂ ਦੇਸ਼ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਸੀ 25 ਸਾਲਾ ਅਬਲੂ ਨੇ ਭਾਰਤੀ ਰਾਸ਼ਟਰੀ ਝੰਡਾ ਫੜ ਕੇ ਸਿਰਫ ਆਪਣੀਆਂ ਨਕਲੀ ਲੱਤਾਂ ਨਾਲ 1 ਕਿਲੋਮੀਟਰ ਤੱਕ ਸਾਈਕਲ ਚਲਾਇਆ। ਅਬਲੂ ਨੇ ਸਭ ਤੋਂ ਲੰਮੀ ਦੂਰੀ ਤੈਅ ਕਰਨ ਦਾ 'ਲਾਈਵ' ਰਿਕਾਰਡ ਬਣਾ ਕੇ ਵੱਕਾਰੀ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਿਚ ਨਾਂਅ ਦਰਜ ਕਰਵਾਇਆ ਹੈ। ਅਬਲੂ ਰਾਜੇਸ਼ ਨੇ ਆਪਣੇ ਸੁਪਨੇ ਨੂੰ ਪੂਰਾ ਕਰਨ ਅਤੇ ਆਪਣੇ ਦੇਸ਼ ਨੂੰ ਮਾਣ ਦਿਵਾਉਣ ਲਈ ਪਿਛਲੇ ਛੇ ਮਹੀਨਿਆਂ ਤੋਂ ਦਿਨ-ਰਾਤ ਕੰਮ ਕੀਤਾ।

Ablu Rajesh Kuma Sets a new world record on 15th August Ablu Rajesh Kumar Sets a new world record on 15th August

ਅੰਮ੍ਰਿਤਸਰ ਵਿਚ ਜਨਮੇ ਅਤੇ ਵੱਡੇ ਹੋਏ ਅਬਲੂ ਹਮੇਸ਼ਾ ਨੱਚਣ ਦਾ ਸ਼ੌਕੀਨ ਸੀ। ਹਾਲਾਂਕਿ 14 ਸਾਲ ਦੀ ਛੋਟੀ ਉਮਰ ਵਿਚ ਅਬਲੂ ਇਕ ਰੇਲ ਹਾਦਸੇ ਦਾ ਸ਼ਿਕਾਰ ਹੋਇਆ ਅਤੇ ਉਸ ਨੇ ਆਪਣੀਆਂ ਦੋਵੇਂ ਲੱਤਾਂ ਗਵਾ ਦਿੱਤੀਆਂ ਗਈਆਂ ਸਨ। ਔਕੜਾਂ ਦੇ ਬਾਵਜੂਦ ਉਸ ਨੇ ਕਦੇ ਵੀ ਨੱਚਣ ਦੇ ਆਪਣੇ ਜਨੂੰਨ ਨੂੰ ਅੱਗੇ ਵਧਾਉਣ ਅਤੇ ਇਹ ਸਾਬਤ ਕਰਨ ਦੀ ਉਮੀਦ ਨਹੀਂ ਛੱਡੀ ਕਿ ਉਹ ਆਪਣੀ ਅਪਾਹਜਤਾ ਨਾਲੋਂ ਵੱਡਾ ਹੈ। ਨਕਲੀ ਲੱਤਾਂ ਪ੍ਰਾਪਤ ਕਰਨ ਤੋਂ ਬਾਅਦ ਉਸ ਨੇ ਆਪਣੇ ਸਰੀਰ ਨੂੰ ਸਿਖਲਾਈ ਦਿੱਤੀ ਅਤੇ ਦੁਬਾਰਾ ਡਾਂਸ ਕਰਨਾ ਸਿੱਖ ਲਿਆ। ਲਗਨ ਨਾਲ ਅਬਲੂ ਅੰਮ੍ਰਿਤਸਰ ਵਿਚ ਇਕ ਕੋਰੀਓਗ੍ਰਾਫਰ ਬਣ ਗਿਆ ਅਤੇ ਉਸ ਨੇ ਆਪਣੀਆਂ ਵੀਡੀਓਜ਼ ਨੂੰ ਮੋਜ 'ਤੇ ਅਪਲੋਡ ਕਰਨਾ ਸ਼ੁਰੂ ਕਰ ਦਿੱਤਾ।  

Ablu Rajesh Kuma Sets a new world record on 15th August
Ablu Rajesh Kumar Sets a new world record on 15th August

ਅਬਲੂ ਨੂੰ ਉਸ ਦੀ ਪ੍ਰਾਪਤੀ ਲਈ ਵਧਾਈ ਦਿੰਦੇ ਹੋਏ ਸ਼ੇਅਰਚੈਟ ਅਤੇ ਮੋਜ ਦੇ ਸੀਨੀਅਰ ਡਾਇਰੈਕਟਰ ਆਫ ਕੰਟੈਂਟ ਸਟਰੈਟਜੀ ਅਤੇ ਓਪਰੇਸ਼ਨ ਨੇ ਕਿਹਾ, “ਅਬਲੂ ਦਾ ਦ੍ਰਿੜ ਇਰਾਦਾ ਅਤੇ ਆਪਣੀਆਂ ਰੁਕਾਵਟਾਂ ਨੂੰ ਪਾਰ ਕਰਨ ਦੀ ਇੱਛਾ ਸੱਚਮੁੱਚ ਪ੍ਰੇਰਨਾਦਾਇਕ ਹੈ। ਛੋਟੀ ਉਮਰ ਵਿਚ ਜ਼ਿੰਦਗੀ ਵਿਚ ਗੰਭੀਰ ਹਾਲਾਤਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਅਬਲੂ ਨੇ ਸਾਬਤ ਕੀਤਾ ਹੈ ਕਿ ਉਹ ਸਹੀ ਅਰਥਾਂ ਵਿਚ ਇਕ ਚੈਂਪੀਅਨ ਹੈ ਅਤੇ ਮੈਂ ਉਸ ਨੂੰ ਇਸ ਮੀਲ ਪੱਥਰ ਨੂੰ ਹਾਸਲ ਕਰਨ ਲਈ ਵਧਾਈ ਦਿੰਦਾ ਹਾ। ਸਾਨੂੰ ਮਾਣ ਹੈ ਕਿ ਅਬਲੂ ਨੇ ਲਾਈਵ ਰਿਕਾਰਡ ਕਾਇਮ ਕਰਨ ਅਤੇ ਦੇਸ਼ ਦੇ ਹਰ ਕੋਨੇ ਤੋਂ ਭਾਰਤੀਆਂ ਨਾਲ ਜੁੜਨ ਲਈ ਮੋਜ ਨੂੰ ਚੁਣਿਆ। ਮੈਂ ਉਸ ਨੂੰ ਉਸ ਦੇ ਭਵਿੱਖ ਦੇ ਸਾਰੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।”

ਨਿਕਿਤਾ ਸ਼ਰਮਾ (ਇੰਟਰਨੈਸ਼ਨਲ ਬੁੱਕ ਆਫ ਰਿਕਾਰਡ) ਨੇ ਕਿਹਾ, “ਅਬਲੂ ਵਰਗੇ ਭਾਰਤ ਦੇ ਉਤਸ਼ਾਹੀ ਨੌਜਵਾਨਾਂ ਨੂੰ ਆਪਣੀਆਂ ਚੁਣੌਤੀਆਂ ਨੂੰ ਪਾਰ ਕਰਦੇ ਹੋਏ ਅਤੇ ਮਹਾਨ ਉਚਾਈਆਂ ਨੂੰ ਹਾਸਲ ਕਰਦੇ ਹੋਏ ਦੇਖਣਾ ਬਹੁਤ ਉਤਸ਼ਾਹਜਨਕ ਹੈ। ਅਸੀਂ 'ਭਾਰਤੀ ਝੰਡੇ ਨੂੰ ਫੜੀ ਨਕਲੀ ਲੱਤਾਂ ਨਾਲ ਸਾਈਕਲਿੰਗ ਦੁਆਰਾ ਤੈਅ ਕੀਤੀ ਸਭ ਤੋਂ ਲੰਬੀ ਦੂਰੀ' ਦੇ ਪੇਸ਼ ਕੀਤੇ ਗਏ ਵਿਲੱਖਣ ਰਿਕਾਰਡ ਤੋਂ ਬਹੁਤ ਖੁਸ਼ ਹਾਂ ਅਤੇ ਉਸ ਦੀ ਪ੍ਰਾਪਤੀ 'ਤੇ ਉਸ ਨੂੰ ਵਧਾਈ ਦੇਣਾ ਚਾਹੁੰਦੇ ਹਾਂ।" ਇਸ ਤੋਂ ਇਲਾਵਾ ਅਬਲੂ ਨੇ ਲੋੜਵੰਦ ਬੱਚਿਆਂ ਲਈ 'ਅਬਲੂ ਰਾਜੇਸ਼ ਡਾਂਸ ਅਕੈਡਮੀ' ਦੀ ਸਥਾਪਨਾ ਕੀਤੀ ਹੈ, ਜਿੱਥੇ ਉਹ ਗਰੀਬ ਪਿਛੋਕੜ ਵਾਲੇ ਬੱਚਿਆਂ ਨੂੰ ਡਾਂਸ ਕਰਨਾ ਸਿਖਾਉਂਦਾ ਹੈ। ਅਬਲੂ ਦੀ ਇਹ ਲਗਨ ਦੇਸ਼ ਦੇ ਨੌਜਵਾਨਾਂ ਲਈ ਇਕ ਮਿਸਾਲ ਹੈ।

 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement