
ਕਿਹਾ- ਇਮਾਨਦਾਰੀ ਸਕੂਨ ਦਿੰਦੀ ਹੈ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਪੀਆਰਟੀਸੀ ਮੁਲਾਜ਼ਮਾਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਇਮਾਨਦਾਰੀ ਦੀ ਵੱਡੀ ਮਿਸਾਲ ਕਾਇਮ ਕੀਤੀ ਹੈ। ਮੁੱਖ ਮੰਤਰੀ ਨੇ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਸਨਮਾਨਿਤ ਕੀਤਾ ਅਤੇ ਉਹਨਾਂ ਦਾ ਹੌਸਲਾ ਵਧਾਇਆ।
CM Bhagwant Mann Honours Conductor, Driver Of PRTC
ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਮੁੱਖ ਮੰਤਰੀ ਨੇ ਲਿਖਿਆ, “ਇਮਾਨਦਾਰੀ ਦੀ ਮਿਸਾਲ…ਕੁਝ ਦਿਨ ਪਹਿਲਾਂ ਕੋਈ ਬੰਦਾ ਪੈਸਿਆਂ ਨਾਲ ਭਰਿਆ ਬੈਗ…ਜਿਸ ‘ਚ 4.30 ਲੱਖ ਰੁਪਏ ਸੀ…ਪੀਆਰਟੀਸੀ ਬੱਸ ‘ਚ ਭੁੱਲ ਗਿਆ…ਪਰ ਬੱਸ ਮੁਲਾਜ਼ਮਾਂ ਨੇ ਬੈਗ ਸਹੀ ਸਲਾਮਤ ਉਸ ਬੰਦੇ ਤੱਕ ਪਹੁੰਚਦਾ ਕੀਤਾ…ਅੱਜ ਦੋਵੇਂ ਮੁਲਾਜ਼ਮਾਂ ਨਾਲ ਮੁਲਾਕਾਤ ਕੀਤੀ…ਇਮਾਨਦਾਰੀ ਲਈ ਹੱਲਾਸ਼ੇਰੀ ਤੇ ਹੌਂਸਲਾ-ਅਫ਼ਜਾਈ ਕੀਤੀ…ਇਮਾਨਦਾਰੀ ਸਕੂਨ ਦਿੰਦੀ ਹੈ…”।
CM Bhagwant Mann Honours Conductor, Driver Of PRTC
ਦਰਅਸਲ ਬੀਤੇ ਦਿਨੀਂ ਬੱਸ ਵਿਚ ਸਵਾਰ ਇਕ ਯਾਤਰੀ ਗਲਤੀ ਨਾਲ ਆਪਣਾ ਬੈਗ ਭੁੱਲ ਗਿਆ ਸੀ, ਜਿਸ ਵਿਚ 4.30 ਲੱਖ ਰੁਪਏ ਸਨ। ਜਦੋਂ ਇਹ ਬੈਗ ਬੱਸ ਡਰਾਈਵਰ ਅਤੇ ਕੰਡਕਟਰ ਨੂੰ ਮਿਲਿਆ ਤਾਂ ਉਹਨਾਂ ਨੇ ਇਮਾਨਦਾਰੀ ਦਿਖਾਉਂਦੇ ਹੋਏ ਬੈਗ ਦੇ ਮਾਲਕ ਦਾ ਪਤਾ ਲਗਾ ਕੇ ਵਾਪਸ ਕਰ ਦਿੱਤਾ। ਇਹਨਾਂ ਦੋਵਾਂ ਮੁਲਾਜ਼ਮਾਂ ਦੀ ਇਮਾਨਦਾਰੀ ਦੀ ਸਭ ਨੇ ਤਾਰੀਫ਼ ਕੀਤੀ, ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਉਹਨਾਂ ਨੂੰ ਮਿਲਣ ਲਈ ਬੁਲਾਇਆ।