
ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਇਸ ਮਿਸ਼ਨ ਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 'ਮੇਕ ਇੰਡੀਆ ਨੰਬਰ 1' ਮਿਸ਼ਨ ਦੀ ਸ਼ੁਰੂਆਤ ਕੀਤੀ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਮਿਸ਼ਨ ਨਾਲ ਦੇਸ਼ ਦੇ 130 ਕਰੋੜ ਲੋਕਾਂ ਨੂੰ ਜੋੜਿਆ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਲੋਕਾਂ 'ਚ ਗੁੱਸਾ ਹੈ ਅਤੇ ਸਵਾਲ ਹੈ ਕਿ 75 ਸਾਲਾਂ 'ਚ ਕਿੰਨੇ ਦੇਸ਼ ਆਜ਼ਾਦ ਹੋਏ ਤੇ ਭਾਰਤ ਤੋਂ ਅੱਗੇ ਨਿਕਲ ਗਏ।
Delhi CM Arvind Kejriwal launches mission 'Make India No. 1'
ਉਹਨਾਂ ਕਿਹਾ ਜੇਕਰ ਅਸੀਂ ਇਸ ਦੇਸ਼ ਨੂੰ ਇਹਨਾਂ ਨੇਤਾਵਾਂ ਦੇ ਹੱਥਾਂ ਵਿਚ ਛੱਡ ਦਿੱਤਾ ਤਾਂ ਅਸੀਂ ਪਿੱਛੇ ਰਹਿ ਜਾਵਾਂਗੇ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਅਪੀਲ ਕਰਦਾ ਹਾਂ ਕਿ ਸਾਰੇ 130 ਕਰੋੜ ਲੋਕਾਂ ਨੂੰ ਇਸ ਦੇਸ਼ ਦੇ ਮਿਸ਼ਨ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਜਿਸ ਦਿਨ ਸਾਰੇ 130 ਕਰੋੜ ਲੋਕ ਇਸ ਨਾਲ ਜੁੜ ਗਏ, ਦੇਸ਼ ਨੂੰ ਨੰਬਰ 1 ਬਣਨ ਤੋਂ ਕੋਈ ਨਹੀਂ ਰੋਕ ਸਕਦਾ।
Delhi CM Arvind Kejriwal launches mission 'Make India No. 1'
ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਇਸ ਮਿਸ਼ਨ ਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਲਈ ਮੈਂ ਭਾਜਪਾ, ਕਾਂਗਰਸ ਅਤੇ ਹੋਰ ਪਾਰਟੀਆਂ ਦੇ ਲੋਕਾਂ ਨੂੰ ਇਸ ਮਿਸ਼ਨ ਨਾਲ ਜੁੜਨ ਦੀ ਅਪੀਲ ਕਰਨਾ ਚਾਹੁੰਦਾ ਹਾਂ। ਉਹਨਾਂ ਕਿਹਾ ਕਿ ਮੈਂ ਸਾਰੇ ਦੇਸ਼ ਭਗਤਾਂ ਨੂੰ ਇਸ ਵਿਚ ਸ਼ਾਮਲ ਹੋਣ ਦੀ ਅਪੀਲ ਕਰਦਾ ਹਾਂ। ਜੋ ਦੇਸ਼ ਨੂੰ ਨੰਬਰ 1 ਦੇਖਣਾ ਚਾਹੁੰਦੇ ਹਨ ਉਹ ਇਸ ਵਿਚ ਸ਼ਾਮਲ ਹੋਵੋ। ਕੇਜਰੀਵਾਲ ਨੇ ਕਿਹਾ ਕਿ ਸਾਨੂੰ ਹੁਣ ਲੜਾਈ ਲੜਨ ਦੀ ਲੋੜ ਨਹੀਂ ਹੈ। ਅਸੀਂ 75 ਸਾਲ ਲੜਦਿਆਂ ਬਿਤਾਏ। ਭਾਜਪਾ ਕਾਂਗਰਸ ਨਾਲ ਲੜ ਰਹੀ ਹੈ, ਕਾਂਗਰਸ 'ਆਪ' ਨਾਲ ਲੜ ਰਹੀ ਹੈ।
Delhi CM Arvind Kejriwal launches mission 'Make India No. 1'
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੇਸ਼ ਨੂੰ ਨੰਬਰ ਇਕ ਬਣਾਉਣ ਲਈ ਸਾਨੂੰ ਪੰਜ ਅਹਿਮ ਕੰਮ ਕਰਨੇ ਹੋਣਗੇ। ਪਹਿਲਾ ਕੰਮ- ਮੁਫ਼ਤ ਸਿੱਖਿਆ, ਦੂਜਾ ਕੰਮ- ਮੁਫ਼ਤ ਇਲਾਜ, ਤੀਜਾ ਕੰਮ-ਨੌਜਵਾਨਾਂ ਨੂੰ ਰੁਜ਼ਗਾਰ, ਚੌਥਾ ਕੰਮ- ਔਰਤਾਂ ਦਾ ਸਤਿਕਾਰ ਅਤੇ ਸੁਰੱਖਿਆ, ਪੰਜਵਾਂ ਕੰਮ-ਕਿਸਾਨਾਂ ਦੀ ਖੇਤੀ ਦਾ ਪੂਰਾ ਮੁੱਲ।