
ਭਾਰਤ ਨੂੰ 174 ਦੇਸ਼ਾਂ ਦੀ ਰੈਂਕਿੰਗ ਵਿਚ ਦਿੱਤਾ ਗਿਆ ਇਹ ਸਥਾਨ
ਨਵੀਂ ਦਿੱਲੀ: ਵਿਸ਼ਵ ਬੈਂਕ ਨੇ ਹਿਊਮਨ ਕੈਪੀਟਲ ਇੰਡੈਕਸ ਵਿਚ ਭਾਰਤ ਨੂੰ 116ਵੀਂ ਰੈਂਕਿੰਗ ਦਿੱਤੀ ਹੈ। ਭਾਰਤ ਨੂੰ 174 ਦੇਸ਼ਾਂ ਦੀ ਰੈਂਕਿੰਗ ਵਿਚ ਇਹ ਸਥਾਨ ਦਿੱਤਾ ਗਿਆ ਹੈ। ਹਾਲਾਂਕਿ ਭਾਰਤ ਦੀ ਰੈਂਕਿੰਗ ਵਿਚ 2018 ਦੇ ਮੁਕਾਬਲੇ ਥੋੜਾ ਵਾਧਾ ਹੋਇਆ ਹੈ।
World Bank
ਵਿਸ਼ਵ ਬੈਂਕ ਦੇ ਹਿਊਮਨ ਕੈਪੀਟਲ ਇੰਡੈਕਸ ਮੁਤਾਬਕ ਭਾਰਤ ਦਾ ਸਕੋਰ 0.49 ਹੈ ਜਦਕਿ 2018 ਵਿਚ ਇਹ ਸਕੋਰ 0.44 ਸੀ। ਇਸ ਤੋਂ ਪਹਿਲਾਂ 2019 ਵਿਚ ਵਿਸ਼ਵ ਬੈਂਕ ਵੱਲ਼ੋਂ ਜਾਰੀ ਕੀਤੀ ਗਈ ਰਿਪੋਰਟ ਵਿਚ ਭਾਰਤ ਨੂੰ 157 ਦੇਸ਼ਾਂ ਵਿਚੋਂ 115 ਵੀਂ ਰੈਂਕਿੰਗ ਦਿੱਤੀ ਗਈ ਸੀ।
India ranks 116 in World Bank's Human Capital Index
ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਵਿਸ਼ਵ ਬੈੰਕ ਦੇ ਇੰਡੈਕਸ 'ਤੇ ਹੀ ਸਵਾਲ ਚੁੱਕਿਆ ਸੀ। ਕੇਂਦਰ ਸਰਕਾਰ ਦਾ ਕਹਿਣਾ ਸੀ ਕਿ ਵਿਸ਼ਵ ਬੈਂਕ ਨੇ ਦੇਸ਼ ਵਿਚ ਗਰੀਬਾਂ ਨੂੰ ਸੰਕਟ ਵਿਚੋਂ ਉਭਾਰਨ ਲਈ ਅਪਣਾਈਆਂ ਗਈਆਂ ਨੀਤੀਆਂ ਦੀ ਅਣਦੇਖੀ ਕੀਤੀ ਹੈ।
World Bank
ਵਿਸਵ ਬੈਂਕ ਨੇ 2020 ਹਿਊਮਨ ਕੈਪੀਟਲ ਇੰਡੈਕਸ ਵਿਚ 174 ਦੇਸ਼ਾਂ ਦੀ ਸਿੱਖਿਆ ਅਤੇ ਸਿਹਤ ਦਾ ਡਾਟਾ ਲਿਆ ਹੈ। ਇਹਨਾਂ 174 ਦੇਸ਼ਾਂ ਵਿਚ ਦੁਨੀਆਂ ਦੀ ਕੁੱਲ 98 ਫੀਸਦੀ ਅਬਾਦੀ ਹੈ। ਕੋਰੋਨਾ ਤੋਂ ਪਹਿਲਾਂ ਯਾਨੀ ਮਾਰਚ 2020 ਤੱਕ ਦੇ ਇਸ ਹਿਊਮਨ ਕੈਪੀਟਲ ਇੰਡੈਕਸ ਵਿਚ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਸਿੱਖਿਆ ਅਤੇ ਸਿਹਤ ਸਹੂਲਤਾਂ 'ਤੇ ਧਿਆਨ ਦਿੱਤਾ ਗਿਆ ਹੈ।
India ranks 116 in World Bank's Human Capital Index
ਜਦੋਂ ਭਾਰਤ ਦੇ ਪਿਛਲੇ ਸਾਲ ਦੇ ਇਤਰਾਜ਼ਾਂ ਬਾਰੇ ਪੁੱਛਿਆ ਗਿਆ ਤਾਂ ਵਿਸ਼ਵ ਬੈਂਕ ਦੇ ਮੁੱਖ ਵਿਕਾਸ ਅਰਥ ਸ਼ਾਸਤਰੀ ਰੌਬਰਟਾ ਗੈਟੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹਨਾਂ ਦੀ ਟੀਮ ਨੇ ਅੰਕੜਿਆਂ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਦੇਸ਼ਾਂ ਨਾਲ ਮਿਲ ਕੇ ਕੰਮ ਕੀਤਾ ਤਾਂ ਕਿ ਸਾਰਿਆਂ ਲਈ ਬਿਹਤਰ ਇੰਡੈਕਸ ਬਣ ਸਕੇ ਅਤੇ ਭਾਰਤ ਉਹਨਾਂ ਦੇਸ਼ਾਂ ਵਿਚੋਂ ਇਕ ਹੈ। ਵਿਸ਼ਵ ਬੈਂਕ ਨੇ ਕਿਹਾ ਕਿ ਇਸ ਮਹਾਂਮਾਰੀ ਵਿਚ ਲੋਕਾਂ ਦੇ ਬਚਾਅ ਲਈ ਉਹ ਦੇਸ਼ਾਂ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਵਿਸ਼ਵ ਬੈਕ ਅਨੁਸਾਰ ਇਸ ਦੌਰਾਨ ਰੁਜ਼ਗਾਰ ਵਿਚ ਲਗਭਗ 12 ਫੀਸਦੀ ਦੀ ਕਮੀ ਆਈ ਹੈ।