ਭਾਰਤੀ ਖੇਤੀਬਾੜੀ ਖੋਜ ਸੰਸਥਾਨ ਨੇ ਪਰਾਲੀ ਨੂੰ ਖਾਦ 'ਚ ਬਦਲਣ ਦੀ ਇਜਾਦ ਕੀਤੀ ਤਕਨੀਕ!
Published : Sep 17, 2020, 8:47 pm IST
Updated : Sep 17, 2020, 8:47 pm IST
SHARE ARTICLE
Rice Straw
Rice Straw

ਸਿਰਫ਼ 4 ਕੈਪਸੂਲ ਦਿੱਲੀ ਨੂੰ ਪ੍ਰਦੂਸ਼ਣ ਮੁਕਤ ਕਰਨਗੇ

ਨਵੀਂ ਦਿੱਲੀ :  ਦਿੱਲੀ ਦੇ ਲੋਕਾਂ ਨੂੰ ਹਰ ਸਾਲ ਨਵੰਬਰ ਮਹੀਨੇ ਤੋਂ ਪ੍ਰਦੂਸ਼ਣ ਦੀ ਮਾਰ ਝਲਣੀ ਪੈਂਦੀ ਹੈ। ਇਸ ਦਾ ਵੱਡਾ ਕਾਰਨ ਹੈ ਦੂਜੇ ਸੂਬਿਆਂ 'ਚ ਸਾੜੀ ਜਾਣ ਵਾਲੀ ਪਰਾਲੀ ਪਰ ਇਸ ਵਾਰ ਭਾਰਤੀ ਖੇਤੀਬਾੜੀ ਖੋਜ ਸੰਸਥਾਨ (ਆਈ.ਸੀ.ਏ.ਆਰ) ਪੂਸਾ ਨੇ ਇਕ ਅਜਿਹੀ ਤਕਨੀਕ ਵਿਕਸਤ ਕੀਤੀ ਹੈ ਜਿਸਦੇ ਨਾਲ ਘੱਟ ਪੈਸਿਆਂ 'ਚ ਅਤੇ ਘੱਟ ਸਮੇਂ 'ਚ ਪਰਾਲੀ ਨੂੰ ਖ਼ਾਦ 'ਚ ਬਦਲਿਆ ਜਾ ਸਕਦਾ ਹੈ।

Paddy StrawPaddy Straw

ਹਰ ਸਾਲ ਪਰਾਲੀ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਆਈ.ਸੀ.ਏ.ਆਰ ਨੇ ਅਜਿਹੀ ਤਕਨੀਕ ਵਿਕਸਿਤ ਕੀਤੀ ਹੈ ਜਿਸਦੇ ਨਾਲ ਸਿਰਫ 20 ਰੁਪਏ ਦੀ ਲਾਗਤ 'ਚ 1 ਹੈਕਟੇਅਰ ਤਕ ਪਰਾਲੀ ਨੂੰ ਇਕ ਮਹੀਨੇ ਦੇ ਅੰਦਰ ਖਾਦ 'ਚ ਬਦਲਿਆ ਜਾ ਸਕਦਾ ਹੈ।

 Paddy StrawPaddy Straw

ਆਮ ਆਦਮੀ ਪਾਰਟੀ ਦੇ ਨੇਤਾ ਗੋਪਾਲ ਰਾਏ ਅੱਜ ਇਸ ਤਕਨੀਕ ਨੂੰ ਸਮਝਣ ਲਈ ਆਈ.ਸੀ.ਏ.ਆਰ ਪਹੁੰਚੇ। ਉਨ੍ਹਾਂ ਨੇ ਦਸਿਆ ਕਿ ਦਿੱਲੀ ਦੇ ਕਿਸਾਨਾਂ ਨੂੰ ਇਹ ਡਿਕੰਪੋਜਰ ਕੈਪਸੂਲ ਮੁਫ਼ਤ 'ਚ ਦਿਤੀ ਜਾਵੇਗੀ। ਇੰਨਾ ਹੀ ਨਹੀਂ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਵੀ ਉਥੇ ਦੇ ਕਿਸਾਨਾਂ ਨੂੰ ਇਸ ਨੂੰ ਮੁਫ਼ਤ 'ਚ ਦੇਣ ਲਈ ਗੱਲ ਕੀਤੀ ਜਾਵੇਗੀ।

Do not burn strawstraw

ਆਈ.ਸੀ.ਏ.ਆਰ ਨੇ ਇਕ ਕੈਪਸੂਲ ਬਣਾਇਆ ਹੈ। ਇਸ ਨੂੰ ਅਜਿਹੇ ਬੈਕਟੀਰੀਆ ਨਾਲ ਤਿਆਰ ਕੀਤਾ ਗਿਆ ਹੈ ਜੋ ਪਰਾਲੀ ਨੂੰ ਘੱਟ ਤੋਂ ਘੱਟ ਸਮੇਂ 'ਚ ਖ਼ਾਦ 'ਚ ਬਦਲ ਦਿੰਦੇ ਹਨ। ਸਿਰਫ਼ 4 ਕੈਪਸੂਲ ਢਾਈ ਏਕੜ ਤਕ ਪਰਾਲੀ ਨੂੰ ਇਕ ਮਹੀਨੇ ਦੇ ਅੰਦਰ ਖ਼ਾਦ 'ਚ ਬਦਲ ਸਕਦੇ ਹਨ। ਇਕ ਕੈਪਸੂਲ ਦੀ ਕੀਮਤ ਸਿਰਫ਼ 20 ਰੁਪਏ ਹੈ।

StrawStraw

ਆਈ.ਸੀ.ਏ.ਆਰ ਦੇ ਵਿਗਿਆਨੀ ਡਾ. ਲਵਲੀਨ ਨੇ ਦਸਿਆ ਕਿ ਇਸ ਕੈਪਸੂਲ ਨੂੰ ਗੁੜ ਅਤੇ ਬੇਸਨ ਦੇ ਨਾਲ ਉਬਾਲ ਕੇ ਪਰਾਲੀ 'ਤੇ ਛਿੜਕਾਅ ਕੀਤਾ ਜਾਂਦਾ ਹੈ। ਕਿਸਾਨਾਂ ਦੀ ਸੌਖ ਲਈ ਆਈ.ਸੀ.ਏ.ਆਰ ਨੇ ਕੈਪਸੂਲ ਦੇ ਨਾਲ-ਨਾਲ ਲਿਕਵਿਡ ਵੀ ਤਿਆਰ ਕੀਤਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement