MS Dhoni ਤੇ ਆਨੰਦ ਮਹਿੰਦਰਾ ਨੂੰ ਸਰਕਾਰ ਵਿਚ ਮਿਲੀ ਵੱਡੀ ਜ਼ਿੰਮੇਵਾਰੀ, ਇਸ ਕਮੇਟੀ ’ਚ ਮਿਲੀ ਥਾਂ
Published : Sep 17, 2021, 12:58 pm IST
Updated : Sep 17, 2021, 12:58 pm IST
SHARE ARTICLE
MS Dhon and Anand Mahindra
MS Dhon and Anand Mahindra

ਕ੍ਰਿਕਟ ਵਿਚ ਅਪਣੇ ਪ੍ਰਦਰਸ਼ਨ ਨਾਲ ਲੱਖਾਂ ਦਾ ਦਿਲ ਜਿੱਤਣ ਵਾਲੇ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਭਾਰਤ ਸਰਕਾਰ ਵਿਚ ਵੱਡੀ ਜ਼ਿੰਮੇਵਾਰੀ ਮਿਲੀ ਹੈ।

ਨਵੀਂ ਦਿੱਲੀ: ਕ੍ਰਿਕਟ ਦੇ ਮੈਦਾਨ ਵਿਚ ਅਪਣੇ ਪ੍ਰਦਰਸ਼ਨ ਨਾਲ ਲੱਖਾਂ ਲੋਕਾਂ ਦਾ ਦਿਲ ਜਿੱਤਣ ਵਾਲੇ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਭਾਰਤ ਸਰਕਾਰ ਵਿਚ ਵੱਡੀ ਜ਼ਿੰਮੇਵਾਰੀ ਮਿਲੀ ਹੈ। ਪਹਿਲਾਂ ਉਹਨਾਂ ਨੂੰ ਟੀ-20 ਵਿਸ਼ਵ ਕੱਪ ਲਈ ਟੀਮ ਇੰਡੀਆ ਦਾ ਮੈਂਟੋਰ ਬਣਾਇਆ ਗਿਆ ਅਤੇ ਹੁਣ ਉਸ ਤੋਂ ਬਾਅਦ ਉਹਨਾਂ ਨੂੰ ਭਾਰਤੀ ਰੱਖਿਆ ਮੰਤਰਾਲੇ ਵੱਲੋਂ ਬਣਾਈ ਗਈ 15 ਮੈਂਬਰੀ ਉੱਚ ਪੱਧਰੀ ਮਾਹਰ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ।

DhoniDhoni

ਹੋਰ ਪੜ੍ਹੋ: PM ਮੋਦੀ ਦੇ ਜਨਮ ਦਿਨ ਮੌਕੇ ਟਰੈਂਡ ਹੋ ਰਿਹਾ 'ਰਾਸ਼ਟਰੀ ਬੇਰੁਜ਼ਗਾਰੀ ਦਿਵਸ'

ਉਹਨਾਂ ਦੇ ਨਾਲ ਇਸ ਕਮੇਟੀ ਵਿਚ ਆਨੰਦ ਮਹਿੰਦਰਾ, ਰਾਜਵਰਧਨ ਸਿੰਘ ਰਾਠੌੜ, ਰਾਜ ਸਭਾ ਮੈਂਬਰ ਵਿਨੈ ਸਹਸ੍ਰਬੁੱਧੇ, ਵਿੱਤ ਮੰਤਰਾਲੇ ਦੇ ਪ੍ਰਮੁੱਖ ਆਰਥਿਕ ਸਲਾਹਕਾਰ ਸੰਜੀਵ ਸਾਨਿਆਲ ਅਤੇ ਜਾਮੀਆ ਮਿਲੀਆ ਇਸਲਾਮੀਆ ਦੇ ਉਪ ਕੁਲਪਤੀ ਨਜ਼ਮਾ ਅਖਤਰ ਦਾ ਨਾਂਅ ਵੀ ਸ਼ਾਮਲ ਹੈ। ਇਸ ਕਮੇਟੀ ਦਾ ਗਠਨ ਐਨਸੀਸੀ (ਨੈਸ਼ਨਲ ਕੈਡੇਟ ਕੋਰਪ) ਦੀ ਵਿਆਪਕ ਸਮੀਖਿਆ ਲਈ ਕੀਤਾ ਗਿਆ ਹੈ। 

Anand mahindra company started free cab service for people in mumbai amid lockdownAnand mahindra 

ਹੋਰ ਪੜ੍ਹੋ:  ਵਿਧਾਇਕਾਂ ਵਲੋਂ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ਗੱਪ ਨਿਕਲੀ? ਪੱਤਰਕਾਰਾਂ ’ਤੇ ਵਰ੍ਹੇ ਰੰਧਾਵਾ

ਇਸ ਕਮੇਟੀ ਦੇ ਹੋਰ ਮੈਂਬਰਾਂ ਵਿਚ ਐਸਐਨਡੀਟੀ ਮਹਿਲਾ ਯੂਨੀਵਰਸਿਟੀ ਦੀ ਸਾਬਕਾ ਵਾਈਸ ਚਾਂਸਲਰ ਵਸੁਧਾ ਕਾਮਤ, ਭਾਰਤੀ ਸਿੱਖਿਆ ਮੰਡਲ ਦੇ ਕੌਮੀ ਆਯੋਜਨ ਸਕੱਤਰ ਮੁਕੁਲ ਕਾਨਿਤਕਰ, ਮੇਜਰ ਜਨਰਲ (ਸੇਵਾਮੁਕਤ) ਆਲੋਕ ਰਾਜ, ਐਸਆਈਐਸ ਇੰਡੀਆ ਲਿਮਟਡ ਦੇ ਪ੍ਰਬੰਧ ਨਿਰਦੇਸ਼ਕ ਰਿਤੂਰਾਜ ਸਿਨਹਾ ਅਤੇ ਡਾਟਾਬੁੱਕ ਦੇ ਸੀਈਓ ਆਨੰਦ ਸ਼ਾਹ ਸ਼ਾਮਲ ਹਨ। ਇਸ ਦੇ ਨਾਲ ਹੀ ਸਾਬਕਾ ਵਿਧਾਇਕ ਬੈਜਯੰਤ ਪਾਂਡ ਨੂੰ ਇਸ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement