
ਤੁਹਾਨੂੰ ਲੱਗਦਾ ਹੋਵੇਗਾ ਕਿ ਭਾਰਤ ਦੇ ਸਭ ਤੋਂ ਅਮੀਰ ਕ੍ਰਿਕਟਰਾਂ ਵਿਚ ਵਿਰਾਟ ਕੋਹਲੀ, ਮਹਿੰਦਰ ਸਿੰਘ ਧੋਨੀ ਜਾਂ ਸਚਿਨ ਤੇਂਦੁਲਕਰ ਦਾ ਨਾਂਅ ਹੋਵੇਗਾ ਪਰ ਅਜਿਹਾ ਨਹੀਂ ਹੈ।
ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ (Indian Cricket Team) ਦੇ ਕਪਤਾਨ ਵਿਰਾਟ ਕੋਹਲੀ ਮੌਜੂਦਾ ਸਮੇਂ ਵਿਚ ਦੁਨੀਆਂ ਦੇ ਸਭ ਤੋਂ ਵੱਡੇ ਬੱਲੇਬਾਜ਼ਾਂ ਵਿਚੋਂ ਇਕ ਹਨ। ਤੁਹਾਨੂੰ ਲੱਗਦਾ ਹੋਵੇਗਾ ਕਿ ਭਾਰਤ ਦੇ ਸਭ ਤੋਂ ਅਮੀਰ ਕ੍ਰਿਕਟਰਾਂ ਵਿਚ ਵਿਰਾਟ ਕੋਹਲੀ, ਮਹਿੰਦਰ ਸਿੰਘ ਧੋਨੀ ਜਾਂ ਸਚਿਨ ਤੇਂਦੁਲਕਰ ਦਾ ਨਾਂਅ ਹੋਵੇਗਾ ਪਰ ਅਜਿਹਾ ਨਹੀਂ ਹੈ। ਅਸੀਂ ਤੁਹਾਨੂੰ ਦੇਸ਼ ਦੇ 10 ਅਜਿਹੇ ਖਿਡਾਰੀਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਸਭ ਤੋਂ ਜ਼ਿਆਦਾ ਅਮੀਰ ਹਨ। ਭਾਰਤ ਵਿਚ ਸਭ ਤੋਂ ਅਮੀਰ ਕ੍ਰਿਕਟਰ (Most Richest Cricketers in India) 23 ਸਾਲ ਦੇ ਆਰੀਮਾਨ ਬਿਰਲਾ (Aryaman Birla) ਹਨ। ਇਹਨਾਂ ਦੀ ਕੁੱਲ ਜਾਇਦਾਦ 70 ਹਜ਼ਾਰ ਕਰੋੜ ਰੁਪਏ ਹੈ।
Aryaman Birla
ਆਰੀਮਾਨ ਬਿਰਲਾ ਮਸ਼ਹੂਰ ਬਿਜ਼ਨਸਮੈਨ ਕੁਮਾਰ ਮੰਗਲਮ ਬਿੜਲਾ ਦੇ ਬੇਟੇ ਹਨ। ਇਹੀ ਕਾਰਨ ਹੈ ਕਿ ਇਹਨਾਂ ਦੀ ਜਾਇਦਾਦ ਜ਼ਿਆਦਾ ਹੈ। ਆਰੀਮਾਨ ਰਣਜੀ ਟ੍ਰਾਫੀ ਵਿਚ ਮੱਧ ਪ੍ਰਦੇਸ਼ ਦੀ ਨੁਮਾਇੰਦਗੀ ਕਰ ਚੁੱਕੇ ਹਨ। ਇਸ ਦੇ ਨਾਲ ਹੀ ਉਹ ਆਈਪੀਐਲ ਵਿਚ ਰਾਜਸਥਾਨ ਰਾਇਲਜ਼ ਵੱਲੋਂ ਖੇਡ ਚੁੱਕੇ ਹਨ। ਆਰੀਮਾਨ ਬਿਰਲਾ ਨੇ ਅਜੇ ਤੱਕ ਭਾਰਤ ਲਈ ਡੈਬਿਊ ਨਹੀਂ ਕੀਤਾ ਹੈ।
Sachin Tendulkar
ਸਚਿਨ ਤੇਂਦੁਲਕਰ (Sachin Tendulkar)
22 ਸਾਲ ਤੱਕ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਵਾਲੇ ਸਚਿਨ ਤੇਂਦੁਲਕਰ ਦੀ ਜਾਇਦਾਦ ਭਾਰਤੀ ਕ੍ਰਿਕਟਾਂ ਵਿਚੋਂ ਸਭ ਤੋਂ ਜ਼ਿਆਦਾ ਹੈ। ਉਹਨਾਂ ਦੀ ਨੈੱਟਵਰਥ 1110 ਕਰੋੜ ਹੈ। ਸਚਿਨ ਅਜੇ ਵੀ ਐਮਆਰਐਫ, ਵੀਜ਼ਾ, ਪੈਪਸੀ, ਐਡੀਡਾਸ ਤੇ ਕੈਨਨ ਵਰਗੇ ਬ੍ਰਾਂਡ ਦੇ ਅੰਬੈਸਡਰ ਹਨ। ਉਹਨਾਂ ਦਾ ਹੁਣ ਤੱਕ ਦਾ ਸਭ ਤੋਂ ਮਸ਼ਹੂਰ ਬ੍ਰਾਂਡ ਲਗਜ਼ਰੀ ਕਾਰ ਨਿਰਮਾਤਾ ਬੀਐਮਬਡਲਿਯੂ ਰਿਹਾ ਹੈ।
Mahendra Singh Dhoni
ਮਹਿੰਦਰ ਸਿੰਘ ਧੋਨੀ (Mahendra Singh Dhoni)
ਸਚਿਨ ਤੋਂ ਬਾਅਦ ਦੂਜੇ ਨੰਬਰ ’ਤੇ ਮਹਿੰਦਰ ਸਿੰਘ ਧੋਨੀ ਹਨ। ਉਹਨਾਂ ਦੀ ਨੈੱਟਵਰਥ 785 ਕਰੋੜ ਰੁਪਏ ਹੈ। ਫੁੱਟਬਾਲ ਕਲੱਬ ਚੈਂਪੀਅਨ ਐਫਸੀ ਅਤੇ ਹਾਕੀ ਕਲੱਬ ਰਾਂਚੀ ਰੇਂਜ ਵਿਚ ਉਹਨਾਂ ਦੀ ਹਿੱਸੇਦਾਰੀ ਹੈ। ਬ੍ਰਾਂਡ ਐਡੋਰਸਮੈਂਟਸ ਵਿਚ ਧੋਨੀ ਕੋਲ ਡ੍ਰੀਮ 11, ਕਾਰ 24, ਇੰਡੀਗੋ ਪੇਂਟ, ਓਰੀਐਂਟ ਸ਼ਾਮਲ ਹਨ।
Virat kohli
ਵਿਰਾਟ ਕੋਹਲੀ (Virat Kohli)
ਧੋਨੀ ਤੋਂ ਬਾਅਦ ਤੀਜੇ ਨੰਬਰ ’ਤੇ ਵਿਰਾਟ ਕੋਹਲੀ ਹਨ। ਕੋਹਲੀ ਦੀ ਨੈੱਟਵਰਥ 770 ਕਰੋੜ ਰੁਪਏ ਹੈ। ਵਿਰਾਟ ਅਜੇ ਪਿਊਮਾ ਦੇ ਨਾਲ 110 ਕਰੋੜ ਰੁਪਏ ਵਿਚ 2025 ਤੱਕ ਜੁੜੇ ਰਹਿਣ ਵਾਲੇ ਹਨ। ਐਮਆਰਐਫ, ਐਮਪੀਐਲ, ਬਲੂਸਟਾਰ ਅਤੇ ਹੀਰੋ ਮੋਟੋਕਾਪ, ਲਗਜ਼ਰੀ ਕਾਰ ਨਿਰਮਾਤਾ ਔਡੀ ਨਾਲ ਵੀ ਉਹ ਜੁੜੇ ਹੋਏ ਹਨ।
ਸੌਰਵ ਗਾਂਗੂਲੀ (Sourav Ganguly)
ਵਿਰਾਟ ਕੋਹਲੀ ਤੋਂ ਬਾਅਦ ਚੌਥੇ ਨੰਬਰ ’ਤੇ ਬੀਸੀਸੀਆਈ ਦੇ ਮੌਜੂਦਾ ਪ੍ਰਧਾਨ ਸੌਰਵ ਗਾਂਗੂਲੀ ਹਨ। ਉਹਨਾਂ ਦੀ ਨੈੱਟਵਰਥ 365 ਕਰੋੜ ਰੁਪਏ ਹੈ।
Sourav Ganguly
ਵੀਰੇਂਦਰ ਸਹਿਵਾਗ (Virender Sehwag)
ਪੰਜਵੇਂ ਨੰਬਰ ’ਤੇ 286 ਕਰੋੜ ਦੀ ਨੈੱਟਵਰਥ ਨਾਲ ਵੀਰੇਂਦਰ ਸਹਿਵਾਗ ਹਨ।
ਭਾਰਤ ਦੇ 10 ਸਭ ਤੋਂ ਅਮੀਰ ਕ੍ਰਿਕਟਰ
- ਸਚਿਨ ਤੇਂਦੁਲਕਰ (1110 ਕਰੋੜ)
- ਮਹਿੰਦਰ ਸਿੰਘ ਧੋਨੀ (785 ਕਰੋੜ)
- ਵਿਰਾਟ ਕੋਹਲੀ (770 ਕਰੋੜ)
- ਸੌਰਵ ਗਾਂਗੂਲੀ (365 ਕਰੋੜ)
- ਵੀਰੇਂਦਰ ਸਹਿਵਾਗ (286 ਕਰੋੜ)
- ਯੁਵਰਾਜ ਸਿੰਘ (255 ਕਰੋੜ)
- ਸੁਰੇਸ਼ ਰੈਨਾ (185 ਕਰੋੜ)
- ਰਾਹੁਲ ਦ੍ਰਾਵਿੜ (170ਕਰੋੜ)
- ਰੋਹਿਤ ਸ਼ਰਮਾ (160 ਕਰੋੜ)
- ਗੌਤਮ ਗੰਭੀਰ (147 ਕਰੋੜ)