ਆਰੋਪੀ ਨੇ ਮਹਿਲਾ ਡਾਕਟਰ ਦੀ ਅਸ਼ਲੀਲ ਵੀਡੀਓ ਵੀ ਬਣਾਈ
Ajmer Doctor Rape Case : ਰਾਜਸਥਾਨ ਦੇ ਅਜਮੇਰ ਦੀ ਇੱਕ ਮਹਿਲਾ ਡਾਕਟਰ ਨਾਲ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। ਬਲਾਤਕਾਰ ਦੀਆਂ ਘਟਨਾ ਦੇ ਨਾਲ-ਨਾਲ ਇੱਥੇ ਰਿਸ਼ਤਿਆਂ ਨੂੰ ਵੀ ਤਾਰ -ਤਾਰ ਕਰ ਦਿੱਤਾ ਹੈ।
ਦਰਅਸਲ ਮਹਿਲਾ ਡਾਕਟਰ ਦੇ ਮਾਮੇ ਦੇ ਬੇਟੇ ਨੇ ਹੀ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਇਹ ਘਟਨਾ ਕਾਨਪੁਰ ਦੀ ਹੈ। ਇੰਨਾ ਹੀ ਨਹੀਂ ਆਰੋਪੀ ਨੇ ਮਹਿਲਾ ਡਾਕਟਰ ਦੀ ਅਸ਼ਲੀਲ ਵੀਡੀਓ ਵੀ ਬਣਾਈ ਅਤੇ ਵਾਇਰਲ ਕਰਨ ਦੀ ਧਮਕੀ ਵੀ ਦਿੱਤੀ। ਪੀੜਤਾ ਨੇ ਅਜਮੇਰ ਦੇ ਆਦਰਸ਼ ਨਗਰ ਥਾਣੇ 'ਚ ਦੋਸ਼ੀ ਖਿਲਾਫ ਮਾਮਲਾ ਦਰਜ ਕਰਵਾਇਆ ਹੈ।
ਆਦਰਸ਼ ਨਗਰ ਥਾਣੇ ਦੇ ਹੈੱਡ ਕਾਂਸਟੇਬਲ ਕਮਲੇਸ਼ ਨੇ ਦੱਸਿਆ ਕਿ ਪੀੜਤਾ ਦੀ ਸ਼ਿਕਾਇਤ 'ਤੇ ਐੱਫਆਈਆਰ ਨੰਬਰ ਜ਼ੀਰੋ ਦਰਜ ਕੀਤੀ ਗਈ ਹੈ। ਇਸ ਤੋਂ ਬਾਅਦ ਪੀੜਤਾ ਨੇ ਜਵਾਹਰ ਲਾਲ ਨਹਿਰੂ ਹਸਪਤਾਲ 'ਚ ਜਬਰ-ਜ਼ਨਾਹ ਨਾਲ ਸਬੰਧਤ ਮੈਡੀਕਲ ਜਾਂਚ ਕਰਵਾਈ। ਐਫਆਈਆਰ ਕਾਨਪੁਰ ਪੁਲਿਸ ਨੂੰ ਭੇਜ ਦਿੱਤੀ ਗਈ ਹੈ। ਹੁਣ ਇਸ ਮਾਮਲੇ ਦੀ ਜਾਂਚ ਕਾਨਪੁਰ ਪੁਲਿਸ ਕਰੇਗੀ।
ਜ਼ਮੀਨ ਲੈਣ ਦੇ ਬਹਾਨੇ ਬੁਲਾਇਆ ਸੀ ਕਾਨਪੁਰ
ਪੀੜਤ ਮਹਿਲਾ ਡਾਕਟਰ 13-14 ਸਤੰਬਰ ਨੂੰ ਕਾਨਪੁਰ ਸਥਿਤ ਆਪਣੇ ਮਾਮੇ ਦੇ ਘਰ ਗਈ ਸੀ। ਜਿੱਥੇ ਉਸ ਨੂੰ ਜ਼ਮੀਨ ਦਿਵਾਉਣ ਦੇ ਬਹਾਨੇ ਬੁਲਾਇਆ ਗਿਆ। ਜਿੱਥੇ ਉਸ ਦੇ ਮਾਮੇ ਦੇ ਲੜਕੇ ਨੇ ਧੋਖੇ ਨਾਲ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ। ਇਸ ਤੋਂ ਬਾਅਦ ਉਸ ਨੇ ਪੀੜਤਾ ਨੂੰ ਅਸ਼ਲੀਲ ਵੀਡੀਓ ਦਿਖਾ ਕੇ ਬਲੈਕਮੇਲ ਕਰਨ ਦੀ ਧਮਕੀ ਦਿੱਤੀ ਅਤੇ ਫਿਰ ਉਸ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਪੀੜਤਾ ਨੂੰ ਕਮਰੇ 'ਚ ਬੰਦ ਕਰ ਦਿੱਤਾ ਅਤੇ ਆਰੋਪੀ ਨੇ ਆਪਣੇ ਕੁਝ ਦੋਸਤਾਂ ਨੂੰ ਵੀ ਬੁਲਾ ਲਿਆ ਪਰ ਪੀੜਤਾ ਨੇ ਕਿਸੇ ਤਰ੍ਹਾਂ ਖੁਦ ਨੂੰ ਬਚਾਇਆ ਅਤੇ ਉਥੋਂ ਭੱਜ ਕੇ ਅਜਮੇਰ ਪਹੁੰਚ ਗਈ।
ਮਹਿਲਾ ਡਾਕਟਰ ਨੇ ਅਜਮੇਰ ਆ ਕੇ ਆਦਰਸ਼ ਨਗਰ ਥਾਣੇ 'ਚ ਆਪਣੀ ਸ਼ਿਕਾਇਤ ਦਰਜ ਕਰਵਾਈ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਕਾਨਪੁਰ ਨਾਲ ਸਬੰਧਤ ਹੈ। ਇਸ ਕਾਰਨ ਜ਼ੀਰੋ ਐਫਆਈਆਰ ਦਰਜ ਕਰਕੇ ਜਾਂਚ ਲਈ ਕਾਨਪੁਰ ਪੁਲਿਸ ਨੂੰ ਭੇਜ ਦਿੱਤੀ ਗਈ ਹੈ। ਹਾਲਾਂਕਿ ਇਸ ਸਬੰਧੀ ਕਾਨਪੁਰ ਪੁਲਿਸ ਨੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ? ਇਸ ਸਬੰਧੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।