
Kolkata Rape Murder Case: ਪੱਛਮ ਬੰਗਾਲ 'ਚ ਬੀਤੇ 38 ਦਿਨ ਤੋਂ ਹੜਤਾਲ 'ਤੇ ਹਨ ਜੂਨੀਅਰ ਡਾਕਟਰ
Kolkata Rape Murder Case: ਪੱਛਮੀ ਬੰਗਾਲ ਦੀ ਮਮਤਾ ਸਰਕਾਰ ਨੇ ਕੋਲਕਾਤਾ ਵਿੱਚ ਇੱਕ ਸਿਖਿਆਰਥੀ ਡਾਕਟਰ ਦੇ ਬਲਾਤਕਾਰ-ਕਤਲ ਮਾਮਲੇ ਵਿੱਚ ਹੜਤਾਲੀ ਜੂਨੀਅਰ ਡਾਕਟਰਾਂ ਦੀਆਂ 5 ਵਿੱਚੋਂ 3 ਮੰਗਾਂ ਮੰਨ ਲਈਆਂ ਹਨ। ਸੋਮਵਾਰ (16 ਸਤੰਬਰ) ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਡਾਕਟਰਾਂ ਵਿਚਾਲੇ ਮੀਟਿੰਗ ਹੋਈ।
ਮਮਤਾ ਨੇ ਰਾਤ ਕਰੀਬ 11:50 ਵਜੇ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਉਹ ਕੋਲਕਾਤਾ ਦੇ ਪੁਲਿਸ ਕਮਿਸ਼ਨਰ, ਸਿਹਤ ਸੇਵਾਵਾਂ ਦੇ ਡਾਇਰੈਕਟਰ, ਮੈਡੀਕਲ ਸਿੱਖਿਆ ਦੇ ਡਾਇਰੈਕਟਰ ਅਤੇ ਉੱਤਰੀ ਕੋਲਕਾਤਾ ਦੇ ਡਿਪਟੀ ਕਮਿਸ਼ਨਰ ਨੂੰ ਹਟਾਉਣ ਲਈ ਤਿਆਰ ਹਨ।
ਪੜ੍ਹੋ ਇਹ ਖ਼ਬਰ : Police Encounter: ਹਰਿਦੁਆਰ ’ਚ ਹੋਈ 5 ਕਰੋੜ ਰੁਪਏ ਦੀ ਲੁੱਟ ਦਾ ਮਾਮਲਾ; ਪੁਲਿਸ ਐਨਕਾਉਂਟਰ ’ਚ ਮਾਰਿਆ ਗਿਆ ਇਨਾਮੀ ਅਪਰਾਧੀ
ਮਮਤਾ ਨੇ ਕਿਹਾ ਕਿ ਮੰਗਲਵਾਰ ਸ਼ਾਮ 4 ਵਜੇ ਵਿਨੀਤ ਗੋਇਲ ਦੀ ਥਾਂ ਨਵਾਂ ਪੁਲਿਸ ਕਮਿਸ਼ਨਰ ਅਹੁਦਾ ਸੰਭਾਲਣਗੇ। ਮੁੱਖ ਮੰਤਰੀ ਨੇ ਡਾਕਟਰਾਂ ਨੂੰ ਕੰਮ ’ਤੇ ਪਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।
ਹਾਲਾਂਕਿ ਮੰਗਲਵਾਰ ਨੂੰ ਵੀ ਡਾਕਟਰਾਂ ਦਾ ਧਰਨਾ ਜਾਰੀ ਰਿਹਾ। ਉਹ ਅਧਿਕਾਰੀਆਂ ਨੂੰ ਹਟਾਉਣ ਲਈ ਸਰਕਾਰ ਤੋਂ ਰਸਮੀ ਹੁਕਮਾਂ ਦੀ ਉਡੀਕ ਕਰ ਰਹੇ ਹਨ।
ਜੂਨੀਅਰ ਡਾਕਟਰਾਂ ਨੇ ਸਰਕਾਰ ਦੇ ਸਾਹਮਣੇ ਇਹ ਪੰਜ ਮੰਗਾਂ ਰੱਖੀਆਂ ਸਨ। ਮਮਤਾ ਬੈਨਰਜੀ ਦੇ ਮੁਤਾਬਿਕ ਪਹਿਲੀ 3 ਮੰਗਾਂ ਪੂਰੀਆਂ ਕੀਤੀਆਂ ਗਈਆਂ ਹਨ। ਟਰੇਨੀ ਡਾਕਟਰ ਨਾਲ ਰੇਪ ਕਤਲ ਕਰਨ ਦੇ ਆਰੋਪੀ ਸੰਜੇ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਸਬੂਤਾਂ ਨਾਲ ਛੇੜਛਾੜ ਦੇ ਆਰੋਪ ਵਿੱਚ ਮੈਡੀਕਲ ਕਾਲਜ ਦੇ ਸਾਬਕਾ ਪ੍ਰਿਸੀਪਲ ਸੰਦੀਪ ਘੋਸ਼ ਤੇ ਤਾਲਾ ਪੁਲਿਸ ਸਟੇਸ਼ਨ ਦੇ ਐਸਐਚਓ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਅਤੇ ਹੁਣ ਕੋਲਕਾਤਾ ਪੁਲਿਸ ਕਮਿਸ਼ਨਰ ਦੇ ਪਦ ਤੋਂ ਹਟਾ ਦਿੱਤਾ ਗਿਆ ਹੈ।
ਪੜ੍ਹੋ ਇਹ ਖ਼ਬਰ : Punjab News: ਸੁਖਰਾਜ ਸਿੰਘ ਨਿਆਮੀਵਾਲਾ ਨੂੰ NIA ਨੇ ਕੀਤਾ ਤਲਬ
ਮਮਤਾ ਨੇ ਕਿਹਾ ਕਿ ਅਸੀਂ ਡਾਕਟਰਾਂ ਦੀਆਂ 99% ਮੰਗਾਂ ਮੰਨ ਲਈਆਂ ਹਨ, ਕਿਉਂਕਿ ਉਹ ਸਾਡ ਛੋਟੇ ਭਰਾ ਹਨ। ਜੂਨੀਅਰ ਡਾਕਟਰਾਂ ਵੱਲੋਂ 42 ਲੋਕਾਂ ਨੇ ਮਨਿਸਟਰਸ ਆਫ ਮੀਟਿੰਗ ਉੱਤੇ ਦਸਤਖਤ ਕੀਤੇ, ਜਦਕਿ ਸਰਕਾਰ ਦੀ ਤਰਫੋਂ ਮੁੱਖ ਸਕੱਤਰ ਮਨੋਜ ਪੰਤ ਨੇ ਸਾਈਨ ਕੀਤੇ ਹਨ। ਮੈਨੂੰ ਲਗਦਾ ਹੈ ਕਿ ਮੀਟਿੰਗ ਪਾਜ਼ੀਟਿਵ ਰਹੀ। ਮੇਰੇ ਹਿਸਾਬ ਨਾਲ ਡਾਕਟਰਾਂ ਦਾ ਵੀ ਇਹੀ ਮੰਨਣਾ ਹੈ, ਨਹੀਂ ਤਾਂ ਉਹ ਮੀਟਿੰਗ ਦਸਤਖਤ ਕਿਉਂ ਕਰਦੇ?
ਮਮਤਾ ਬੈਨਰਜੀ ਨੇ ਸੀਸੀਟੀਵੀ, ਵਾਸ਼ਰੂਮ ਵਰਗੇ ਹਸਪਤਾਲ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਦੀ ਮੰਗ ਮੰਨ ਲਈ ਹੈ ਅਤੇ ਇਸ ਦੇ ਲਈ 100 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਇਸ ਤੋਂ ਇਲਾਵਾ ਮਮਤਾ ਨੇ ਕਿਹਾ ਕਿ ਹੈਲਥ ਸਰਵਿਸ ਦੇ ਡਾਇਰੈਕਟਰ ਅਤੇ ਮੈਡੀਕਲ ਐਜੂਕੇਸ਼ਨ ਦੇ ਡਾਰੈਕਟਰ ਨੂੰ ਢੁਕਵੀਆਂ ਅਸਾਮੀਆਂ ਉੱਤੇ ਤਾਇਨਾਤ ਕੀਤਾ ਜਾਵੇਗਾ। ਅਸੀਂ ਉਨ੍ਹਾਂ ਦਾ ਅਪਮਾਨ ਨਹੀਂ ਕਰ ਸਕਦੇ। ਇਸ ਮਾਮਲੇ ਵਿਚ ਉਨ੍ਹਾਂ ਦੀ ਕੋਈ ਗਲਤੀ ਨਹੀਂ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਚੱਲ ਰਹੇ ਇਸ ਗਤੀਰੋਧ ਨੂੰ ਸੁਲਝਾਉਣ ਦੀਆਂ ਚਾਰ ਅਸਫਲ ਕੋਸ਼ਿਸ਼ਾਂ ਤੋਂ ਬਾਅਦ ਸੋਮਵਾਰ ਸ਼ਾਮ ਨੂੰ 35 ਜੂਨੀਅਰ ਡਾਕਟਰਾਂ ਦਾ ਇੱਕ ਵਫ਼ਦ ਮੀਟਿੰਗ ਲਈ ਪਹੁੰਚਿਆ ਸੀ।
ਪਹਿਲਾਂ ਮੀਟਿੰਗ ਸ਼ਾਮ 5 ਵਜੇ ਹੋਣੀ ਸੀ ਪਰ ਸ਼ਾਮ 6.50 ਵਜੇ ਸ਼ੁਰੂ ਹੋ ਕੇ ਰਾਤ ਕਰੀਬ 9 ਵਜੇ ਤੱਕ ਚੱਲੀ। ਇਸ ਤੋਂ ਬਾਅਦ ਕਰੀਬ ਸਾਢੇ 11 ਵਜੇ ਤੱਕ ਮੀਟਿੰਗ ਚੱਲੀ। ਗੱਲਬਾਤ ਰਿਕਾਰਡ ਕਰਨ ਲਈ ਡਾਕਟਰ ਆਪਣੇ ਨਾਲ ਦੋ ਸਟੈਨੋਗ੍ਰਾਫਰ ਵੀ ਲੈ ਕੇ ਗਏ ਸਨ।
ਇਸ ਤੋਂ ਪਹਿਲਾਂ ਬੰਗਾਲ ਸਰਕਾਰ ਨੇ ਡਾਕਟਰਾਂ ਨੂੰ ਚਾਰ ਵਾਰ ਮੀਟਿੰਗ ਲਈ ਬੁਲਾਇਆ ਸੀ ਪਰ ਲਾਈਵ ਟੈਲੀਕਾਸਟ ਅਤੇ ਵੀਡੀਓਗ੍ਰਾਫੀ ਵਰਗੀਆਂ ਮੰਗਾਂ ਕਾਰਨ ਗੱਲਬਾਤ ਨਹੀਂ ਹੋ ਸਕੀ।
ਆਰਜੀ ਕਰ ਮੈਡੀਕਲ ਕਾਲਜ ਵਿੱਚ ਡਾਕਟਰ ਦੇ ਬਲਾਤਕਾਰ-ਕਤਲ ਤੋਂ ਬਾਅਦ ਜੂਨੀਅਰ ਡਾਕਟਰ ਲਗਾਤਾਰ 38 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਸੀ ਕਿ ਜੇਕਰ ਡਾਕਟਰ ਆਪਣਾ ਵਿਰੋਧ ਖਤਮ ਕਰ ਕੇ ਕੰਮ 'ਤੇ ਪਰਤਦੇ ਹਨ ਤਾਂ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।
(For more Punjabi news apart from CM Mamata Banerjee accepted 3 demands of doctors, stay tuned to Rozana Spokesman)