
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਪ੍ਰਸ਼ਾਸ਼ਨ ਨੇ ਅਤਿਵਾਦੀ ਮਨਾਨ ਵਾਨੀ ਦੀ ਮੌਤ ਤੋਂ ਬਾਅਦ ਜਨਾਜੇ ਅਤੇ ਨਾਮਜ ‘ਚ ਦੇਸ਼...
ਨਵੀਂ ਦਿੱਲੀ (ਪੀਟੀਆਈ) : ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਪ੍ਰਸ਼ਾਸ਼ਨ ਨੇ ਅਤਿਵਾਦੀ ਮਨਾਨ ਵਾਨੀ ਦੀ ਮੌਤ ਤੋਂ ਬਾਅਦ ਜਨਾਜੇ ਅਤੇ ਨਾਮਜ ‘ਚ ਦੇਸ਼ ਵਿਰੋਧੀ ਨਾਅਰੇ ਲਗਾਏ ਜਾਣ ਦੇ ਮਾਮਲੇ ‘ਚ ਮੁਅੱਤਲ ਕਰ ਦਿਤਾ ਸੀ। ਹੁਣ ਦੋ ਵਿਦਿਆਰਥੀਆਂ ਨੂੰ ਬਹਾਲ ਕਰ ਦਿਤਾ ਗਿਆ ਹੈ। ਏਐਮਯੂ ਨੇ ਦੋਨਾਂ ਵਿਦਿਆਰਥੀਆਂ ਵਸੀਮ ਅਯੂਬ ਮਲਿਕ ਅਤੇ ਅਬਦੁਲ ਹਸੀਬ ਮੀਰ ਨੂੰ ਮੁਅੱਤਲ ਕਰ ਦਿਤਾ ਸੀ। ਹੁਣ ਉਹਨਾਂ ਨੂੰ ਮੁਅੱਤਲ ਕੀਤੇ ਜਾਣ ਦਾ ਫ਼ੈਸਲਾ ਵਾਪਿਸ ਲੈ ਲਿਆ ਹੈ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਬੁਲਾਰੇ ਸ਼ਾਫ਼ੇ ਕਿਦਵਈ ਨੇ ਮਾਮਲੇ ‘ਚ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ।
Mannan Wani
ਕਿ ਏਐਮਯੂ ਪ੍ਰਸ਼ਾਸ਼ਨ ਨੇ ਇਕ ਜਾਂਚ ਕਮੇਟੀ ਬਣਾਈ ਸੀ ਜਿਸ ਨੂੰ 72 ਘੰਟਿਆ ‘ਚ ਰਿਪੋਰਟ ਦੇਣੀ ਸੀ। ਉਸ ਕਮੇਟੀ ਨੇ ਅਪਣੀ ਰਿਪੋਰਟ ਵਿਚ ਕਿਹਾ ਹੈ ਕਿ ਇਹਨਾਂ ਵਿਦਿਆਰਥੀਆਂ ਦਾ ਦੋਸ਼ ਅਜਿਹਾ ਨਹੀਂ ਪਾਇਆ ਗਿਆ ਕਿ ਉਹਨਾਂ ਨੂੰ ਮੁਅੱਤਲ ਕੀਤਾ ਜਾਵੇ। ਇਸ ਲਈ ਉਹਨਾਂ ਨੂੰ ਮੁਅੱਤਲ ਕੀਤੇ ਜਾਣ ਦਾ ਫ਼ੈਸਲਾ ਵਾਪਿਸ ਲੈ ਲਿਆ ਹੈ। ਉਹਨਾਂ ਤੋਂ ਇਲਾਵਾ ਜਿਹੜੇ ਵਿਦਿਆਰਥੀਆਂ ਨੂੰ ਕਾਰਨ ਦੱਸੋ ਦਾ ਨੋਟਿਸ ਜਾਰੀ ਕੀਤਾ ਗਿਆ ਸੀ। ਉਹਨਾਂ ਵਿਦਿਆਰਥੀਆਂ ਚੋਂ ਕੁਝ ਦਾ ਜਵਾਬ ਵੀ ਆ ਗਿਆ ਹੈ। ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਜਿਹੜੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਸੀ। ਪੁਲਿਸ ਉਸ ਦਾ ਜਵਾਬ ਦੇਵੇਗੀ।
Mannan Wani
ਦੱਸ ਦਈਏ ਕਿ ਜੰਮੂ ਅਤੇ ਕਸ਼ਮੀਰ ਦੇ ਹੰਦਵਾੜਾ ‘ਚ 10 ਅਕਤੂਬਰ ਦੀ ਰਾਤ ਨੂੰ ਸੁਰੱਖਿਆ ਬਲਾਂ ਨੇ ਹਿਜ਼ਬੁਲ ਦੇ ਦੋ ਅਤਿਵਾਦੀਆਂ ਨੂੰ ਮਾਰ ਮੁਕਾਇਆ ਸੀ। ਉਹਨਾਂ ਵਿਚੋਂ ਇਕ ਅਤਿਵਾਦੀ ਮਨਾਨ ਵਾਨੀ ਪਿਛਲੇ ਸਮੇਂ ਵਿਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦਾ ਵਿਦਿਆਰਥੀ ਰਹਿ ਚੁੱਕਿਆ ਹੈ। 11 ਅਕਤੂਬਰ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਕੁਝ ਵਿਦਿਆਰਥੀ ਉਸ ਦੀ ਮੌਤ ਨੂੰ ਲੈ ਕੇ ਏਐਮਯੂ ਦੇ ਰਜਿਸਟ੍ਰਾਰ ਨੇ ਜਾਣਕਾਰੀ ਦਿਤੀ ਸੀ ਕਿ ਇਸ ਮਾਮਲੇ ਵਿਚ ਦੋ ਵਿਦਿਆਰਥੀਆਂ ਨੂੰ ਸਸਪੈਂਡ ਕਰ ਦਿਤਾ ਗਿਆ ਹੈ। ਰਜਿਸਟ੍ਰਾਰ ਨੇ ਕਿਹਾ ਸੀ ਕਿ ਉਹ ਪਹਿਲਾਂ ਏਐਮਯੂ ਦਾ ਵਿਦਿਆਰਥੀ ਸੀ, ਪਰ ਉਸ ਨੂੰ ਬਰਖ਼ਾਸਤ ਕਰ ਦਿਤਾ ਗਿਆ ਸੀ।
Mannan Wani
ਹੁਣ ਇਸ ਮਾਮਲੇ ਵਿਚ ਏਐਣਯੂ ਦਾ ਕੋਈ ਲੈਣਾ ਦੇਣਾ ਨਹੀਂ ਹੈ।ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ‘ਚ ਦੇਸ਼ ਵਿਰੋਧੀ ਨਾਅਰੇ ਲਗਾਉਣ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਏਐਮਯੂ ਪ੍ਰਸ਼ਾਸ਼ਨ ਨੇ 9 ਕਸ਼ਮੀਰੀ ਵਿਦਿਆਰਥੀਆਂ ਦੇ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਸੀ। ਯੂਨੀਵਰਸਿਟੀ ਪ੍ਰਸ਼ਾਸ਼ਨ ਨੇ ਮਾਮਲੇ ਵਿਚ 9 ਵਿਦਿਆਰਥੀਆਂ ਨੂੰ ਕਾਰਨ ਦੱਸੋ ਦਾ ਨੋਟਿਸ ਜਾਰੀ ਕੀਤਾ ਸੀ। ਏਐਮਯੂ ਪ੍ਰਸ਼ਾਸ਼ਾਨ ਨੇ ਮਾਮਲੇ ‘ਚ ਕਾਰਵਾਈ ਕਰਦੇ ਹੋਏ ਦੋ ਵਿਦਿਆਰਥੀਆਂ ਨੂੰ ਸਸਪੈਂਡ ਵੀ ਕਰ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਦੋਨੋਂ ਉਹ ਵਿਦਿਆਰਥੀ ਹਨ, ਜਿਹਨਾਂ ਦੇ ਖ਼ਿਲਾਫ਼ ਪੁਲਿਸ ਨੇ ਨਾਮਜ਼ਦ ਕੇਸ ਦਰਜ਼ ਕੀਤਾ ਸੀ।
Mannan Wani
ਤੁਹਾਨੂੰ ਦੱਸ ਦਈਏ ਕੇ ਇਹਨਾਂ ਵਿਦਿਆਰਥੀਆਂ ਦਾ ਖ਼ਿਲਾਫ਼ ਪੁਲਿਸ ਨੇ ਧਾਰਾ 121, 121ਏ (ਦੇਸ਼ ਧ੍ਰੋਹ) ਦਾ ਮਾਮਲਾ ਦਰਜ਼ ਕੀਤਾ ਸੀ। ਮਨਾਨ ਵਾਲੀ ਨੇ ਜਨਵਰੀ ਦੇ ਮਹੀਨੇ ‘ਚ ਪੀਐਚਡੀ ਦੀ ਪੜ੍ਹਾਈ ਅੱਧ ਵਿਚਕਾਰ ਹੀ ਛੱਡ ਕੇ ਅਤਿਵਾਦੀ ਸੰਗਠਨ ਨੂੰ ਜੁਆਇਨ ਕੀਤਾ ਸੀ ਦੱਸ ਦਈਏ ਕਿ 6 ਜਨਵਰੀ 2018 ਨੂੰ ਉਸ ਨੂੰ ਦਿੱਲੀ ਤੋਂ ਕਸ਼ਮੀਰ ਜਾਣਾ ਸੀ। ਇਸ ਅਧੀਨ ਉਸ ਦੀ ਏਕੇ-47 ਦੇ ਨਾਲ ਤਸਵੀਰ ਸ਼ੋਸ਼ਲ ਮੀਡੀਆ ‘ਤੇ ਆ ਗਈ ਸੀ। ਇਹ ਖ਼ਬਰ ਮਿਲਦੇ ਹੀ ਏਆਮਯੂ ਪ੍ਰਸ਼ਾਸ਼ਨ ਨੇ ਉਸ ਨੂੰ ਯੂਨੀਵਰਸਿਟੀ ਤੋਂ ਬਰਖ਼ਾਸਤ ਕਰ ਦਿਤਾ ਗਿਆ ਸੀ।