
ਜੰਮੂ ਕਸ਼ਮੀਰ ਦੇ ਕੁਪਵਾੜਾ ਜਿਲ੍ਹੇ 'ਚ ਵੀਰਵਾਰ ਨੂੰ ਸੁਰੱਖਿਆ ਬਲਾਂ ਨੇ ਇਕ ਵੱਡੇ ਅਪਰੇਸ਼ਨ 'ਚ ਦੋ ਅਤਿਵਾਦੀਆਂ ਨੂੰ ਮਾਰ ਮੁਕਾਇਆ ਹੈ...
ਸ੍ਰੀਨਗਰ (ਪੀਟੀਆਈ) : ਜੰਮੂ ਕਸ਼ਮੀਰ ਦੇ ਕੁਪਵਾੜਾ ਜਿਲ੍ਹੇ 'ਚ ਵੀਰਵਾਰ ਨੂੰ ਸੁਰੱਖਿਆ ਬਲਾਂ ਨੇ ਇਕ ਵੱਡੇ ਅਪਰੇਸ਼ਨ 'ਚ ਦੋ ਅਤਿਵਾਦੀਆਂ ਨੂੰ ਮਾਰ ਮੁਕਾਇਆ ਹੈ। ਇਹਨਾਂ ਦੋਨਾਂ ਵਿਚੋਂ ਇਕ ਅਤਿਵਾਦੀ ਦੀ ਪਹਿਚਾਣ ਹਿਜਬੁਲ ਮੁੰਜਾਹਿਦੀਨ ਦੇ ਕਮਾਂਡਰ ਮਨਾਨ ਵਾਨੀ ਦੇ ਤੌਰ 'ਤੇ ਹੋਈ ਹੈ। ਮਨਾਨ ਵਾਨੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦਾ ਸਾਬਕਾ ਵਿਦਿਆਰਥੀ ਸੀ। ਵਾਨੀ ਇਸੇ ਸਾਲ ਏਏਐਮਯੂ ਤੋਂ ਲਾਪਤਾ ਹੋਇਆ ਸੀ। ਬਾਅਦ ਵਿਚ ਖ਼ਬਰ ਆਈ ਕਿ ਉਹ ਅਤਿਵਾਦੀ ਸੰਗਠਨ ਹਿਜਬੁਲ ਮੁਜਾਹਿਦੀਨ 'ਚ ਸ਼ਾਮਲ ਹੋ ਗਿਆ ਸੀ।
Mannan Wani
ਏਏਆਮਯੂ ਨੇ ਮਨਾਨ ਵਾਨੀ ਸੂਤਰਾਂ ਦੇ ਮੁਤਾਬਿਕ, ਹੰਦਵਾੜਾ ਦੇ ਸ਼ਾਟਗੁੰਡ ਖੇਤਰ 'ਚ ਫ਼ੌਜ ਦੀ ਰਾਸ਼ਟਰੀ ਰਾਇਫ਼ਲ, ਪੁਲਿਸ ਅਤੇ ਸੀਆਰਪੀਐਫ਼ ਦੇ ਇਕ ਸੰਯੁਕਤ ਅਪਰੇਸ਼ਨ ਵਿਚ ਹਿਜਬੁਲ ਮੁਜਾਹਿਦੀਨ ਦੇ ਦੋ ਅਤਿਵਾਦੀਆਂ ਨੂੰ ਮਾਰ ਮੁਕਾਇਆ ਹਹੈ। ਦੱਸਿਆ ਜਾ ਰਿਹਾ ਹੈ ਕਿ ਮਨਾਨ ਵਾਨੀ ਦੇ ਲਈ ਟੇਲੀਗ੍ਰਾਮ ਚੈਨਲ 'ਤੇ ਇਕ ਸੰਦੇਸ਼ ਵੀ ਜਾਰੀ ਹੋਇਆ ਹੈ ਕਿ ਡਾਕਟਰ ਵਾਨੀ ਨੂੰ ਸ਼ਹਾਦਤ ਮਿਲੀ ਹੈ। ਅੱਲ੍ਹਾ ਉਹਨਾਂ ਨੂੰ ਜੰਨਤ 'ਚ ਥਾਂ ਦੇਵੇ।
Mannan Wani
ਮਨਾਨ ਵਾਨੀ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦਾ ਪੀਐਚਡੀ ਕੋਰਸ ਛੱਡ ਕੇ ਹਿਜਬੁਲ ਮੁਜਾਹਿਦੀਨ ਦਾ ਹੱਥ ਫੜਿਆ ਸੀ। ਹਿਜਬੁਲ ਨੇ ਉਸ ਨੂੰ ਕੁਪਵਾੜਾ ਦਾ ਕਮਾਂਡਰ ਬਣਾਇਆ ਸੀ।ਮਨਾਨ ਨੇ ਹਿਜਬੁਲ ਜੁਆਇਨ ਕਰਨ ਤੋਂ ਬਾਅਦ ਤੋਂ ਹੀ ਸੁਰੱਖਿਆ ਏਜੰਸੀਆਂ ਨੂੰ ਉਸ ਦੀ ਤਲਾਸ਼ ਸੀ। ਉਥੇ ਪਿਛਲੇ ਦਿਨਾਂ ਫ਼ੌਜ ਦੁਆਰਾ ਜਾਰੀ ਮੌਸਟ ਵਾਂਟਡ ਟੇਰਰਿਸਟ ਦੀ ਸੂਚੀ ਵਿਚ ਮਨਾਨ ਦਾ ਵੀ ਨਾਮ ਸ਼ਾਮਲ ਕੀਤਾ ਸੀ।