ਡੰਪਰ ਦੀ ਟੱਕਰ ਨਾਲ ਡੀਟੀਸੀ ਬੱਸ ਪਲਟੀ, 50 ਯਾਤਰੀ ਜ਼ਖਮੀ 
Published : Oct 17, 2018, 1:10 pm IST
Updated : Oct 17, 2018, 1:11 pm IST
SHARE ARTICLE
Accident
Accident

ਜ਼ਖਮੀਆਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ, ਉਸਨੂੰ ਇਲਾਜ ਲਈ ਆਈਐਸਬੀਟੀ ਦੇ ਟਰਾਮਾ ਸੈਂਟਰ ਵਿਚ ਭਰਤੀ ਕੀਤਾ ਗਿਆ ਹੈ।

ਨਵੀਂ ਦਿੱਲੀ, ( ਭਾਸ਼ਾ) : ਦਿੱਲੀ ਵਿਚ ਸਵੇਰੇ ਯਾਤਰੀਆਂ ਨਾਲ ਭਰੀ ਹੋਈ ਡੀਟੀਸੀ ਦੀ ਇਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਦੀ ਡੰਪਰ ਦੀ ਟੱਕਰ ਹੋਣ ਨਾਲ ਉਹ ਪਲਟ ਗਈ। ਇਸ ਨਾਲ ਬੱਸ ਵਿਚ ਸਵਾਰ ਲਗਭਗ 50 ਯਾਤਰੀ ਜ਼ਖਮੀ ਹੋ ਗਏ। ਜ਼ਖਮੀਆਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ, ਉਸਨੂੰ ਇਲਾਜ ਲਈ ਆਈਐਸਬੀਟੀ ਦੇ ਟਰਾਮਾ ਸੈਂਟਰ ਵਿਚ ਭਰਤੀ ਕੀਤਾ ਗਿਆ ਹੈ। ਇਸ ਤੋਂ ਇਲਾਵਾ 6 ਹੋਰ ਗੰਭੀਰ ਜ਼ਖਮੀਆਂ ਨੂੰ ਕੈਟਸ ਐਂਬੂਲੇਂਸ ਰਾਹੀ ਅਰੁਣਾ ਆਸਿਫ ਅਲੀ ਹਸਪਤਾਲ ਲਿਜਾਇਆ ਗਿਆ ਹੈ ਤੇ ਇਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

Accident SiteAccident Site

ਟਰਾਮਾ ਸੈਂਟਰ ਵਿਚ ਵੀ 10 ਲੋਕ ਭਰਤੀ ਕਰਵਾਏ ਗਏ ਹਨ। ਸਾਰਿਆਂ ਨੂੰ ਹਲਕੀਆਂ ਸੱਟਾਂ ਲਗੀਆਂ ਹਨ। ਟਰਾਮਾ ਸੈਂਟਰ ਪ੍ਰਬੰਧਨ ਮੁਤਾਬਕ ਸਾਰਿਆਂ ਨੂੰ ਜਲਦੀ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਕਈ ਯਾਤਰੀ ਜਿਨ੍ਹਾਂ ਨੂੰ ਹਲਕੀਆਂ ਸੱਟਾਂ ਲਗੀਆਂ ਸਨ, ਉਨ੍ਹਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਛੁੱਟੀ ਦੇ ਦਿਤੀ ਗਈ ਹੈ। ਜਾਣਕਾਰੀ ਮੁਤਾਬਕ ਡੀਟੀਸੀ ਦੀ ਬੱਸ ਭਲਸਵਾ ਡੇਰੀ ਤੋਂ ਨਹਿਰੂ ਪਲੇਸ ਰੂਟ ਤੇ ਚਲਦੀ ਹੈ। ਜਿਸ ਵਿਚ ਲਗਭਗ 50 ਯਾਤਰੀ ਸਵਾਰ ਸਨ। ਬੱਸ ਸਵੇਰੇ ਲਗਭਗ 6.15 ਵਜੇ ਵਜ਼ੀਰਾਬਾਦ ਫਲਾਈਓਵਰ ਦੇ ਹੇਠਾਂ ਬਾਹਰੀ ਰਿੰਗ ਰੋਡ ਤੇ ਪਹੁੰਚੀ ਤਾਂ ਇਕ ਤੇਜ਼ ਰਫਤਾਰ ਡੰਪਰ ਨੇ ਉਸਨੂੰ ਟੱਕਰ ਮਾਰ ਦਿਤੀ।

 

ਡੰਪਰ ਭਜਨਪੁਰਾ ਵੱਲੋਂ ਯਮੂਨਾ ਤੇ ਬਣੇ ਵਜ਼ੀਰਾਬਾਦ ਪੁਲ ਨੂੰAccident SiteRoad jam ਪਾਰ ਕਰਦੇ ਹੋਏ ਵਜ਼ੀਰਾਬਾਦ ਫਲਾਈਓਵਰ ਦੇ ਹੇਠਾਂ ਪੁੱਜਾ ਸੀ। ਟੱਕਰ ਲਗਣ ਨਾਲ ਬੱਸ ਪਲਟ ਗਈ। ਹਾਦਸੇ ਤੋਂ ਬਾਅਦ ਡੰਪਰ ਡਰਾਈਵਰ ਮੌਕੇ ਤੇ ਹੀ ਗੱਡੀ ਛੱਡ ਕੇ ਫ਼ਰਾਰ ਹੋ ਗਿਆ। ਸੂਚਨਾ ਮਿਲਣ ਤੋਂ ਬਾਅਦ ਤਿਮਾਰਪੁਰ ਥਾਣਾ ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ। ਨਾਲ ਹੀ ਕ੍ਰੇਨ ਦੀ ਮਦਦ ਨਾਲ ਬੱਸ ਨੂੰ ਸਿੱਧਾ ਕਰਵਾ ਕੇ ਆਵਾਜਾਈ ਨੂੰ ਮੁੜ ਤੋਂ ਬਹਾਲ ਕਰਵਾ ਦਿਤਾ ਹੈ। ਪੁਲਿਸ ਨੇ ਮੌਕੇ ਤੇ ਹਾਦਸਾਗ੍ਰਸਤ ਡੰਪਰ ਨੂੰ ਕਬਜ਼ੇ ਵਿਚ ਲੈ ਲਿਆ ਹੈ।

Inside viewInside view

ਪੁਲਿਸ ਡੰਪਰ ਨੰਬਰ ਦੇ ਆਧਾਰ ਤੇ ਚਾਲਕ ਨੂੰ ਤਲਾਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹਾਦਸੇ ਦੌਰਾਨ ਬੱਸ ਯਾਤਰੀਆਂ ਨਾਲ ਪੂਰੀ ਤਰਾਂ ਭਰੀ ਹੋਈ ਸੀ। ਬੱਸ ਦੇ ਪਲਟਦੇ ਹੀ ਬੱਸ ਦੇ ਸ਼ੀਸ਼ੇ ਟੁੱਟ ਗਏ। ਇਸ ਨਾਲ ਬੱਸ ਵਿਚ ਸਵਾਰ ਯਾਤਰੀਆਂ ਨੂੰ ਸੱਟਾਂ ਲਗੀਆਂ ਹਨ। ਦਸਿਆ ਜਾ ਰਿਹਾ ਹੈ ਕਿ ਹਾਦਸੇ ਵਿਚ ਬੱਸ ਕੰਡਕਟਰ ਦੇ ਹੱਥ ਵਿਚ ਗੰਭੀਰ ਸੱਟ ਲਗੀ ਹੈ। ਰੁਝੇਵਿਆਂ ਵਾਲਾ ਸਮਾਂ ਹੋਣ ਕਾਰਨ ਹਾਦਸੇ ਤੋਂ ਬਾਅਦ ਸੜਕ ਤੇ ਭਾਰੀ ਜਾਮ ਲਗ ਗਿਆ ਸੀ। ਪਰ ਦਿੱਲੀ ਪੁਲਿਸ ਨੇ ਆਵਾਜਾਈ ਨੂੰ ਮੁੜ ਤੋਂ ਬਹਾਲ ਕਰਵਾ ਦਿਤਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement