ਓਲਾ ਡਰਾਈਵਰ ਦੀ ਮਦਦ ਨਾਲ ਫੜ੍ਹਿਆ ਗਿਆ ਮਾਡਲ ਮਾਨਸੀ ਦੀਕਸ਼ਿਤ ਦਾ ਕਾਤਲ
Published : Oct 17, 2018, 11:55 am IST
Updated : Oct 17, 2018, 11:58 am IST
SHARE ARTICLE
The Murder
The Murder

ਓਲਾ ਡਰਾਈਵਰ ਮਾਨਸੀ ਦੇ ਕਤਲ ਦਾ ਗਵਾਹ ਵੀ ਸੀ, ਜਿਸਦੀ ਕੈਬ ਵਿਚ ਹੀ ਮਾਨਸੀ ਦੀ ਲਾਸ਼ ਨੂੰ ਸੂਟਕੇਸ ਵਿਚ ਭਰਕੇ ਸੁੱਟਿਆ ਗਿਆ ਸੀ।  

ਮੁੰਬਈ, ( ਭਾਸ਼ਾ ) : ਓਲਾ ਡਰਾਈਵਰ ਦੀ ਮੁਸਤੈਦੀ ਨਾਲ ਪੁਲਿਸ ਨੂੰ 20 ਸਾਲ ਦੀ ਮਾਡਲ ਮਾਨਸੀ ਦੀਕਸ਼ਿਤ ਦੇ ਕਾਤਲ ਮੁਜਮੱਲ ਹਸਨ ਨੂੰ ਗਿਰਫਤਰਾਰ ਕਰਨ ਵਿਚ ਕਾਮਯਾਬੀ ਮਿਲ ਸਕੀ। ਓਲਾ ਡਰਾਈਵਰ ਮਾਨਸੀ ਦੇ ਕਤਲ ਦਾ ਗਵਾਹ ਵੀ ਸੀ, ਜਿਸਦੀ ਕੈਬ ਵਿਚ ਹੀ ਮਾਨਸੀ ਦੀ ਲਾਸ਼ ਨੂੰ ਸੂਟਕੇਸ ਵਿਚ ਭਰਕੇ ਸੁੱਟਿਆ ਗਿਆ ਸੀ।  ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੇ ਪਿਛੇ ਦਾ ਕਾਰਨ ਅਜੇ ਸਪਸ਼ੱਟ ਨਹੀਂ ਹੋ ਸਕਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਨਸੀ ਅਤੇ ਮੁਜਮੱਲ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ।

ਇਸੇ ਗੁੱਸੇ ਵਿਚ ਉਸਨੇ ਲਕੜੀ ਦਾ ਮੇਜ ਮਾਨਸੀ ਦੇ ਸਿਰ ਤੇ ਮਾਰ ਦਿਤਾ। ਜਿਸ ਨਾਲ ਮਾਨਸੀ ਦੀ ਮੌਤ ਹੋ ਗਈ। ਉਸਤੋਂ ਬਾਅਦ ਉਸਨੇ ਮਾਨਸੀ ਦੀ ਲਾਸ਼ ਨੂੰ ਘਰ ਵਿਚ ਰੱਖੇ ਇਕ ਸੂਟਕੇਸ ਵਿਚ ਰੱਖ ਦਿਤਾ। ਫਿਰ ਓਲਾ ਬੁੱਕ ਕਰਵਾਈ ਅਤੇ ਓਲਾ ਡਰਾਈਵਰ ਨੂੰ ਏਅਰਪੋਰਟ ਜਾਣ ਲਈ ਕਿਹਾ। ਬਾਅਦ ਵਿਚ ਉਸਨੇ ਅੱਧ ਵਿਚਾਲੇ ਹੀ ਓਲਾ ਡਰਾਈਵਰ ਨੂੰ ਮਲਾਡ ਵਿਖੇ ਗੱਡੀ ਰੋਕਣ ਨੂੰ ਕਿਹਾ। ਉਹ ਉਥੇ ਉਤਰ ਕੇ ਇਕ ਝਾੜੀ ਕੋਲ ਪਹੁੰਚਿਆ ਅਤੇ ਸੂਟਕੇਸ ਨੂੰ ਉਥੇ ਹੀ ਸੁੱਟ ਦਿਤਾ। ਬਾਅਦ ਵਿਚ ਉਸਨੇ ਆਟੋ ਲਿਆ ਅਤੇ ਉਸ ਵਿਚ ਬੈਠ ਕੇ ਕਿਤੇ ਚਲਾ ਗਿਆ।

MansiMansi Dikshit

ਓਲਾ ਡਰਾਈਵਰ ਨੂੰ ਸ਼ੱਕ ਹੋਣ ਤੇ ਉਸਨੇ ਤੁਰਤ ਪੁਲਿਸ ਨੂੰ ਸੂਚਨਾ ਦਿਤੀ। ਪੁਲਿਸ ਨੇ ਉਹ ਨੰਬਰ ਮੰਗਿਆ ਜਿਸ ਤੋਂ ਉਸਨੇ ਓਲਾ ਬੁੱਕ ਕਰਵਾਈ ਸੀ। ਮੋਬਾਈਲ ਕੰਪਨੀ ਤੋਂ ਮੰਗੀ ਗਈ ਡਿਟੇਲ ਵਿਚ ਇਹ ਨੰਬਰ ਮੁਜਮੱਲ ਹਸਨ ਦਾ ਨਿਕਲਿਆ। ਉਸਦੀ ਲੋਕੇਸ਼ਨ ਦੀ ਪਛਾਣ ਕੀਤੀ ਗਈ ਅਤੇ 4 ਘੰਟਿਆਂ ਵਿਚ ਉਸਨੂੰ ਫੜ੍ਹ ਲਿਆ ਗਿਆ। ਡਰਾਈਵਰ ਨੇ ਪੁਲਿਸ ਨੂੰ ਦਸਿਆ ਕਿ ਉਸਨੂੰ ਕੁਝ ਸ਼ੱਕ ਹੋਇਆ ਜਦੋਂ ਉਸਨੇ ਬੈਗ ਚੁੱਕਣ ਵਿਚ ਮੁਜਮੱਲ ਦੀ ਮਦਦ ਕੀਤੀ ਤਾਂ ਉਸਨੂੰ ਬੈਗ ਬਹੁਤ ਭਾਰਾ ਲੱਗਾ। ਮੁਜਮੱਲ ਨੇ ਓਲਾ ਰਾਹੀ ਕੈਬ ਬੁੱਕ ਕੀਤੀ ਸੀ।

ਅੰਧੇਰੀ (ਪੱਛਮ) ਦੇ ਅਲ-ਓਹਾਦ ਬਿਲਡਿੰਗ ਤੋਂ ਓਲਾ ਬੁੱਕ ਕੀਤੀ ਗਈ ਸੀ। ਜਿਥੇ ਮਾਨਸੀ ਦਾ ਕਤਲ ਹੋਇਆ ਸੀ। ਡਰਾਈਵਰ ਨੇ ਕਿਹਾ ਕਿ ਮੁਜਮੱਲ ਨੇ ਓਲਾ ਐਪ ਰਾਹੀ ਕਰੀਬ 3 ਵਾਰ ਆਪਣਾ ਪੜਾਅ ਬਦਲਿਆ। ਇਸ ਤੋਂ ਬਾਅਦ ਦੁਪਹਿਰ ਲਗਭਗ 3.30 ਵਜੇ ਮਾਇੰਡਸਪ ਮਲਾਡ ਦੀ ਡੈਸਟੀਨੇਸ਼ਨ ਪਾਈ। ਨਾਮ ਨਾ ਦਸੇ ਜਾਣ ਦੀ ਸ਼ਰਤ ਤੇ 35 ਸਾਲ ਦੇ ਓਲਾ ਡਰਾਈਵਰ ਨੇ ਦਸਿਆ ਕਿ ਇਹ ਇਕ ਡਰਾਵਨਾ ਅਨੁਭਵ ਸੀ। ਮੈਂ 3 ਸਾਲ ਤੋਂ ਓਲਾ ਚਲਾ ਰਿਹਾ ਹਾ ਪਰ ਅਜਿਹਾ ਕਦੇ ਨਹੀਂ ਹੋਇਆ। ਜੇਕਰ ਮੈਂ ਪੁਲਿਸ ਨੂੰ ਫੋਨ ਕਰਕੇ ਸੁਚੇਤ ਨਾ ਕੀਤਾ ਹੁੰਦਾ ਤਾਂ ਨਤੀਜਾ ਕੁਝ ਹੋਰ ਹੁੰਦਾ।

During ShootDuring Shoot

ਦੁਪਿਹਰ 2.30 ਵਜੇ ਮੁਜਮੱਲ ਨੇ ਡੈਸਟੀਨੇਸ਼ਨ ਵਿਚ ਏਅਰਪੋਰਟ ਲਿਖਿਆ ਪਰ ਜਦੋਂ ਅਸੀਂ ਮਿਲੱਤ ਨਗਰ ਤੋਂ ਨਿਕਲੇ ਤਾਂ ਉਸਨੇ ਲੋਕੇਸ਼ਨ ਬਦਲ ਕੇ ਗੋਰੇਗਾਂਵ ਬਸ ਡਿਪੋ ਕਰ ਦਿਤਾ। ਪੂਰੇ ਸਫਰ ਦੌਰਾਨ ਉਸਦੇ ਚਿਹਰੇ ਤੇ ਦੁਵਿਧਾ ਨਜ਼ਰ ਆ ਰਹੀ ਸੀ। ਉਸਨੂੰ ਪਤਾ ਨਹੀਂ ਸੀ ਕਿ ਉਸਨੇ ਕਿੱਥੇ ਜਾਣਾ ਹੈ। ਉਹ ਬੁਹਤ ਡਰਿਆ ਹੋਇਆ ਲਗ ਰਿਹਾ ਸੀ। ਉਸਨੇ ਦਸਿਆ ਕਿ ਉਸਦਾ ਇਕ ਦੋਸਤ ਉਸਨੂੰ ਮਾਇੰਡਸਪੇਸ ਵਿਚ ਉਸਨੂੰ ਲੈਣ ਆ ਰਿਹਾ ਹੈ। ਡਰਾਈਵਰ ਨੇ ਦਸਿਆ ਕਿ ਜਦੋਂ ਉਹ ਉਤਰਿਆ ਤਾਂ ਉਸਨੂੰ ਦੇਖ ਕੇ ਮੈਨੂੰ ਉਸ ਤੇ ਸ਼ੱਕ ਹੋਇਆ।

ਮੈਂ ਯੂ-ਟਰਨ ਲੈ ਕੇ ਗੱਡੀ ਉਲਟ ਦਿਸ਼ਾ ਵੱਲ ਲੈ ਗਿਆ ਅਤੇ ਉਥੇ ਰੋਕ ਦਿਤੀ ਜਿਥੇ ਜਾ ਕੇ ਮੈਂ ਕੰਟਰਲ ਰੂਮ ਵਿਖੇ ਫੋਨ ਕੀਤਾ। ਕੁਝ ਹੀ ਮਿਨਟਾਂ ਵਿਚ ਇਕ ਪੈਟਰੋਲ ਵੈਨ ਹਾਦਸੇ ਵਾਲੀ ਥਾਂ ਤੇ ਪਹੁੰਚੀ। ਪੁਲਿਸਕਰਮਚਾਰੀ ਨੇ ਡਰਾਈਵਰ ਦੇ ਸਾਹਮਣੇ ਹੀ ਬੈਗ ਖੋਲਿਆ। ਡੀਸੀਪੀ (ਜੋਨ-11) ਸੰਗਰਾਮ ਸਿੰਘ ਨਿਸ਼ੰਦਰ ਨੇ ਦਸਿਆ ਕਿ ਕਤਲ ਦਾ ਕਾਰਨ ਅਜੇ ਸਪਸ਼ੱਟ ਨਹੀਂ ਹੋਇਆ ਹੈ। ਹਸਨ ਨੂੰ 22 ਅਕਤੂਬਰ ਤੱਕ ਪੁਲਿਸ ਰਿਮਾਂਡ ਵਿਖੇ ਭੇਜਿਆ ਗਿਆ ਹੈ। ਉਹ ਹੈਦਰਾਬਾਦ ਦੇ ਇਕ ਕਾਲਜ ਵਿਚ ਪੜ੍ਹਦਾ ਸੀ ਅਤੇ ਇਕ ਹਫਤੇ ਪਹਿਲਾਂ ਹੀ ਅਪਣੇ ਦੋ ਭਰਾਵਾਂ ਨਾਲ ਮੁੰਬਈ ਆਇਆ ਸੀ।

ModellingModelling

ਅਲ ਉਹਦ ਫਲੈਟ ਉਸਦੇ ਪਿਤਾ ਨੇ ਖਰੀਦਿਆ ਸੀ ਜੋ ਕਿ ਮਰਚੈਂਟ ਨੇਵੀ ਵਿਚ ਹਨ। ਮੰਗਲਵਾਰ ਸ਼ਾਮ ਫੋਰੈਂਸਿਕ ਟੀਮ ਨੇ ਫਲੈਟ ਦੀ ਛਾਣਬੀਣ ਕੀਤੀ। ਪੁਲਿਸ ਨੇ ਮੇਜ਼ ਅਤੇ ਖੂਨ ਨਾਲ ਭਰੀ ਹੋਈ ਚੱਦਰ ਵੀ ਜਬਤ ਕਰ ਲਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਿਰਫ ਸਿਰ ਤੇ ਸੱਟ ਲਗਣਾ ਹੀ ਮਾਨਸੀ ਦੀ ਮੌਤ ਦਾ ਕਾਰਨ ਨਹੀਂ ਹੋ ਸਕਦਾ। ਕਿਉਂਕਿ ਮਾਨਸੀ ਦੇ ਸਿਰ ਦਾ ਜ਼ਖਮ ਇਨਾ ਡੂੰਘਾ ਅਤੇ ਖਤਰਨਾਕ ਨਹੀਂ ਸੀ। ਪਰ ਜਿਸ ਤਰਾਂ ਉਸਦੇ ਸਰੀਰ ਨੂੰ ਰੱਸੀ ਨਾਲ ਬੰਨਿਆ ਗਿਆ ਸੀ,

ਗਲੇ ਵਿਚ ਫਾਹਾ ਲਗਾ ਹੋਇਆ ਸੀ ਅਤੇ ਸੂਟਕੇਸ ਵਿਚ ਲਾਸ਼ ਨੂੰ ਰੱਖਿਆ ਗਿਆ ਸੀ। ਇਸ ਤਰਾਂ ਸਾਹ ਘੁੱਟਣ ਨਾਲ ਵੀ ਉਸਦੀ ਮੌਤ ਹੋ ਸਕਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦਾ ਮੁਖ ਦੋਸ਼ੀ ਮੁਜਮੱਲ ਪਹਿਲਾਂ ਮਾਮਲੇ ਨੂੰ ਰਫਾ-ਦਫਾ ਕਰਦਾ ਰਿਹਾ ਅਤੇ ਫਿਰ ਲਗਾਤਾਰ ਅਪਣਾ ਬਿਆਨ ਬਦਲਾ ਰਿਹਾ ਕਿ ਆਖਰ ਮਾਡਲ ਨਾਲ ਉਸਦੀ ਬਹਿਸ ਕਿਉਂ ਹੋਈ ਸੀ। ਹਾਲਾਂਕਿ ਇਹ ਸਾਫ ਹੈ ਕਿ ਦੋਹਾਂ ਦੀ ਮੁਲਾਕਾਤ ਸੋਸ਼ਲ ਮੀਡੀਆ ਸਾਈਟ ਤੇ ਹੋਈ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement