ਸੱਪ ਵੱਲੋਂ ਆਤਮਹੱਤਿਆ ਕਰਨ ਦੀ ਵੀਡੀਓ ਹੋ ਰਹੀ ਹੈ ਵਾਇਰਲ
ਨਵੀਂ ਦਿਲੀ: ਅੱਜ ਤੱਕ ਅਸੀਂ ਇਨਸਾਨਾਂ ਨੂੰ ਆਤਮਹੱਤਿਆ ਕਰਦਿਆਂ ਸੁਣਿਆ ਦੇਖਿਆ ਹੈ ਪਰ ਕੀ ਆਪਾਂ ਨੇ ਕਦੇ ਸੋਚਿਆ ਹੈ ਕਿ ਜਾਨਵਰ ਵੀ ਆਤਮਹੱਤਿਆ ਕਰ ਸਕਦੇ ਹਨ । ਅਜਿਹਾ ਅਸੀਂ ਕਦੇ ਵੇਖਿਆ ਸੁਣਿਆ ਨਹੀਂ ਹੋਵੇਗਾ ਪਰ ਇੱਕ ਵੀਡੀਓ ਵਿੱਚ ਇਕ ਸੱਪ ਨੂੰ ਆਤਮ ਹੱਤਿਆ ਕਰਦੇ ਹੋਏ ਦੇਖਿਆ ਜਾ ਸਕਦਾ ਹੈ, ਹਾਲਾਂਕਿ ਇਹ ਵੀਡੀਓ ਪੁਰਾਣਾ ਹੈ ।
ਜਿਸ ਵਿੱਚ ਇੱਕ ਸੱਪ ਨੂੰ ਆਤਮ ਹੱਤਿਆ ਕਰਦੇ ਦੇਖਿਆ ਜਾ ਸਕਦਾ ਹੈ । ਇਸ ਵੀਡੀਓ ਵਿੱਚ ਤੁਸੀਂ ਆਪ ਦੇਖ ਸਕਦੇ ਹੋ ਕਿ ਕਿਸ ਤਰਾਂ ਕਾਲੇ ਰੰਗ ਦਾ ਇਕ ਸੱਪ ਗੁੱਸੇ ਵਿਚ ਆਪਣਾ ਫਨ ਜੋਰ-ਜੋਰ ਦੀ ਧਰਤੀ ਤੇ ਮਾਰ – ਮਾਰ ਕੇ ਖ਼ੁਦ ਨੂੰ ਖ਼ਤਮ ਕਰ ਰਿਹਾ ਹੈ ਤੇ ਅੰਤ ਨੂੰ ਖ਼ਤਮ ਹੋ ਜਾਂਦਾ ਹੈ।
ਅਜੇ ਤੱਕ ਇਹ ਮੰਨਿਆ ਜਾਂਦਾ ਸੀ ਕਿ ਇਨਸਾਨ ਨੂੰ ਛੱਡ ਕੇ ਪ੍ਰਕਿਰਤੀ ਵਿੱਚ ਮੌਜੂਦ ਕੋਈ ਵੀ ਜੀਵ ਖੁਦ ਆਪਣੀ ਜਾਨ ਨਹੀਂ ਲੈਂਦਾ ਪਰ ਸੱਪ ਬਾਰੇ ਵਿੱਚ ਆ ਰਹੀ ਜਾਣਕਾਰੀ ਇਸ ਦਾਅਵੇ ਨੂੰ ਚੁਣੌਤੀ ਦੇ ਰਹੀ ਹੈ , ਸੱਪ ਦੇ ਆਤਮ ਹੱਤਿਆ ਦੇ ਸੁਭਾਅ ਤੇ ਵਿਗਿਆਨਕਾਂ ਨੂੰ ਵੀ ਉਲਝਾ ਕੇ ਰੱਖ ਦਿੱਤਾ ਹੈ, ਕੁਝ ਲੋਕਾਂ ਦਾ ਕਹਿਣਾ ਹੈ ਕਿ ਸੱਪ ਦੀ ਜਹਿਰ ਉਸਤੇ ਵੀ ਬੇਅਸਰ ਹੁੰਦਾ ਹੈ, ਲਿਹਾਜ਼ਾ ਤੋਂ ਖੁਦ ਨੂੰ ਡੱਸ ਕੋਈ ਆਤਮ ਹੱਤਿਆ ਨਹੀਂ ਕਰ ਸਕਦਾ । ਕੁਝ ਵਿਸ਼ੇਸ਼ ਸੱਪ ਮਾਹਰਾਂ ਨੇ ਅੱਖੀ ਦੇਖ ਕੇ ਜ਼ਿਕਰ ਕੀਤਾ ਹੈ ਕਿ ਸੱਪ ਜ਼ਖ਼ਮੀ ਹੋ ਜਾਣ ਨਾਲ ਜਾ ਫਿਰ ਬਿਮਾਰ ਹੋ ਜਾਣ ਦੀ ਹਾਲਤ ਉੱਤੇ ਉਹ ਖੁਦਕਸ਼ੀ ਰਸਤਾ ਚੁਣ ਲੈਂਦਾ ਹੈ ।