ਲਖਬੀਰ ਨੇ ਖ਼ੁਦ ਕਬੂਲਿਆ ਕਿ ਉਹ ਬੇਅਦਬੀ ਕਰਨ ਆਇਆ ਸੀ : ਨਿਹੰਗ ਮਨਜੀਤ ਸਿੰਘ
Published : Oct 17, 2021, 2:13 pm IST
Updated : Oct 17, 2021, 2:13 pm IST
SHARE ARTICLE
Singhu incident
Singhu incident

ਇੱਕ ਦਿਨ ਪਹਿਲਾਂ ਹੀ ਬਾਣਾ ਪਾਇਆ ਸੀ ਅਤੇ ਉਸ ਨੇ ਮੋਇਆਂ ਦੀ ਮੰਡੀ ਵਾਲਾ ਜਥੇ ਦੇ ਸਿੰਘਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਸੇਵਾ ਕਰਨੀ ਚਾਹੁੰਦਾ ਹੈ।

ਸਿੰਘੂ : ਸਿੰਘੂ ਬਾਰਡਰ 'ਤੇ ਹੋਏ ਕਤਲ ਮਾਮਲੇ ਵਿਚ ਇੱਕ ਨਵਾਂ ਖ਼ੁਲਾਸਾ ਹੋਇਆ ਹੈ। ਇਸ ਸਾਰੇ ਮਾਮਲੇ ਬਾਰੇ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਬੁੱਢਾ ਦਲ ਦੇ ਨਿਹੰਗ ਮਨਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ ਚਾਰ ਵਜੇ ਮੋਇਆਂ ਦੀ ਮੰਡੀ ਵਾਲਾ ਜਥਾ ਬਾਬਾ ਫਤਿਹ ਸਿੰਘ ਜੀ ਦਾ ਉਡਣਾ ਦਲ ਹੈ ਜਿਥੇ ਇਹ ਬੇਅਦਬੀ ਹੋਈ ਹੈ ਅਤੇ ਉਥੋਂ ਦੇ ਸਿੰਘਾਂ ਨੇ ਉਸ ਵਿਅਕਤੀ ਤੋਂ ਮੌਕੇ 'ਤੇ ਸਰੂਪ ਬਰਾਮਦ ਕੀਤਾ। 

ਮਨਜੀਤ ਸਿੰਘ ਨੇ ਦੱਸਿਆ ਕਿ ਜਿਸ ਵੇਲੇ ਲਖਬੀਰ ਨੂੰ ਲਿਆਂਦਾ ਗਿਆ ਉਹ ਲਹੂ ਲੁਹਾਨ ਸੀ ਅਤੇ ਇਥੇ ਪਹੁੰਚ ਕੇ ਸਿੰਘ ਨੇ ਉਸ ਨੂੰ ਝਟਕਾ ਦਿੱਤਾ। ਸਿੰਘਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਖਬੀਰ ਨੇ ਖੁਦ ਕਬੂਲ ਕੀਤਾ ਸੀ ਕੇ ਗੁਰੂ ਸਾਹਿਬ ਦੇ ਅੰਗ ਰੋਲਣ ਵਾਸਤੇ ਉਹ 8 ਬੰਦੇ ਸਨ ਜਿਨ੍ਹਾਂ ਨੂੰ 30-30 ਹਜ਼ਾਰ ਰੁਪਏ ਦਿੱਤੇ ਗਏ ਸਨ। ਇਸ ਤੋਂ ਇਲਾਵਾ ਲਖਬੀਰ ਨੇ ਤਿੰਨ ਹੋਰ ਬੰਦਿਆਂ ਦੇ ਨਾਮ ਅਤੇ ਨੰਬਰ ਵੀ ਦੱਸੇ ਸਨ ਜਿਹੜੇ ਉਸ ਨਾਲ ਬੇਅਦਬੀ ਦੀ ਘਟਨਾ ਵਿਚ ਸ਼ਾਮਲ ਸਨ। ਦੱਸ ਦਈਏ ਕਿ ਇਹ ਸਾਰਾ ਕਬੂਲਨਾਮਾ ਮ੍ਰਿਤਕ ਨੇ ਇੱਕ ਵੀਡੀਓ ਵਿਚ ਕੀਤਾ ਹੈ ਜੋ ਮੋਇਆਂ ਦੀ ਮੰਡੀ ਵਾਲੇ ਜਥੇ ਬਾਬਾ ਫਤਿਹ ਸਿੰਘ ਜੀ ਦਾ ਉਡਣਾ ਦਲ ਦੇ ਸਿੰਘਾਂ ਕੋਲ ਮੌਜੂਦ ਹੈ।

nihang manjeet singh nihang manjeet singh

ਸਿੰਘਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਕੋਲ ਮਾਚਿਸ ਦੀਆਂ ਤੀਲਾਂ ਵੀ ਸਨ ਤੇ ਉਸ ਨੇ ਇਹ ਸਰਬ ਲੋਹ ਦਾ ਸਰੂਪ ਹਸਪਤਾਲ ਦੇ ਸਾਹਮਣੇ ਕੂੜੇ ਦੇ ਢੇਰ ਕੋਲ ਸੁੱਟਿਆ ਹੋਇਆ ਸੀ ਜਿਸ ਤੋਂ ਬਾਅਦ ਉਹ ਦਰਬਾਰ 'ਚੋ ਕਿਰਪਾਨ ਲੈ ਕੇ ਜਾ ਰਿਹਾ ਸੀ। ਦੱਸਣਯੋਗ ਹੈ ਕਿ ਦਰਬਾਰ ਵਿਚੋਂ ਵੀ ਮਾਚਿਸ ਦੀਆਂ ਤੀਲਾਂ ਬਰਾਮਦ ਕੀਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕੇ ਮੁਲਜ਼ਮ ਲਖਬੀਰ ਦੀ ਕੁੱਟਮਾਰ ਕਰਨ 'ਤੇ ਉਸ ਨੇ ਇਹ ਸਰੂਪ ਬਰਾਮਦ ਕਰਵਾਇਆ ਸੀ।

ਨਿਹੰਗ ਮਨਜੀਤ ਸਿੰਘ ਨੇ ਕਿਹਾ ਕਿ ਉਸ ਦੁਸ਼ਟ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਜਿਸ ਲਈ ਸਿੰਘਾਂ ਨੇ ਉਸ ਨੂੰ ਸੋਧਾ ਲਗਾ ਦਿੱਤਾ। ਉਨ੍ਹਾਂ ਕਿਸਾਨ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਜਦੋਂ ਗੁਰੂ ਸਾਹਿਬ ਦਾ ਪ੍ਰਕਾਸ਼ ਕਰਦੇ ਹਨ ਤਾਂ ਉਨ੍ਹਾਂ ਨੂੰ ਤਿਆਰ ਬਰ ਤਿਆਰ ਰਹਿਣਾ ਪੈਂਦਾ ਹੈ ਇਸ ਲਈ ਲਖਬੀਰ ਨੂੰ ਉਸ ਵਲੋਂ ਕੀਤੀ ਗ਼ਲਤੀ ਦੀ ਸਜ਼ਾ ਮਿਲੀ ਹੈ ਅਤੇ ਹੁਣ ਬਾਕੀ ਦੇ ਲੋਕ ਜੋ ਇਸ ਬੇਅਦਬੀ ਵਿਚ ਸ਼ਾਮਲ ਸਨ ਉਨ੍ਹਾਂ ਤੋਂ ਚੌਕਸ ਰਹਿਣ ਦੀ ਲੋੜ ਹੈ।

nihangnihang

ਉਨ੍ਹਾਂ ਨੇ ਕਿਹਾ ਕਿ ਇਹ ਕੋਈ ਸਿਆਸੀ ਜਾਂ ਕਿਸਾਨੀ ਅੰਦੋਲਨ ਨਾਲ ਜੁੜਿਆ ਮੁੱਦਾ ਨਹੀਂ ਹੈ ਸਗੋਂ ਧਰਮ ਦਾ ਮਾਮਲਾ ਹੈ। ਜੇਕਰ ਕੋਈ ਗੁਰੂ ਸਾਹਿਬ ਦੀ ਬੇਅਦਬੀ ਕਰੇਗਾ ਤਾਂ ਉਸ ਨਾਲ ਅਜਿਹਾ ਹੀ ਸਲੂਕ ਕੀਤਾ ਜਾਵੇਗਾ ਭਾਵੇਂ ਉਹ ਕਿਸੇ ਵੀ ਜਾਤੀ ਜਾਂ ਧਰਮ ਨਾਲ ਸਬੰਧਤ ਹੋਵੇ।  ਪੁਲਿਸ ਵਲੋਂ ਵੀ ਇਸ ਮਾਮਲੇ ਵਿਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ  

ਤੁਹਾਨੂੰ ਦੱਸ ਦਈਏ ਕਿ ਲਖਬੀਰ ਨੇ ਇੱਕ ਦਿਨ ਪਹਿਲਾਂ ਹੀ ਬਾਣਾ ਪਾਇਆ ਸੀ ਅਤੇ ਉਸ ਨੇ ਮੋਇਆਂ ਦੀ ਮੰਡੀ ਵਾਲਾ ਜਥੇ ਦੇ ਸਿੰਘਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਸੇਵਾ ਕਰਨੀ ਚਾਹੁੰਦਾ ਹੈ।

ਨਿਹੰਗ ਮਨਜੀਤ ਸਿੰਘ ਨੇ ਕਿ ਇਸ ਘਟਨਾ ਸਮੇ ਲਖਬੀਰ ਨੇ ਜਰਦਾ ਵੀ ਲਗਾਇਆ ਹੋਇਆ ਸੀ। ਉਨ੍ਹਾਂ ਭਾਵੁਕ ਹੁੰਦਾ ਕਿਹਾ ਕਿ ਜੇਕਰ ਅਸੀਂ ਗੁਰੂ ਸਾਹਿਬ ਦੀ ਸੇਵਾ ਨਹੀਂ ਕਰ ਸਕਦੇ ਤਾਂ ਅਜਿਹੀ ਜ਼ਿਮੇਵਾਰੀ ਵੀ ਨਹੀਂ ਲੈਣੀ ਚਾਹੀਦੀ। ਉਨ੍ਹਾਂ ਦੇਸ਼ ਦੁਨੀਆਂ ਵਿਚ ਵਸਦੀ ਸੰਗਤ ਅਤੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਇਸ ਘਟਨਾ ਨੂੰ ਕਿਸਾਨੀ ਅੰਦੋਲਨ ਨਾਲ ਨਾ ਜੋੜਿਆ ਜਾਵੇ। ਇਹ ਗੁਰੂ ਸਾਹਿਬ ਦੀ ਬੇਅਦਬੀ ਦਾ ਮਾਮਲਾ ਸੀ ਜਿਸ ਵਿਚ ਮੁਲਜ਼ਮ ਨੂੰ ਮੌਕੇ 'ਤੇ ਸਜ਼ਾ ਦੇ ਦਿੱਤੀ ਗਈ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

31 Oct 2024 8:24 AM

ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ

31 Oct 2024 8:18 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

30 Oct 2024 9:36 AM

'ਸਾਡਾ ਕਿਸੇ ਨਾਲ ਨਹੀਂ ਮੁਕਾਬਲਾ' MP Sukhjinder Randhawa ਦੀ Wife Jatinder Kaur ਦਾ Exclusive Interview

30 Oct 2024 9:19 AM

'ਸਾਡਾ ਕਿਸੇ ਨਾਲ ਨਹੀਂ ਮੁਕਾਬਲਾ' MP Sukhjinder Randhawa ਦੀ Wife Jatinder Kaur ਦਾ Exclusive Interview

30 Oct 2024 9:17 AM
Advertisement