Pakistan SCO Summit 2024: ਖੇਤਰੀ ਸਹਿਯੋਗ ’ਚ ਰੁਕਾਵਟ ਬਣ ਰਿਹੈ ਅਤਿਵਾਦ ਅਤੇ ਵੱਖਵਾਦ : ਐਸ. ਜੈਸ਼ੰਕਰ
Published : Oct 17, 2024, 8:58 am IST
Updated : Oct 17, 2024, 8:58 am IST
SHARE ARTICLE
Terrorism and separatism are becoming an obstacle in regional cooperation: S. Jaishankar
Terrorism and separatism are becoming an obstacle in regional cooperation: S. Jaishankar

Pakistan SCO Summit 2024: ਪਾਕਿਸਤਾਨ-ਚੀਨ ਦਾ ਨਾਂ ਲਏ ਬਿਨਾਂ ਜੈਸ਼ੰਕਰ ਨੇ ਕਿਹਾ ਕਿ ਸਾਰੇ ਦੇਸ਼ਾਂ ਨੂੰ ਇਕ-ਦੂਜੇ ਦੀਆਂ ਸਰਹੱਦਾਂ ਦਾ ਸਨਮਾਨ ਕਰਨ ਦੀ ਲੋੜ ਹੈ।

 

Pakistan SCO Summit 2024: ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਪਾਕਿਸਤਾਨ ਨੂੰ ਉਸੇ ਦੀ ਧਰਤੀ ’ਤੇ ਅਸਿੱਧਾ ਸੰਦੇਸ਼ ਦਿੰਦੇ ਹੋਏ ਬੁਧਵਾਰ ਨੂੰ ਕਿਹਾ ਕਿ ਜੇਕਰ ਸਰਹੱਦ ਪਾਰ ਦੀਆਂ ਗਤੀਵਿਧੀਆਂ ਅਤਿਵਾਦ, ਕੱਟੜਵਾਦ ਅਤੇ ਵੱਖਵਾਦ ਦੀਆਂ ‘ਤਿੰਨ ਬੁਰਾਈਆਂ’ ’ਤੇ ਆਧਾਰਤ ਹਨ, ਤਾਂ ਸ਼ੰਘਾਈ ਵਪਾਰ, ਊਰਜਾ ਅਤੇ ਸੰਪਰਕ ਸਹੂਲਤਾਂ ਵਰਗੇ ਖੇਤਰਾਂ ਵਿਚ ਸਹਿਯੋਗ ਵਧਣ ਦੀ ਸੰਭਾਵਨਾ ਨਹੀਂ ਹੈਉਂ ਜੈਸ਼ੰਕਰ ਨੇ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੇ ਇਕ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਪਾਰ ਅਤੇ ਸੰਪਰਕ ਪਹਿਲਕਦਮੀਆਂ ਵਿਚ ਖੇਤਰੀ ਅਖੰਡਤਾ ਅਤੇ ਖ਼ੁਦਮੁਖ਼ਤਿਆਰੀ ਨੂੰ ਮਾਨਤਾ ਦਿਤੀ ਜਾਣੀ ਚਾਹੀਦੀ ਹੈ ਅਤੇ ਭਰੋਸੇ ਦੀ ਕਮੀ ’ਤੇ ਇਮਾਨਦਾਰੀ ਨਾਲ ਗੱਲਬਾਤ ਕਰਨੀ ਚਾਹੀਦੀ ਹੈ।

ਪਾਕਿਸਤਾਨ-ਚੀਨ ਦਾ ਨਾਂ ਲਏ ਬਿਨਾਂ ਜੈਸ਼ੰਕਰ ਨੇ ਕਿਹਾ ਕਿ ਸਾਰੇ ਦੇਸ਼ਾਂ ਨੂੰ ਇਕ-ਦੂਜੇ ਦੀਆਂ ਸਰਹੱਦਾਂ ਦਾ ਸਨਮਾਨ ਕਰਨ ਦੀ ਲੋੜ ਹੈ। ਵਿਦੇਸ਼ ਮੰਤਰੀ ਨੇ ਇਸਲਾਮਾਬਾਦ ਵਿਚ ਕਰਵਾਏ ਜਾ ਰਹੇ ਐਸ.ਸੀ.ਓ. ਦੇਸ਼ਾਂ ਦੀਆਂ ਸਰਕਾਰਾਂ ਦੇ ਮੁਖੀਆਂ ਦੀ ਕੌਂਸਲ (ਸੀ.ਐਚ.ਜੀ.) ਦੇ ਸਿਖਰ ਸੰਮੇਲਨ ਵਿਚ ਭਾਰਤੀ ਵਫ਼ਦ ਦੀ ਅਗਵਾਈ ਕੀਤੀ। ਇਸ ਸੰਮੇਲਨ ਦੀ ਪ੍ਰਧਾਨਗੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕੀਤੀ। 

ਜੈਸ਼ੰਕਰ ਨੇ ਕਿਹਾ ਕਿ ਸਹਿਯੋਗ ਲਈ ਭਰੋਸਾ ਮਹੱਤਵਪੂਰਨ ਹੈ ਅਤੇ ਜੇਕਰ ਸਮੂਹ ਮਿਲ ਕੇ ਅੱਗੇ ਵਧਦਾ ਹੈ ਤਾਂ ਐਸ.ਸੀ.ਓ. ਮੈਂਬਰ ਦੇਸ਼ਾਂ ਨੂੰ ਬਹੁਤ ਫ਼ਾਇਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ,‘‘ਸਹਿਯੋਗ ਆਪਸੀ ਸਨਮਾਨ ਅਤੇ ਖ਼ੁਦਮੁਖ਼ਤਿਆਰੀ ਦੀ ਬਰਾਬਰੀ ’ਤੇ ਆਧਾਰਤ ਹੋਣਾ ਚਾਹੀਦਾ ਹੈ। ਇਹ ਸੱਚੀ ਭਾਈਵਾਲੀ ’ਤੇ ਆਧਾਰਤ ਹੋਣਾ ਚਾਹੀਦਾ ਹੈ, ਨਾ ਕਿ ਇਕਪਾਸੜ ਏਜੰਡੇ ’ਤੇ। ਜੇਕਰ ਅਸੀਂ ਆਲਮੀ ਪ੍ਰਣਾਲੀਆਂ, ਖਾਸ ਤੌਰ ’ਤੇ ਵਪਾਰ ਅਤੇ ਆਵਾਜਾਈ ਦੇ ਖੇਤਰਾਂ ਵਿਚ ਅਪਣੇ ਫ਼ਾਇਦੇ ਦੇ ਹਿਸਾਬ ਨਾਲ ਚੋਣ ਕਰਾਂਗੇ ਤਾਂ ਇਹ (ਸਹਿਯੋਗ) ਅੱਗੇ ਨਹੀਂ ਵੱਧ ਸਕਦਾ।’’ ਉਨ੍ਹਾਂ ਦੀ ਇਸ ਟਿੱਪਣੀ ਨੂੰ ਅਹਿਮ ਮੁੱਦਿਆਂ ’ਤੇ ਚੀਨ ਦੇ ਹਮਲਾਵਰ ਰਵਈਏ ਦੇ ਪ੍ਰਤੀਕਰਮ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ।

ਜੈਸ਼ੰਕਰ ਨੇ ਕਿਹਾ,‘‘ਪਰ ਸੱਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਾਡੀਆਂ ਕੋਸ਼ਿਸ਼ਾਂ ਉਦੋਂ ਹੀ ਅੱਗੇ ਵਧਣਗੀਆਂ, ਜਦੋਂ ਚਾਰਟਰ ਪ੍ਰਤੀ ਸਾਡੀ ਵਚਨਬੱਧਤਾ ਮਜ਼ਬੂਤ ਰਹੇਗੀ। ਇਹ ਸਵੈ-ਸਪੱਸ਼ਟ ਹੈ ਕਿ ਵਿਕਾਸ ਅਤੇ ਵਾਧੇ ਲਈ ਸ਼ਾਂਤੀ ਅਤੇ ਸਥਿਰਤਾ ਜ਼ਰੂਰੀ ਹੈ। ਜਿਵੇਂ ਕਿ ਚਾਰਟਰ ਵਿਚ ਸਪੱਸ਼ਟ ਕੀਤਾ ਗਿਆ ਹੈ, ਇਸ ਦਾ ਅਰਥ ਹੈ ‘ਤਿੰਨ ਬੁਰਾਈਆਂ’ ਦਾ ਮੁਕਾਬਲਾ ਕਰਨ ਵਿਚ ਦ੍ਰਿੜ ਰਹਿਣਾ ਅਤੇ ਸਮਝੌਤਾ ਨਾ ਕਰਨਾ।’’ 

ਉਨ੍ਹਾਂ ਕਿਹਾ,‘‘ਜੇਕਰ ਸਰਹੱਦ ਪਾਰ ਦੀਆਂ ਗਤੀਵਿਧੀਆਂ ਅਤਿਵਾਦ, ਕੱਟੜਪੰਥ ਅਤੇ ਵੱਖਵਾਦ ਨਾਲ ਜੁੜੀਆਂ  ਹਨ ਤਾਂ ਉਨ੍ਹਾਂ ਨਾਲ ਵਪਾਰ, ਊਰਜਾ ਦੇ ਪ੍ਰਵਾਹ, ਸੰਪਰਕ ਅਤੇ ਲੋਕਾਂ ਵਿਚਾਲੇ ਆਪਸੀ ਲੈਣ-ਦੇਣ ਨੂੰ ਉਤਸ਼ਾਹ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ।’’ ਜੈਸ਼ੰਕਰ ਨੇ ਵੱਖ-ਵੱਖ ਗਲੋਬਲ ਚੁਣੌਤੀਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ,‘‘ਅਸੀਂ ਸੰਮੇਲਨ ਅਜਿਹੇ ਸਮੇਂ ’ਚ ਕਰ ਰਹੇ ਹਾਂ ਜਦੋਂ ਦੁਨੀਆ ਮੁਸ਼ਕਲ ਦੌਰ ’ਚੋਂ ਗੁਜ਼ਰ ਰਹੀ ਹੈ। ਦੋ ਵੱਡੇ ਸੰਘਰਸ਼ ਚੱਲ ਰਹੇ ਹਨ ਜੋ ਪੂਰੀ ਦੁਨੀਆ ਨੂੰ ਪ੍ਰਭਾਵਤ ਕਰ ਰਹੇ ਹਨ। ਕੋਵਿਡ ਮਹਾਂਮਾਰੀ ਨੇ ਵਿਕਾਸਸ਼ੀਲ ਦੇਸ਼ਾਂ ਵਿਚ ਬਹੁਤ ਸਾਰੇ ਲੋਕਾਂ ਨੂੰ ਤਬਾਹ ਕਰ ਦਿਤਾ ਹੈ।’’ ਜੈਸ਼ੰਕਰ ਨੇ ਕਿਹਾ,‘‘ਕਈ ਤਰ੍ਹਾਂ ਦੀਆਂ ਰੁਕਾਵਟਾਂ, ਜਲਵਾਯੂ ਦੀ ਹੱਦ ਤੋਂ ਲੈ ਕੇ ਸਪਲਾਈ ਚੇਨ ਬੇਯਕੀਨੀਆਂ ਅਤੇ ਵਿੱਤੀ ਅਸਥਿਰਤਾ ਤਕ, ਵਿਕਾਸ ਨੂੰ ਪ੍ਰਭਾਵਤ ਕਰ ਰਹੀਆਂ ਹਨ।’’ ਉਨ੍ਹਾਂ ਕਿਹਾ,‘‘ਟੈਕਨਾਲੋਜੀ ਵਿਚ ਬਹੁਤ ਸੰਭਾਵਨਾਵਾਂ ਹਨ ਪਰ ਇਹ ਨਵੀਆਂ ਚਿੰਤਾਵਾਂ ਨੂੰ ਵੀ ਜਨਮ ਦਿੰਦੀਆਂ ਹਨ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement