
ਤਾਜ ਮਹਿਲ ਵਿਚ ਰੋਜ ਨਮਾਜ਼ ਅਦਾ ਕਰਨ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਤਾਜ ਵਿਚ ਨਮਾਜ਼ ਅਦਾ ਕਰਨ ਤੋਂ ਬਾਅਦ ਮੁਸਲਮਾਨ ...
ਅਗਰਾ (ਭਾਸ਼ਾ): ਤਾਜ ਮਹਿਲ ਵਿਚ ਰੋਜ ਨਮਾਜ਼ ਅਦਾ ਕਰਨ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਤਾਜ ਵਿਚ ਨਮਾਜ਼ ਅਦਾ ਕਰਨ ਤੋਂ ਬਾਅਦ ਮੁਸਲਮਾਨ ਸਮਾਜ ਦੇ ਲੋਕਾਂ ਨੇ ਹਰ ਰੋਜ਼ ਪੰਜੇ ਵਾਰ ਦੀ ਨਮਾਜ ਅਦਾ ਕਰ ਦਾ ਐਲਾਨ ਕਰ ਦਿਤਾ। ਦੱਸ ਦਈਏ ਕਿ ਇਸ ਦਾ ਪ੍ਰਸਤਾਵ ਕੇਂਦਰ ਸਰਕਾਰ ਨੂੰ ਵੀ ਭੇਜਣ ਦਾ ਫ਼ੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਏਐਸਆਈ ਨੇ ਕੁੱਝ ਦਿਨ ਪਹਿਲਾਂ ਤਾਜ ਮਹਿਲ ਵਿਚ ਰੋਜ਼ ਦੀ ਨਮਾਜ਼ ਅਦਾ ਕਰਨ 'ਤੇ ਰੋਕ ਲਗਾ ਦਿਤਾ ਸੀ।
Taj Mahal
ਉਦੋਂ ਤੋਂ ਹੀ ਇਸ ਦਾ ਵਿਰੋਧ ਸ਼ੁਰੂ ਹੋ ਗਿਆ। ਦੱਸ ਦਈਏ ਕਿ ਇਕ ਦਿਨ ਮੁਸਲਮਾਨ ਸਮਾਜ ਦੇ ਲੋਕਾਂ ਨੇ ਮਸਜ਼ਿਦ ਵਿਚ ਰੋਕ ਦੇ ਬਾਅਦ ਵੀ ਨਮਾਜ਼ ਅਦਾ ਕਰ ਲਈ। ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਸਮਾਜ ਦੇ ਲੋਕਾਂ ਨੇ ਪਹਿਲੀ ਨਮਾਜ਼ ਅਦਾ ਕੀਤੀ। ਉਸ ਤੋਂ ਬਾਅਦ ਕਾਂਗਰਸ ਦੇ ਸ਼ਹਿਰ ਕਾਰਜਕਾਰੀ ਪ੍ਰਧਾਨ ਹਾਜੀ ਜ਼ਮੀਲਉੱਦੀਨ ਨੇ ਉਥੇ ਹੀ ਰੋਜ਼ ਪੰਜੇ ਵਕਤ ਦੀ ਨਮਾਜ਼ ਅਦਾ ਕਰਨ ਦਾ ਐਲਾਨ ਵੀ ਕਰ ਦਿਤਾ ਜਿਸ ਤੋਂ ਬਾਅਦ ਸਾਰੇ ਲੋਕਾਂ ਨੇ ਇਸਦਾ ਸਮਰਥਨ ਕੀਤਾ। ਉਨ੍ਹਾਂ ਨੇ ਕਿਹਾ ਕਿ ਤਾਜ ਵਿਚ 450 ਸਾਲ ਤੋਂ ਪੰਜੋ ਵਕਤ ਦੀ ਨਮਾਜ ਹੁੰਦੀ ਰਹੀ ਹੈ।
FiveTime Namaz
ਉਸ ਤੋਂ ਬਾਅਦ ਏਐਸਆਈ ਨੇ ਇਸ ਤਰ੍ਹਾਂ ਰੋਕ ਕਿਉਂ ਲਗਾ ਦਿਤੀ, ਪੰਜੋ ਵਕਤ ਦੀ ਨਮਾਜ ਦੇ ਸੰਬੰਧ ਵਿਚ ਫ਼ੈਸਲਾ ਲਿਆ ਗਿਆ ਕਿ ਇਸ ਪ੍ਰਸਤਾਵ ਤੋਂ ਕੇਂਦਰ ਸਰਕਾਰ ਨੂੰ ਵੀ ਜਾਣੂ ਕਰਾ ਦਿਤਾ ਜਾਵੇਗਾ। ਜ਼ਿਕਰਯੋਗ ਹੈ ਕਿ ਆਗਰਾ 'ਚ ਰਾਸ਼ਟਰੀ ਬਜਰੰਗ ਦਲ ਨੇ ਸੁਪ੍ਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਵੀ ਤਾਜ ਮਹਿਲ ਵਿਚ ਨਮਾਜ਼ ਅਦਾ ਕਰਨ ਵਾਲੇ ਲੋਕਾਂ ਦੀ ਗਿਰਫਤਾਰੀ ਦੀ ਮੰਗ ਕੀਤੀ ਹੈ।
Taj Mahal
ਦਲ ਦੇ ਵਿਭਾਗ ਪ੍ਰਧਾਨ ਗੋਵਿੰਦ ਵਿਆਸ ਜੀ ਨੇ ਕਿਹਾ ਕਿ ਸ਼ਨੀਵਾਰ ਨੂੰ ਕਰਮਚਾਰੀ ਨੂੰ ਮੈਮੋਰੰਡਮ ਦਵਾਂਗੇ। ਇਸ 'ਚ ਲੋਕਾਂ ਦੀ ਗਿਰਫਤਾਰੀ ਦੀ ਮੰਗ ਕੀਤੀ ਜਾਵੇਗੀ। ਜੇਕਰ ਇਕ ਹਫਤੇ ਦੇ ਅੰਦਰ ਗਿਰਫਤਾਰੀ ਨਹੀਂ ਹੋਈ ਤਾਂ ਦਲ ਤਾਜ ਮਹਿਲ ਵਿਚ ਆਰਤੀ ਕਰੇਗਾ।