
ਬਿਧੂਨਾ ਤਹਿਸੀਲ ਦੇ ਲਾਪਰਵਾਹ ਅਧਿਕਾਰੀਆਂ ਨੇ ਇਸ ਅਤਿਵਾਦੀ ਦੀ ਫੋਟੋ ਲਗਾ ਕੇ ਕੀਤੀ ਗਈ ਦਰਖ਼ਾਸਤ 'ਤੇ ਰਿਹਾਇਸ਼ੀ ਸਰਟੀਫਿਕੇਟ ਜਾਰੀ ਕਰ ਦਿਤਾ।
ਉਤਰ ਪ੍ਰਦੇਸ਼ , ( ਭਾਸ਼ਾ ) : ਮੁੰਬਈ ਵਿਖੇ 26 ਜਨਵਰੀ 2008 ਨੂੰ ਅਤਿਵਾਦੀ ਹਮਲਾ ਕਰਨ ਵਾਲੇ ਪਾਕਿਸਤਾਨੀ ਅਤਿਵਾਦੀ ਅਜਮਲ ਕਸਾਬ ਦਾ ਉਤਰ ਪ੍ਰਦੇਸ਼ ਦੇ ਔਰਿਆ ਜ਼ਿਲ੍ਹੇ ਵਿਚ ਰਿਹਾਇਸ਼ੀ ਸਰਟੀਫਿਕੇਟ ਜਾਰੀ ਕਰ ਦਿਤਾ ਗਿਆ। ਬਿਧੂਨਾ ਤਹਿਸੀਲ ਦੇ ਲਾਪਰਵਾਹ ਅਧਿਕਾਰੀਆਂ ਨੇ ਇਸ ਅਤਿਵਾਦੀ ਦੀ ਫੋਟੋ ਲਗਾ ਕੇ ਕੀਤੀ ਗਈ ਦਰਖ਼ਾਸਤ 'ਤੇ ਰਿਹਾਇਸ਼ੀ ਸਰਟੀਫਿਕੇਟ ਜਾਰੀ ਕਰ ਦਿਤਾ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਐਸਡੀਐਮ ਨੇ ਸਰਟੀਫਿਕੇਟ ਨੂੰ ਰੱਦ ਕਰਨ ਦੇ ਹੁਕਮ ਦੇ ਨਾਲ ਹੀ ਲੇਖਪਾਲ ਨੂੰ ਜਵਾਬ ਤਲਬ ਕੀਤਾ ਹੈ।
Ajmal Kasab
ਜ਼ਿਕਰਯੋਗ ਹੈ ਕਿ ਇਸ ਅਤਿਵਾਦੀ ਨੂੰ ਕੁਝ ਚਿਰ ਪਹਿਲਾਂ ਫਾਂਸੀ ਦਿਤੀ ਜਾ ਚੁੱਕੀ ਹੈ। ਬੀਤੀ 21 ਅਕਤੂਬਰ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਕਸਾਬ ਦਾ ਫੋਟੋ ਲਗਾ ਕੇ ਦਰਖ਼ਾਸਤ ਕੀਤੀ ਸੀ, ਜਿਸ 'ਤੇ ਲੇਖਪਾਲ ਦੀ ਰੀਪੋਰਟ ਲਗਣ ਤੋਂ ਬਾਅਦ ਐਸਡੀਐਮ ਨੇ ਰਿਹਾਇਸ਼ੀ ਸਰਟੀਫਿਕੇਟ ਜਾਰੀ ਕਰ ਦਿਤਾ। ਦਰਖ਼ਾਸਤ ਵਿਚ ਕਸਾਬ ਦੇ ਪਿਤਾ ਦੇ ਨਾਮ ਦੇ ਕਾਲਮ ਤੇ ਮੁਹੰਮਦ ਆਮਿਰ ਅਤੇ ਮਾਂ ਦੀ ਜਗਾ ਤੇ ਮੁਮਤਾਜ ਬੇਗਮ ਲਿਖਿਆ ਹੋਇਆ ਹੈ। ਦਰਖ਼ਾਸਤ ਤੇ ਲੇਖਪਾਲ ਨੇ ਰੀਪੋਰਟ ਲਗਾ ਦਿਤੀ। ਜਿਸ ਤੋਂ ਬਾਅਦ ਐਸਡੀਐਮ ਵੱਲੋਂ ਕਸਾਬ ਦਾ
Tehsil Of Distt. Auraiya
ਰਿਹਾਇਸ਼ੀ ਸਰਟੀਫਿਕੇਟ ਜਾਰੀ ਕਰ ਦਿਤਾ ਗਿਆ। ਮਾਮਲੇ ਦੀ ਜਾਣਕਾਰੀ ਮਿਲਣ ਤੇ ਐਸਡੀਐਮ ਬਿਧੂਨਾ ਪਰਵੇਂਦਰ ਕੁਮਾਰ ਨੇ ਪੂਰੇ ਮਾਮਲੇ ਦੀ ਜਾਂਚ ਕਰਵਾਈ। ਜਾਂਚ ਦੌਰਾਨ ਦਰਖ਼ਾਸਤ ਵਿਚ ਦਿਤੀ ਗਈ ਜਾਣਕਾਰੀ ਗਲਤ ਪਾਏ ਜਾਣ 'ਤੇ ਉਨ੍ਹਾਂ ਨੇ ਇਸ ਰਿਹਾਇਸ਼ੀ ਸਰਟੀਫਿਕੇਟ ਨੂੰ ਰੱਦ ਕਰਨ ਦੇ ਹੁਕਮ ਦਿਤੇ। ਨਾਲ ਹੀ ਲੇਖਪਾਲ ਨੂੰ ਨੋਟਿਸ ਦਿੰਦੇ ਹੋਏ ਸਪੱਸ਼ਟੀਕਰਨ ਮੰਗਿਆ ਹੈ।
ਮਾਮਲੇ ਦਾ ਜਾਇਜ਼ਾ ਲੈਂਦੇ ਹੋਏ ਤੁਰਤ ਜਾਂਚ ਕਰਵਾਈ ਗਈ। ਜਾਂਚ ਵਿਚ ਇਸ ਨਾਮ ਦਾ ਕੋਈ ਵੀ ਵਿਅਕਤੀ ਉਪਰੋਕਤ ਪਤੇ ਤੇ ਨਹੀਂ ਮਿਲਿਆ। ਸਰਟੀਫਿਕੇਟ ਨੂੰ ਰੱਦ ਕਰਨ ਲਈ ਐਨਆਈਸੀ ਨੂੰ ਲਿਖਿਆ ਗਿਆ ਹੈ ਅਤੇ ਲੇਖਪਾਲ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ।