
ਇਕਬਾਲ ਨੇ ਕਿਹਾ ਸੀ ਕਿ 25 ਨਵੰਬਰ ਨੂੰ ਲੋਕਾਂ ਦੀ ਭੀੜ ਇਕੱਠੀ ਹੋਣ ਦੀ ਸੰਭਾਵਨਾ ਹੈ। ਭੀੜ ਕਿਸੇ ਦੇ ਵੀ ਕਾਬੂ ਵਿਚ ਨਹੀਂ ਰਹਿੰਦੀ।
ਅਯੁੱਧਿਆ, ( ਭਾਸ਼ਾ ) : ਬਾਬਰੀ ਮਸਜਿਦ ਦੇ ਪੱਖਕਾਰ ਇਕਬਾਲ ਅੰਸਾਰੀ ਦੀ ਸੁਰੱਖਿਆ ਵਧਾ ਦਿਤੀ ਗਈ ਹੈ। ਉਨ੍ਹਾਂ ਵੱਲੋਂ ਦੱਸਿਆ ਗਿਆ ਸੀ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਉਨ੍ਹਾਂ ਦੀ ਸੁਰੱਖਿਆ ਵਿਚ ਹੁਣ ਚਾਰ ਗਨਮੈਨ ਅਤੇ ਇਕ ਥਾਣੇਦਾਰ ਦੀ ਤੈਨਾਤੀ ਕੀਤੀ ਗਈ ਹੈ। ਦੱਸ ਦਈਏ ਕਿ ਇਕਬਾਲ ਨੇ 25 ਨਵੰਬਰ ਨੂੰ ਹੋਣ ਵਾਲੀ ਧਰਮਸਭਾ ਨੂੰ ਮੁਖ ਰੱਖਦੇ ਹੋਏ ਅਪਣੀ ਜਾਨ ਲਈ ਖ਼ਤਰਾ ਜ਼ਾਹਰ ਕੀਤਾ ਸੀ,
Vishwa Hindu Parishad
ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਉਸ ਨੂੰ ਗੰਭੀਰਤਾ ਨਾਲ ਲਿਆ। ਇਕਬਾਲ ਨੇ ਕਿਹਾ ਸੀ ਕਿ 25 ਨਵੰਬਰ ਨੂੰ ਲੋਕਾਂ ਦੀ ਭੀੜ ਇਕੱਠੀ ਹੋਣ ਦੀ ਸੰਭਾਵਨਾ ਹੈ। ਭੀੜ ਕਿਸੇ ਦੇ ਵੀ ਕਾਬੂ ਵਿਚ ਨਹੀਂ ਰਹਿੰਦੀ। ਇਸ ਲਈ ਅਯੁੱਧਿਆ ਵਿਚ ਰਹਿਣ ਵਾਲੇ ਮੁਸਲਮਾਨਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਉਥੇ ਹੀ ਸੁਰੱਖਿਆ ਵਧਾਏ ਜਾਣ ਤੇ ਉਨ੍ਹਾਂ ਨੇ ਸਰਕਾਰ ਤੇ ਭਰੋਸਾ ਜਤਾਇਆ ਅਤੇ ਕਿਹਾ ਕਿ ਅਯੁੱਧਿਆ ਵਿਖੇ ਧਰਮ ਦੇ ਆਧਾਰ ਤੇ ਕੰਮ ਹੋਣ ਪਰ ਕਿਸੇ ਦਾ ਨੁਕਸਾਨ ਨਾ ਹੋਵੇ।
UP Govt.
ਸਰਕਾਰ ਭੀੜ ਨੂੰ ਕਾਬੂ ਕਰੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸੁਰੱਖਿਆ ਵਧਾਉਣ ਲਈ ਕੇਂਦਰ ਅਤੇ ਰਾਜ ਦੀ ਸਰਕਾਰਾਂ ਦਾ ਧੰਨਵਾਦ ਕੀਤਾ। 25 ਨਵੰਬਰ ਨੂੰ ਅਯੁੱਧਿਆ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਧਰਮਸਭਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਦਾ ਉਦੇਸ਼ ਰਾਮ ਮੰਦਰ ਦੀ ਉਸਾਰੀ ਲਈ ਸਰਕਾਰ ਤੇ ਦਬਾਅ ਬਣਾਉਣਾ ਹੈ। ਵਿਹਿਪ ਦੇ ਅੰਤਰਰਾਸ਼ਟਰੀ ਉਪ-ਪ੍ਰਧਾਨ ਚੰਪਤ ਰਾਇ ਮੁਤਾਬਕ ਧਰਮਸਭਾ ਵਿਚ ਇਕ ਲੱਖ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦਾ ਅੰਦਾਜ਼ਾ ਹੈ।