
ਜਾਣਕਾਰੀ ਅਨੁਸਾਰ ਅਨਿਲ ਅੰਬਾਨੀ ਤੋਂ ਇਲਾਵਾ ਛਾਇਆ ਵਿਰਾਨੀ, ਰਾਇਨਾ ਕਰਾਨੀ, ਮੰਜਰੀ ਕੈਕਰ ਅਤੇ ਸੁਰੇਸ਼ ਰੰਗਾਚਾਰ ਨੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦਿਤਾ ਹੈ।
ਨਵੀਂ ਦਿੱਲੀ : ਅਨਿਲ ਅੰਬਾਨੀ ਨੇ ਕਰਜ਼ੇ ਦੇ ਬੋਝ ਹੇਠਾਂ ਦੱਬੀ ਰਿਲਾਇੰਸ ਕਮਿਊਨੀਕੇਸ਼ਨਸ ਦੇ ਡਾਇਰੈਕਟਰ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਜ਼ਿਕਰਯੋਗ ਹੈ ਕਿ ਦੂਜੀ ਤਿਮਾਹੀ 'ਚ ਕੰਪਨੀ ਨੂੰ 30,142 ਕਰੋੜ ਦੇ ਭਾਰੀ ਘਾਟੇ ਦਾ ਸਾਹਮਣਾ ਕਰਨਾ ਪਿਆ। ਅਨਿਲ ਅੰਬਾਨੀ ਦੇ ਨਾਲ-ਨਾਲ ਵੱਡੇ ਅਹੁਦੇਦਾਰਾਂ ਵਿਚੋਂ ਚਾਰ ਹੋਰ ਅਧਿਕਾਰੀਆਂ ਨੇ ਵੀ ਅਸਤੀਫ਼ਾ ਦਿਤਾ ਹੈ। ਰਿਲਾਇੰਸ ਕਮਿਊਨੀਕੇਸ਼ਨਸ ਇਨਸਾਲਵੈਂਸੀ ਪ੍ਰਕਿਰਿਆ 'ਚੋਂ ਲੰਘ ਰਹੀ ਹੈ ਅਤੇ ਕੰਪਨੀ ਦੀ ਅਸੇਟ ਵਿਕਣ ਵਾਲੀ ਹੈ।
Reliance
ਜਾਣਕਾਰੀ ਅਨੁਸਾਰ ਅਨਿਲ ਅੰਬਾਨੀ ਤੋਂ ਇਲਾਵਾ ਛਾਇਆ ਵਿਰਾਨੀ, ਰਾਇਨਾ ਕਰਾਨੀ, ਮੰਜਰੀ ਕੈਕਰ ਅਤੇ ਸੁਰੇਸ਼ ਰੰਗਾਚਾਰ ਨੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦਿਤਾ ਹੈ। ਪਿਛਲੇ ਦਿਨੀਂ ਵੀ.ਮਣੀਕਾਂਤਨ ਨੇ ਡਾਇਰੈਕਟਰ ਅਤੇ ਚੀਫ਼ ਫ਼ਾਇਨੈਂਸ਼ਲ ਅਫ਼ਸਰ ਦੇ ਅਹੁਦੇ ਤੋਂ ਅਸਤੀਫ਼ਾ ਦਿਤਾ ਸੀ। ਕੰਪਨੀ ਫਿਲਹਾਲ ਦਿਵਾਲਾ ਸਥਿਤੀ ਵਿਚ ਹੈ। ਕਾਨੂੰਨੀ ਬਕਾਇਆ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ ਕਾਰਨ ਕੰਪਨੀ ਨੂੰ ਅਪਣੀਆਂ ਦੇਣਦਾਰੀਆਂ ਲਈ ਪੁਖ਼ਤਾ ਬੰਦੋਬਸਤ ਕਰਨਾ ਪਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੂਜੀ ਤਿਮਾਹੀ 'ਚ ਕੰਪਨੀ ਨੂੰ 1141 ਕਰੋੜ ਦਾ ਫ਼ਾਇਦਾ ਹੋਇਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ