
ਰਿਲਾਇੰਸ ਕਮਿਊਨੀਕੇਸ਼ਨ ਦੇ ਚੇਅਨਮੈਨ ਅਨਿਲ ਅੰਬਾਨੀ ਅਰਬਪਤੀਆਂ ਦੇ ਕਲੱਬ ਤੋਂ ਬਾਹਰ ਹੋ ਗਏ ਹਨ।
ਨਵੀਂ ਦਿੱਲੀ: ਰਿਲਾਇੰਸ ਕਮਿਊਨੀਕੇਸ਼ਨ ਦੇ ਚੇਅਨਮੈਨ ਅਨਿਲ ਅੰਬਾਨੀ ਅਰਬਪਤੀਆਂ ਦੇ ਕਲੱਬ ਤੋਂ ਬਾਹਰ ਹੋ ਗਏ ਹਨ। ਅੰਬਾਨੀ ਦੀ ਕੰਪਨੀ ਆਰਕਾਮ 'ਤੇ ਬਕਾਇਆ ਰਕਮ 57,382 ਕਰੋੜ ਰੁਪਏ ਤਕ ਪੁਹੰਚ ਚੁੱਕੀ ਹੈ। ਕੰਪਨੀ ਨੇ ਸੋਮਵਾਰ ਨੂੰ ਰੈਗੂਲੈਟਰੀ ਫਾਈਲਿੰਗ 'ਚ ਇਹ ਜਾਣਕਾਰੀ ਦਿੱਤੀ। ਇਸ ਮੁਤਾਬਕ ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ ਦੀਆਂ ਹੀ ਕੁਝ ਹੋਰ ਕੰਪਨੀਆਂ ਵੀ ਦਾਅਵੇਦਾਰਾਂ ਦੀ ਲਿਸਟ 'ਚ ਸ਼ਾਮਲ ਹਨ।
Anil ambani not in billionaire club
ਅੰਤ੍ਰਿਮ ਰੈਜੋਲਿਊਸ਼ਨ ਪ੍ਰੋਫੈਸ਼ਨਲ (ਆਈਆਰਪੀ) ਪ੍ਰਦੀਪ ਕੁਮਾਰ ਸੇਠੀ ਨੇ 8,189 ਕਰੋੜ ਰੁਪਏ ਦੇ ਨਵੇਂ ਦਾਅਵੇ ਤੋਂ ਇਲਾਵਾ 30 ਕਰੋੜ ਰੁਪਏ ਬਕਾਇਆ ਹੋਰ ਜੋੜਿਆ ਹੈ। ਕੁੱਲ 49,223.88 ਕਰੋੜ ਰੁਪਏ ਦੇ ਦਾਅਵੇ ਹੁਣ ਤਕ ਸ਼ਾਮਲ ਕਰ ਲਏ ਗਏ ਹਨ। ਆਰਕਾਮ ਮੁਤਾਬਕ ਦਾਅਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਨਵੇਂ ਦਾਅਵਿਆਂ 'ਚ ਰਿਲਾਇੰਸ ਧੀਰੂਭਾਈ ਅੰਬਾਨੂ ਗਰੁੱਪ ਦੀਆਂ ਕੰਪਨੀਆਂ ਦੇ 7000.63 ਕਰੋੜ ਰੁਪਏ ਦੇ ਕਲੇਮ ਸ਼ਾਮਲ ਹਨ ਜਿਸ 'ਚ ਜ਼ਿਆਦਾਤਰ ਦਾ ਵੈਰੀਫਿਕੇਸ਼ਨ ਕੀਤਾ ਜਾ ਰਿਹਾ ਹੈ।
Anil ambani not in billionaire club
ਨਵੇਂ ਦਾਅਵੇਦਾਰਾਂ 'ਚ ਹੋਰ ਵੀ ਕਈ ਕੰਪਨੀਆਂ ਸ਼ਾਮਲ ਹਨ। ਆਈਆਰਪੀ ਨੇ ਚਾਇਨਾ ਡਿਵੈਲਪਮੈਂਟ ਬੈਂਕ ਦਾ 9,863.89 ਕਰੋੜ ਰੁਪਏ ਦਾ ਪੂਰਾ ਕਲੇਮ ਸ਼ਾਮਲ ਕੀਤਾ ਹੈ। ਪਿਛਲੇ ਮਹੀਨੇ ਆਰਕਾਮ ਦੇ 41 ਕਰਜ਼ਦਾਤਿਆਂ ਨੇ 49,193.46 ਕਰੋੜ ਰੁਪਏ ਦੇ ਦਾਅਵੇ ਕੀਤੇ ਸੀ ਜਿਸ ‘ਚ 95% ਤੋਂ ਜ਼ਿਆਦਾ ਆਈਆਰਪੀ ਨੇ ਸ਼ਾਮਲ ਕੀਤੇ।