
ਜੈਸ਼-ਏ-ਮੁਹੰਮਦ ਨਾਲ ਦੱਸਿਆ ਜਾ ਰਿਹਾ ਹੈ ਅੱਤਵਾਦੀਆਂ ਦਾ ਸਬੰਧ
ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪੁਲਿਸ ਨੇ ਵੱਡੀ ਅੱਤਵਾਦੀ ਸਾਜਸ਼ ਨੂੰ ਨਾਕਾਮ ਕਰ ਦਿੱਤਾ ਹੈ। ਦਿੱਲੀ ਪੁਲਿਸ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੂੰ ਕਾਬੂ ਕੀਤਾ ਹੈ। ਸਪੈਸ਼ਲ ਸੈੱਲ ਨੇ ਇਹ ਗ੍ਰਿਫ਼ਤਾਰੀ ਸੋਮਵਾਰ ਰਾਤ ਨੂੰ ਸਰਾਏ ਕਾਲੇ ਖਾਂ ਇਲਾਕੇ ਤੋਂ ਕੀਤੀ ਹੈ।
Delhi Police
ਫਿਲਹਾਲ ਪੁਲਿਸ ਦੋਵੇਂ ਅੱਤਵਾਦੀਆਂ ਕੋਲੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਦੇ ਹਵਾਲੇ ਤੋਂ ਨਿਊਜ਼ ਏਜੰਸੀ ਨੇ ਦੱਸਿਆ ਕਿ ਇਹਨਾਂ ਨੂੰ ਰਾਤ 10.15 ਵਜੇ ਮਿਲੇਨੀਅਮ ਪਾਰਕ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਹ ਦੋਵੇਂ ਮੂਲ ਰੂਪ ਤੋਂ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਹਨ। ਇਹਨਾਂ ਕੋਲੋਂ ਦੋ ਸੈਮੀਆਟੋਮੈਟਿਕ ਪਿਸਤੌਲ ਅਤੇ 10 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ।
Two suspected militants, who are residents of Jammu and Kashmir, were arrested last night. Two semi-automatic pistols along with 10 live cartridges recovered from their possession: Delhi Police Special Cell
— ANI (@ANI) November 17, 2020
ਸ਼ੱਕੀ ਅੱਤਵਾਦੀਆਂ ਦੀ ਪਛਾਣ ਅਬਦੁੱਲ ਲਤੀਫ਼ ਮੀਰ (ਪਿਤਾ ਦਾ ਨਾਮ ਸਨਾਉੱਲਾ ਮੀਰ) ਵਜੋਂ ਹੋਈ ਹੈ ਜੋ ਕਿ ਬਾਰਾਮੂਲਾ ਦੇ ਪਾਲਾ ਮੁਹੱਲਾ ਦਾ ਵਸਨੀਕ ਹੈ ਅਤੇ ਮੁਹੰਮਦ ਅਸ਼ਰਫ ਖਟਾਨਾ (ਪੁੱਤਰ ਬਸ਼ੀਰ ਅਹਿਮਦ) ਜੋ ਕੁਪਵਾੜਾ ਦੇ ਹਾਟ ਮੂਲਾ ਪਿੰਡ ਦਾ ਵਸਨੀਕ ਹੈ। ਇਹਨਾਂ ਦੀ ਉਮਰ ਕ੍ਰਮਵਾਰ 22 ਅਤੇ 20 ਸਾਲ ਹੈ।