ਗੈਸ ਚੋਰੀ ਕਰਨ ਵਾਲਿਆਂ ਖਿਲਾਫ਼ ਸਰਕਾਰ ਦੀ ਸਖ਼ਤੀ, QR Code ਜ਼ਰੀਏ ਸਲੰਡਰ ਨੂੰ ਕੀਤਾ ਜਾਵੇਗਾ ਟ੍ਰੈਕ
Published : Nov 17, 2022, 2:01 pm IST
Updated : Nov 17, 2022, 3:21 pm IST
SHARE ARTICLE
Government's strictness against gas thieves, cylinders will be tracked through QR Code
Government's strictness against gas thieves, cylinders will be tracked through QR Code

ਇਸ QR ਕੋਡ ਰਾਹੀਂ ਗੈਸ ਸਿਲੰਡਰ ਵਿਚ ਮੌਜੂਦ ਗੈਸ ਨੂੰ ਟਰੈਕ ਕਰਨਾ ਬਹੁਤ ਆਸਾਨ ਹੋ ਜਾਵੇਗਾ

 

ਨਵੀਂ ਦਿੱਲੀ - ਸਰਕਾਰ ਐਲਪੀਜੀ ਗੈਸ ਸਿਲੰਡਰ ਦੀ ਵਰਤੋਂ ਕਰਨ ਵਾਲੇ ਗਾਹਕਾਂ ਦੀ ਸਹੂਲਤ ਲਈ ਸਖ਼ਤ ਕਦਮ ਚੁੱਕਣ ਜਾ ਰਹੀ ਹੈ। ਅਕਸਰ ਗਾਹਕ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਦੇ ਘਰੇਲੂ ਗੈਸ ਸਿਲੰਡਰ ਵਿਚ ਗੈਸ ਦੀ ਮਾਤਰਾ 1 ਤੋਂ 2 ਕਿਲੋ ਘੱਟ ਹੈ। ਅਜਿਹੇ 'ਚ ਕਈ ਵਾਰ ਸ਼ਿਕਾਇਤ ਕਰਨ 'ਤੇ ਵੀ ਗਾਹਕ ਇਸ ਦਾ ਪਤਾ ਨਹੀਂ ਲਗਾ ਪਾਉਂਦੇ। 

ਇਸ ਕਾਰਨ ਗੈਸ ਚੋਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ ਪਰ ਹੁਣ ਸਰਕਾਰ ਨੇ ਅਜਿਹੇ ਲੋਕਾਂ ਨੂੰ ਫੜਨ ਲਈ ਸਖ਼ਤ ਕਦਮ ਚੁੱਕਣ ਦਾ ਫ਼ੈਸਲਾ ਕੀਤਾ ਹੈ। ਸਰਕਾਰ ਹੁਣ LPG ਸਿਲੰਡਰਾਂ ਨੂੰ QR ਕੋਡ ਨਾਲ ਲੈਸ ਕਰਨ ਜਾ ਰਹੀ ਹੈ। ਇਸ ਨਾਲ ਗਾਹਕਾਂ ਨੂੰ ਕਈ ਸਹੂਲਤਾਂ ਮਿਲਣਗੀਆਂ। 
ਇਸ ਮਾਮਲੇ 'ਤੇ ਜਾਣਕਾਰੀ ਦਿੰਦਿਆਂ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਗੈਸ ਚੋਰੀ ਨੂੰ ਰੋਕਣ ਲਈ ਹੁਣ ਸਰਕਾਰ ਐਲ.ਪੀ.ਜੀ. ਸਿਲੰਡਰ ਨੂੰ ਕਿਊਆਰ ਕੋਡ ਨਾਲ ਲੈਸ ਕਰਨ ਜਾ ਰਹੀ ਹੈ।

ਇਹ ਕੁਝ ਹੱਦ ਤੱਕ ਆਧਾਰ ਕਾਰਡ ਵਰਗਾ ਹੋਵੇਗਾ। ਇਸ QR ਕੋਡ ਰਾਹੀਂ ਗੈਸ ਸਿਲੰਡਰ ਵਿਚ ਮੌਜੂਦ ਗੈਸ ਨੂੰ ਟਰੈਕ ਕਰਨਾ ਬਹੁਤ ਆਸਾਨ ਹੋ ਜਾਵੇਗਾ। ਇਸ ਦੇ ਨਾਲ ਹੀ ਜੇਕਰ ਕੋਈ ਗੈਸ ਸਿਲੰਡਰ 'ਚ ਗੈਸ ਚੋਰੀ ਕਰਦਾ ਹੈ ਤਾਂ ਉਸ ਦਾ ਪਤਾ ਲਗਾਉਣਾ ਬਹੁਤ ਆਸਾਨ ਹੋ ਜਾਵੇਗਾ। ਹਰਦੀਪ ਪੁਰੀ ਨੇ ਵਿਸ਼ਵ ਐੱਲ.ਪੀ.ਜੀ. ਵੀਕ 2022 ਦੇ ਵਿਸ਼ੇਸ਼ ਮੌਕੇ 'ਤੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਲਦ ਹੀ ਸਾਰੇ LPG ਸਿਲੰਡਰਾਂ 'ਤੇ QR ਕੋਡ (QR Code in LPG ਗੈਸ ਸਿਲੰਡਰ) ਲਗਾਇਆ ਜਾਵੇਗਾ।

ਸਰਕਾਰ ਨੇ ਇਸ ਪ੍ਰਾਜੈਕਟ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਕੰਮ ਨੂੰ 3 ਮਹੀਨਿਆਂ ਵਿੱਚ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਨਵੇਂ ਗੈਸ ਸਿਲੰਡਰ ਵਿੱਚ QR ਕੋਡ ਪਾਇਆ ਜਾਵੇਗਾ। ਅਤੇ ਗੈਸ ਸਿਲੰਡਰ ਉੱਤੇ QR ਕੋਡ ਦਾ ਮੈਟਲ ਸਟਿੱਕਰ ਚਿਪਕਾਇਆ ਜਾਵੇਗਾ। ਮੀਡੀਆ ਰਿਪੋਰਟਾਂ ਅਨੁਸਾਰ, ਗੈਸ ਸਿਲੰਡਰ ਵਿਚ QR ਕੋਡ (QR ਕੋਡ ਦੇ ਨਾਲ LPG ਗੈਸ ਸਿਲੰਡਰ) ਦੀ ਮੌਜੂਦਗੀ ਇਸ ਦੀ ਟਰੈਕਿੰਗ ਨੂੰ ਬਹੁਤ ਆਸਾਨ ਬਣਾ ਦੇਵੇਗੀ। ਪਹਿਲਾਂ ਗੈਸ ਘੱਟ ਮਿਲਣ ਦੀ ਸ਼ਿਕਾਇਤ 'ਤੇ ਇਸ ਦੀ ਟ੍ਰੈਕਿੰਗ ਆਸਾਨੀ ਨਾਲ ਨਹੀਂ ਹੋ ਸਕਦੀ ਸੀ

ਪਰ ਹੁਣ QR ਕੋਡ ਲੱਗਣ ਤੋਂ ਬਾਅਦ ਇਸ ਨੂੰ ਟਰੈਕ ਕਰਨਾ ਆਸਾਨ ਹੋ ਜਾਵੇਗਾ। ਇਸ ਤੋਂ ਪਹਿਲਾਂ ਇਹ ਪਤਾ ਨਹੀਂ ਲੱਗ ਸਕਿਆ ਸੀ ਕਿ ਡੀਲਰ ਨੇ ਗੈਸ ਸਿਲੰਡਰ ਕਿੱਥੋਂ ਕੱਢਿਆ ਸੀ ਅਤੇ ਕਿਸ ਡਿਲੀਵਰੀ ਮੈਨ ਨੇ ਗਾਹਕ ਦੇ ਘਰ ਪਹੁੰਚਾਇਆ ਸੀ। ਪਰ ਹੁਣ ਇਸ ਕਿਊਆਰ ਕੋਡ ਕਰ ਕੇ ਅਸਾਨੀ ਨਾਲ ਗੈਸ ਸਿਲੰਡਰ ਨੂੰ ਟ੍ਰੈਕ ਕੀਤਾ ਜਾ ਸਕੇਗਾ।

ਗੈਸ ਚੋਰੀ ਤੋਂ ਇਲਾਵਾ ਇਸ QR ਕੋਡ ਦੇ ਹੋਰ ਵੀ ਕਈ ਫਾਇਦੇ ਹਨ। ਇਸ ਨਾਲ ਗਾਹਕਾਂ ਨੂੰ ਪਤਾ ਲੱਗ ਜਾਵੇਗਾ ਕਿ ਹੁਣ ਤੱਕ ਕਿੰਨੀ ਵਾਰ ਗੈਸ ਰੀਫਿਲ ਕੀਤੀ ਗਈ ਹੈ। ਇਸ ਦੇ ਨਾਲ ਹੀ ਰਿਫਿਲਿੰਗ ਸੈਂਟਰ ਤੋਂ ਗੈਸ ਘਰ ਘਰ ਪਹੁੰਚਣ 'ਚ ਕਿੰਨਾ ਸਮਾਂ ਲੱਗਾ ਹੈ। ਇਸ ਦੇ ਨਾਲ ਹੀ ਹੁਣ ਕੋਈ ਵੀ ਘਰੇਲੂ ਗੈਸ ਸਿਲੰਡਰ ਦੀ ਵਰਤੋਂ ਵਪਾਰਕ ਕੰਮਾਂ ਲਈ ਨਹੀਂ ਕਰ ਸਕੇਗਾ ਕਿਉਂਕਿ ਇਸ ਕਿਊਆਰ ਕੋਡ ਤੋਂ ਇਹ ਵੀ ਪਤਾ ਲੱਗ ਜਾਵੇਗਾ ਕਿ ਗੈਸ ਸਿਲੰਡਰ ਦੀ ਡਿਲੀਵਰੀ ਕਿਸ ਡੀਲਰ ਵੱਲੋਂ ਕੀਤੀ ਗਈ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement