
ਪੋਲਿੰਗ ਪਾਰਟੀ ਦੀ ਸੁਰੱਖਿਆ ਕਰ ਰਹੇ ਹੈੱਡ ਕਾਂਸਟੇਬਲ ਜੋਗਿੰਦਰ ਸਿੰਘ ਦੀ ਮੌਤ ਹੋ ਗਈ
Chhattisgarh polls : ਛੱਤੀਸਗੜ੍ਹ ਦੇ ਨਕਸਲ ਪ੍ਰਭਾਵਤ ਗਰੀਬਾਬੰਦ ਜ਼ਿਲ੍ਹੇ ’ਚ ਨਕਸਲੀਆਂ ਨੇ ਬਾਰੂਦੀ ਸੁਰੰਗ ਦਾ ਧਮਾਕਾ ਕਰ ਦਿਤਾ, ਜਿਸ ਕਾਰਨ ਪੋਲਿੰਗ ਪਾਰਟੀ ਦੀ ਸੁਰੱਖਿਆ ਕਰ ਰਹੇ ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਦੇ ਹੈੱਡ ਕਾਂਸਟੇਬਲ ਦੀ ਇਸ ਘਟਨਾ ਵਿਚ ਮੌਤ ਹੋ ਗਈ।
ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਜ਼ਿਲ੍ਹੇ ਦੇ ਮੈਨਪੁਰ ਥਾਣੇ ਦੇ ਬਡੇਗੋਬਰਾ ਪਿੰਡ ਦੇ ਜੰਗਲ ’ਚ ਨਕਸਲੀਆਂ ਨੇ ਬਾਰੂਦੀ ਸੁਰੰਗ ਦਾ ਧਮਾਕਾ ਕਰ ਦਿਤਾ, ਜਿਸ ਕਾਰਨ ਪੋਲਿੰਗ ਪਾਰਟੀ ਦੀ ਸੁਰੱਖਿਆ ਕਰ ਰਹੇ ਭਾਰਤ ਤਿੱਬਤੀਅਨ ਬਾਰਡਰ ਪੁਲਿਸ (ਆਈ.ਟੀ.ਬੀ.ਪੀ.) ਦੇ ਹੈੱਡ ਕਾਂਸਟੇਬਲ ਜੋਗਿੰਦਰ ਸਿੰਘ ਦੀ ਮੌਤ ਹੋ ਗਈ।
ਉਨ੍ਹਾਂ ਦਸਿਆ ਕਿ ਸੂਬੇ ’ਚ ਦੂਜੇ ਪੜਾਅ ਦੀ ਵੋਟਿੰਗ ਲਈ ਨਕਸਲ ਪ੍ਰਭਾਵਤ ਗੜ੍ਹੀਆਬੰਦ ਜ਼ਿਲ੍ਹੇ ’ਚ ਵੱਡੀ ਗਿਣਤੀ ’ਚ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਘਟਨਾ ਤੋਂ ਬਾਅਦ ਪੋਲਿੰਗ ਟੀਮ ਨੂੰ ਬਾਹਰ ਕੱਢ ਲਿਆ ਗਿਆ। ਪੋਲਿੰਗ ਪਾਰਟੀ ਦੇ ਸਾਰੇ ਮੈਂਬਰ ਸੁਰੱਖਿਅਤ ਹਨ ਅਤੇ ਮੈਨਪੁਰ ਥਾਣੇ ਪਹੁੰਚ ਗਏ ਹਨ।
(For more news apart from Chhattisgarh polls, stay tuned to Rozana Spokesman)