‘ਫੇਥਾਈ’ ਚਕਰਵਾਤੀ ਤੂਫ਼ਾਨ : ਓਡੀਸ਼ਾ, ਆਂਧਰਾ ਪ੍ਰਦੇਸ਼ ਸਮੇਤ ਤਿੰਨ ਰਾਜਾਂ 'ਚ ਹਾਈਅਲਰਟ 
Published : Dec 17, 2018, 11:15 am IST
Updated : Dec 17, 2018, 11:15 am IST
SHARE ARTICLE
Cyclone Phethai
Cyclone Phethai

ਚਕਰਵਾਤੀ ਤੂਫ਼ਾਨ ‘ਫੇਥਾਈ’ ਜਲਦ ਹੀ ਆਂਧਰਾ ਪ੍ਰਦੇਸ਼ ਦੇ ਤੱਟਾਂ ਨਾਲ ਟਕਰਾਉਣ ਵਾਲਾ ਹੈ ਅਤੇ ਇਸ ਦੇ ਚਲਦੇ ਸੋਮਵਾਰ ਨੂੰ ਓਡੀਸ਼ਾ ਦੇ ਕਈ ਹਿਸਿਆਂ ਵਿਚ ਭਾਰੀ ਮੀਂਹ ਦੀ ...

ਭੁਵਨੇਸ਼ਵਰ (ਭਾਸ਼ਾ) ਚਕਰਵਾਤੀ ਤੂਫ਼ਾਨ ‘ਫੇਥਾਈ’ ਜਲਦ ਹੀ ਆਂਧਰਾ ਪ੍ਰਦੇਸ਼ ਦੇ ਤੱਟਾਂ ਨਾਲ ਟਕਰਾਉਣ ਵਾਲਾ ਹੈ ਅਤੇ ਇਸ ਦੇ ਚਲਦੇ ਸੋਮਵਾਰ ਨੂੰ ਓਡੀਸ਼ਾ ਦੇ ਕਈ ਹਿਸਿਆਂ ਵਿਚ ਭਾਰੀ ਮੀਂਹ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਵਿਭਾਗ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇੱਥੇ ਮੌਸਮ ਵਿਭਾਗ ਨੇ ਇਕ ਬੁਲੇਟਿਨ ਵਿਚ ਕਿਹਾ ਕਿ ਐਤਵਾਰ ਨੂੰ ਰਾਜ ਦੇ ਕਈ ਹਿਸਿਆਂ ਗਜਪਤੀ, ਗੰਜਮ, ਰਾਇਗੜਾ ਅਤੇ ਕਾਲਾਹਾਂਡੀ ਵਿਚ ਅਸਮਾਨ ਵਿਚ ਸੰਘਣੇ ਬੱਦਲ ਛਾਏ ਰਹੇ, ਜਦੋਂ ਕਿ ਤੂਫ਼ਾਨ ਦੇ ਪ੍ਰਭਾਵ ਨਾਲ ਉੱਥੇ ਭਾਰੀ ਮੀਂਹ ਹੋਣ ਦਾ ਅਨੁਮਾਨ ਹੈ।

Cyclone PhethaiCyclone Phethai

ਇਸ ਦੇ ਅਨੁਸਾਰ ਰਾਇਗੜਾ, ਕੋਰਾਪੁਟ, ਮਲਕਾਨਗਿਰੀ, ਨਬਰੰਗਪੁਰ, ਕਾਲਾਹਾਂਡੀ, ਕੰਧਮਾਲ, ਨੌਪਦਾ, ਬਾਰਾਗੜ, ਬਾਲਨਗੀਰ, ਝਾਰਸੁਗੁੜਾ ਅਤੇ ਸੰਬਲਪੁਰ ਜ਼ਿਲਿਆਂ ਵਿਚ ਸੋਮਵਾਰ ਨੂੰ ਜ਼ਬਰਦਸਤ ਮੀਂਹ ਹੋਣ ਦਾ ਅਨੁਮਾਨ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਇਸ ਚੱਕਰਵਾਤ ਦੇ ਗੰਭੀਰ ਤੂਫ਼ਾਨ ਦੇ ਰੂਪ ਵਿਚ ਬਦਲਣ ਦਾ ਸ਼ੱਕ ਹੈ ਅਤੇ ਇਹ ਉੱਤਰ - ਪੱਛਮ ਦਿਸ਼ਾ ਦੇ ਵੱਲ ਮੁੜ ਜਾਵੇਗਾ ਅਤੇ ਸੋਮਵਾਰ ਦੁਪਹਿਰ ਤੱਕ ਓਂਗੋਲ ਅਤੇ ਕਾਕੀਨਾੜਾ ਦੇ ਵਿਚ ਆਂਧਰਾ ਪ੍ਰਦੇਸ਼ ਦੇ ਤਟ ਨਾਲ ਟਕਰਾਏਗਾ।

Cyclone PhethaiCyclone Phethai

ਮੌਸਮ ਵਿਭਾਗ ਨੇ 18 ਦਸੰਬਰ ਤੱਕ ਓਡੀਸ਼ਾ ਵਿਚ ਕਿਤੇ ਹਲਕੀ ਬਾਰਿਸ਼ ਅਤੇ ਕਈ ਜਗ੍ਹਾਵਾਂ 'ਤੇ ਦੱਖਣ ਓਡੀਸ਼ਾ ਦੇ ਜ਼ਿਲਿਆਂ ਵਿਚ ਗਰਜ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਇਸ ਦੇ ਅਨੁਸਾਰ ਓਡੀਸ਼ਾ ਤਟ ਵਿਚ ਮਛੇਰਿਆਂ ਲਈ ਕੋਈ ਆਮ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਉਨ੍ਹਾਂ ਨੂੰ ਸੋਮਵਾਰ ਤੱਕ ਪੱਛਮ ਮੱਧਮ ਅਤੇ ਦੱਖਣ ਪੱਛਮ ਬੰਗਾਲ ਦੀ ਖਾੜੀ ਨਾਲ ਲਗਦੇ ਡੂੰਘੇ ਸਮੁੰਦਰੀ ਇਲਾਕਿਆਂ ਵਿਚ ਜਾਣ ਤੋਂ ਬਚਣ ਦੀ ਸਲਾਹ ਦਿਤੀ ਗਈ ਹੈ। ਓਡੀਸ਼ਾ ਸਰਕਾਰ ਨੇ ਜ਼ਿਲ੍ਹਾ ਮੈਜਿਸਟਰੇਟ ਨੂੰ ਪਹਿਲਾਂ ਹੀ ਇਸ ਬੇਮੌਸਮ ਮੀਹ ਤੋਂ ਝੋਨੇ ਦੇ ਖੇਤਾਂ ਨੂੰ ਬਚਾਉਣ ਲਈ ਜ਼ਰੂਰੀ ਕਦਮ ਚੁੱਕਣ ਦਾ ਨਿਰਦੇਸ਼ ਦਿਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement