ਅਤਿਵਾਦੀਆਂ ਦੇ ਵਿਰੁੱਧ ਇਕ ਹੋਰ ਸਰਜ਼ੀਕਲ ਸਟਰਾਈਕ ਦੀ ਜ਼ਰੂਰਤ : ਬਿਪਿਨ ਰਾਵਤ 
Published : Sep 25, 2018, 11:03 am IST
Updated : Sep 25, 2018, 11:04 am IST
SHARE ARTICLE
Army chief Bipin Rawat
Army chief Bipin Rawat

ਫੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਸੋਮਵਾਰ ਨੂੰ ਕਿਹਾ ਕਿ ਜੰਮੂ ਕਸ਼ਮੀਰ ਵਿਚ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਉਨ੍ਹਾਂ ਦਾ ਮੰਨਣਾ ਹੈ ਕਿ ਕੰਟਰੋਲ ਲਾਈਨ ਦੇ ਪਾਰ ...

ਨਵੀਂ ਦਿੱਲੀ :- ਫੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਸੋਮਵਾਰ ਨੂੰ ਕਿਹਾ ਕਿ ਜੰਮੂ ਕਸ਼ਮੀਰ ਵਿਚ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਉਨ੍ਹਾਂ ਦਾ ਮੰਨਣਾ ਹੈ ਕਿ ਕੰਟਰੋਲ ਲਾਈਨ ਦੇ ਪਾਰ ਸਥਿਤ ਅਤਿਵਾਦੀ ਠਿਕਾਣਿਆਂ 'ਤੇ ਇਕ ਹੋਰ ਸਰਜ਼ੀਕਲ ਸਟਰਾਈਕ ਕੀਤੇ ਜਾਣ ਦੀ ਜ਼ਰੂਰਤ ਹੈ। ਇਹ ਪੁੱਛੇ ਜਾਣ ਉੱਤੇ ਕਿ ਕੀ ਇਕ ਹੋਰ ਸਰਜ਼ੀਕਲ ਸਟਰਾਈਕ ਦੀ ਜ਼ਰੂਰਤ ਹੈ, ਰਾਵਤ ਨੇ ਇਸ ਦਾ ਸਕਾਰਾਤਮਕ ਜਵਾਬ ਦਿਤਾ। ਉਨ੍ਹਾਂ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਇਕ ਹੋਰ ਕਾਰਵਾਈ (ਸਰਜ਼ੀਕਲ ਸਟਰਾਈਕ) ਦੀ ਜ਼ਰੂਰਤ ਹੈ ਪਰ ਮੈਂ ਇਹ ਖੁਲਾਸਾ ਨਹੀਂ ਕਰਣਾ ਚਾਹੁੰਦਾ ਕਿ ਅਸੀਂ ਇਸ ਨੂੰ ਕਿਵੇਂ ਅੰਜਾਮ ਦੇਣਾ ਚਾਹੁੰਦੇ ਹਾਂ।

ਭਾਰਤੀ ਫੌਜ ਨੇ ਦੋ ਸਾਲ ਪਹਿਲਾਂ 29 ਸਿਤੰਬਰ ਨੂੰ ਕੰਟਰੋਲ ਰੇਖਾ ਦੇ ਪਾਰ ਅਤਿਵਾਦੀਆਂ ਦੇ ਠੀਕ ਠਿਕਾਣਿਆਂ ਉੱਤੇ ਸਰਜ਼ੀਕਲ ਸਟਰਾਈਕ ਕੀਤੀ ਸੀ। ਰਾਵਤ ਨੇ ਐਤਵਾਰ ਨੂੰ ਸਰਕਾਰ ਦੇ ਉਸ ਫੈਸਲੇ ਦਾ ਸਮਰਥਨ ਕੀਤਾ ਸੀ ਜਿਸ ਵਿਚ ਪਾਕਿਸਤਾਨ ਦੇ ਨਾਲ ਗੱਲ ਬਾਤ ਰੱਦ ਕਰ ਦਿਤੀ ਗਈ ਸੀ। ਖ਼ਬਰਾਂ ਮੁਤਾਬਿਕ ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਪਾਕਿਸਤਾਨ ਵਿਚ ਫੌਜ ਅਤੇ ISI ਸਰਕਾਰ ਦੇ ਅਧੀਨ ਨਹੀਂ ਆਉਂਦੀ ਤੱਦ ਤੱਕ ਬਾਰਡਰ ਉੱਤੇ ਹਾਲਾਤ ਨਹੀਂ ਸੁਧਰਨਗੇ।

ਇੰਨਾ ਹੀ ਨਹੀਂ ਬਿਪਿਨ ਰਾਵਤ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਹਨ ਉਨ੍ਹਾਂ ਨੂੰ ਵੇਖਦੇ ਹੋਏ ਅਤਿਵਾਦੀਆਂ ਦੇ ਵਿਰੁੱਧ ਇਕ ਹੋਰ ਸਰਜ਼ੀਕਲ ਸਟਰਾਈਕ ਦੀ ਜ਼ਰੂਰਤ ਹੈ। ਘਾਟੀ ਵਿਚ ਲਗਾਤਾਰ ਪੁਲਸਕਰਮੀਆਂ ਨੂੰ ਅਤਿਵਾਦੀਆਂ ਦੁਆਰਾ ਨਿਸ਼ਾਨੇ ਉੱਤੇ ਲਿਆ ਜਾ ਰਿਹਾ ਹੈ। ਇਸ ਉੱਤੇ ਉਨ੍ਹਾਂ ਨੇ ਕਿਹਾ ਕਿ ਪੁਲਿਸ ਨੂੰ ਟਾਰਗੇਟ ਕੀਤਾ ਜਾਣਾ ਅਤਿਵਾਦੀਆਂ ਦੀ ਨਿਰਾਸ਼ਾ ਨੂੰ ਦਿਖਾਂਦਾ ਹੈ। ਫੌਜ ਘਾਟੀ ਵਿਚ ਆਪਣਾ ਆਪਰੇਸ਼ਨ ਚਾਲੂ ਰੱਖੇਗੀ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਵਿਚ ਆਮ ਆਦਮੀ ਮੁਸ਼ਕਲਾਂ ਝੇਲ ਰਿਹਾ ਹੈ, ਉਥੇ ਹੀ ਵੱਖਵਾਦੀਆਂ ਦੇ ਰਿਸ਼ਤੇਦਾਰ ਵਿਦੇਸ਼ ਵਿਚ ਮੌਜ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਅੱਜ ਕਸ਼ਮੀਰ ਦਾ ਜਵਾਨ ਨੌਕਰੀ ਦੀ ਤਲਾਸ਼ ਵਿਚ ਹੈ ਪਰ ਵੱਖਵਾਦੀਆਂ ਅਤੇ ਅਤਿਵਾਦੀ ਉਨ੍ਹਾਂ ਨੌਜਵਾਨਾਂ ਨੂੰ ਨੌਕਰੀ ਛੱਡ ਅਤਿਵਾਦੀ ਬਨਣ ਨੂੰ ਕਹਿ ਰਹੇ ਹਨ। ਫੌਜ ਮੁਖੀ ਬੋਲੇ ਕਿ ਅਸੀਂ ਇਸ ਗੱਲ ਉੱਤੇ ਜ਼ੋਰ ਦੇ ਰਹੇ ਹਾਂ ਕਿ ਕਿਸ ਤਰ੍ਹਾਂ ਆਪਣੀ ਫੌਜ ਨੂੰ ਆਧੁਨਿਕ ਬਣਾਇਆ ਜਾਵੇ। ਸਮੇਂ ਦੇ ਅਨੁਸਾਰ ਛੇਤੀ ਹੀ ਅਸੀਂ ਪੂਰੀ ਤਰ੍ਹਾਂ ਨਾਲ ਆਧੁਨਿਕ ਫੌਜ ਨੂੰ ਤਿਆਰ ਕਰਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜਰੂਰੀ ਨਹੀਂ ਹੈ ਕਿ ਫੌਜ ਵਿਚ ਹਥਿਆਰ ਵਧਾਏ ਜਾਣ ਸਗੋਂ ਅਜੇ ਜੋ ਵੀ ਮੌਜੂਦ ਹੈ ਉਨ੍ਹਾਂ ਨੂੰ ਹੀ ਆਧੁਨਿਕ ਕਰ ਦਿਤਾ ਜਾਵੇ। ਅਸੀਂ ਕਾਫ਼ੀ ਚੀਜ਼ਾਂ ਵਿਚ ਸੁਧਾਰ ਕਰ ਰਹੇ ਹਾਂ। ਬਿਪਿਨ ਰਾਵਤ ਨੇ ਕਿਹਾ ਕਿ ਅਸੀਂ ਲੋਕ ਸਾਈਬਰ ਦੇ ਮਾਮਲਿਆਂ ਨਾਲ ਵੀ ਨਿੱਬੜਨ ਲਈ ਕੰਮ ਕਰ ਰਹੇ ਹਾਂ। 
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement