ਹੁਣ ਖਾਣ-ਪੀਣ ਦੇ ਸਮਾਨ ਵਿਚ ਪਾਈ ਗਈ ਗੜਬੜੀ ਤਾਂ ਮਿਲੇਗਾ ਪੂਰਾ ਪੈਸਾ ਵਾਪਸ,ਜਾਣੋ ਨਵੇਂ ਨਿਯਮ
Published : Dec 17, 2019, 11:12 am IST
Updated : Dec 17, 2019, 11:13 am IST
SHARE ARTICLE
PHOTO
PHOTO

ਖਾਣ-ਪੀਣ ਦੇ ਸਮਾਨ ਦੀ ਸ਼ੁੱਧਤਾ ਨੂੰ ਸੁਧਾਰਨ ਦੇ ਮਾਮਲੇ ਵਿਚ ਆ ਸਕੇਗੀ ਕ੍ਰਾਂਤੀ-FSSAI

ਨਵੀਂ ਦਿੱਲੀ : ਸਰਕਾਰ ਨੇ ਫੂਡ ਸੇਫਟੀ ਦੇ ਮੋਰਚੇ ਉੱਤੇ ਇਕ ਵੱਡਾ ਫ਼ੈਸਲਾ ਲਿਆ ਹੈ। ਹੁਣ ਖਪਤਕਾਰ ਖਾਣ-ਪੀਣ ਦੇ ਕਿਸੇ ਵੀ ਸਮਾਨ ਦੀ ਲੈਬ ਟੈਸਟਿੰਗ ਕਰਵਾ ਸਕਣਗੇ। ਜੇਕਰ ਟੈਸਟ ਵਿਚ ਸੈਂਪਲ ਖ਼ਰਾਬ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਟੈਸਟ ਦਾ ਪੈਸਾ ਵਾਪਸ ਕਰ ਦਿੱਤਾ ਜਾਵੇਗਾ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਦਾ ਕਹਿਣਾ ਹੈ ਕਿ ਇਸ ਸਹੂਲਤ ਵਿਚ ਖਾਣ-ਪੀਣ ਦੇ ਸਮਾਨ ਦੀ ਸ਼ੁੱਧਤਾ ਨੂੰ ਸੁਧਾਰਨ ਦੇ ਮਾਮਲੇ ਵਿਚ ਕ੍ਰਾਂਤੀ ਆ ਸਕੇਗੀ।

PhotoPhoto

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਟੈਸਟ ਕੋਈ ਵੀ ਵਿਅਕਤੀ ਕਰ ਸਕਦਾ ਹੈ। ਪਰ ਉਸ ਨੂੰ ਇਹ ਕੰਮ ਕਿਸੀ ਖਪਤਕਾਰ ਸੰਗਠਨ ਦੇ ਮਾਧਿਅਮ ਨਾਲ ਕਰਨਾ ਹੋਵੇਗਾ।

PhotoPhoto

ਕਈ ਵਾਰ ਲੋਕ ਖਾਣ-ਪੀਣ ਦੇ ਸਮਾਨ ਨਾਲ ਸ਼ਿਕਾਇਤ ਹੋਣ ਦੇ ਬਾਵਜੂਦ ਉਸ ਦੀ ਜਾਂਚ ਨਹੀਂ ਕਰਾ ਪਾਉਂਦੇ। ਇਸ ਦੀ ਇਕ ਵੱਡੀ ਵਜ੍ਹਾਂ ਜਾਂਚ ਦਾ ਖਰਚਾ ਵੀ ਹੈ। ਅਥਾਰਟੀ ਦਾ ਮੰਨਣਾ ਹੈ ਕਿ ਪੈਸਾ ਵਾਪਸ ਹੋਣ ਦੀ ਸਹੂਲਤ ਮਿਲਣ ਨਾਲ ਲੋਕ ਫੂਡ ਸੈਂਪਲ ਦੀ ਜਾਂਚ ਲਈ ਅੱਗੇ ਆਉਂਣਗੇ ਅਤੇ ਸਿਰਫ਼ ਸਰਕਾਰੀ ਏਜੰਸੀਆਂ 'ਤੇ ਨਿਰਭਰ ਨਹੀਂ ਰਹਿਣਗੇ।

PhotoPhoto

ਜੇਕਰ ਤੁਸੀ ਦੁੱਧ ਅਤੇ ਉਸ ਤੋਂ ਬਣੀ ਚੀਜ਼ਾਂ ਦਾ ਰੋਜ਼ਾਨਾ ਵਰਤੋਂ ਕਰਦੇ ਹਨ ਤਾਂ ਇਹ ਖਬਰ ਤੁਹਾਡੇ ਲਈ ਮਹੱਤਵਪੂਰਨ ਹੈ ਕਿਉਂਕਿ ਫੂਡ ਰੈਗੁਲੇਟਰ FSSAI ਨੇ ਡੈਅਰੀ ਅਤੇ ਦੁੱਧ ਨਾਲ ਜੁੜੀ ਕੰਪਨੀਆਂ ਦੇ ਲਈ ਵੱਡੇ ਨਿਯਮ ਬਣਾਏ ਹਨ। ਨਵੇਂ ਹੁਕਮਾਂ ਮੁਤਾਬਕ ਪਸ਼ੂਆਂ ਦੇ ਚਾਰੇ ਦਾ ਬੀਆਈਐਸ ਪ੍ਰਮਾਣਿਤ ਹੋਣਾ ਜ਼ਰੂਰੀ ਹੋਵੇਗਾ। ਇਸ ਸਾਲ ਦੇ ਮਿਲਕ ਸਰਵੇਖਣ ਵਿਚ ਵੱਡੀ ਕੰਪਨੀਆਂ ਦੇ ਦੁੱਧ ਵਿਚ ਐਂਟੀਬਾਇਓਟੀਕ ਅਤੇ ਬਾਕੀ ਕੈਮੀਕਲ ਪਾਏ ਜਾਣ ਦੇ ਕੁੱਝ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement