
ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਫ ਇੰਡੀਆ (FSSAI) ਨੇ ਸਟਿਕਰ ਲੱਗੇ ਫਲਾਂ ਨੂੰ ਸਿਹਤ ਲਈ ਨੁਕਸਾਨਦੇਹ ਦੱਸਿਆ ਹੈ। ਅਥਾਰਿਟੀ ਨੇ ਫਲ ਵਿਕਰੇਤਾਵਾਂ ਨੂੰ ਕਿਹਾ ਹੈ ...
ਨਵੀਂ ਦਿੱਲੀ (ਪੀਟੀਆਈ) :- ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਫ ਇੰਡੀਆ (FSSAI) ਨੇ ਸਟਿਕਰ ਲੱਗੇ ਫਲਾਂ ਨੂੰ ਸਿਹਤ ਲਈ ਨੁਕਸਾਨਦੇਹ ਦੱਸਿਆ ਹੈ। ਅਥਾਰਿਟੀ ਨੇ ਫਲ ਵਿਕਰੇਤਾਵਾਂ ਨੂੰ ਕਿਹਾ ਹੈ ਕਿ ਉਹ ਫਲਾਂ ਦੇ ਉੱਤੇ ਸਟਿਕਰ ਚਿਪਕਾਉਣ ਤੋਂ ਪ੍ਰਹੇਜ ਕਰਨ ਕਿਉਂਕਿ ਸਟਿਕਰ ਉੱਤੇ ਲੱਗੇ ਕੈਮੀਕਲ ਦੀ ਵਜ੍ਹਾ ਨਾਲ ਫਲ ਦੂਸਿ਼ਤ ਹੋ ਸਕਦਾ ਹੈ।
ਖਾਦ ਨਿਯਮਾਂ ਨੂੰ ਜਾਰੀ ਕਰਨ ਵਾਲੀ ਇਸ ਸੰਸਥਾ ਨੇ ਕਿਹਾ ਕਿ ਸਟਿਕਰ ਚਿਪਕਾਉਣ ਲਈ ਜਿਸ ਗੂੰਦ ਦਾ ਇਸਤੇਮਾਲ ਹੁੰਦਾ ਹੈ ਉਸ ਦੇ ਸੁਰੱਖਿਅਤ ਹੋਣ ਦੀ ਅਜੇ ਜਾਣਕਾਰੀ ਨਹੀਂ ਹੈ ਅਜਿਹੇ ਵਿਚ ਫਲ ਵਿਕਰੇਤਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਫਲਾਂ ਉੱਤੇ ਸਟਿਕਰ ਚਿਪਕਾਉਣ ਤੋਂ ਪ੍ਰਹੇਜ ਕਰਨ। FSSAI ਨੇ ਇਹ ਵੀ ਕਿਹਾ ਹੈ ਕਿ ਦੇਸ਼ ਵਿਚ ਵਪਾਰੀ ਕਈ ਵਾਰ ਸਟਿਕਰਾਂ ਦਾ ਇਸਤੇਮਾਲ ਉਤਪਾਦ ਨੂੰ ਪ੍ਰੀਮੀਅਮ ਦਰਜੇ ਦਾ ਵਿਖਾਉਣ ਵਿਚ ਕਰਦੇ ਹਨ, ਕਈ ਵਾਰ ਤਾਂ ਉਤਪਾਦ ਦੀਆਂ ਖਾਮੀਆਂ ਨੂੰ ਛੁਪਾਉਣ ਲਈ ਵੀ ਸਟਿਕਰ ਦਾ ਇਸਤੇਮਾਲ ਪਾਇਆ ਗਿਆ ਹੈ।
Frutis
ਐਫ.ਐਸ.ਐਸ.ਏ.ਆਈ. ਨੇ ਕਿਹਾ ਹੈ ਕਿ ਸਟਿਕਰ ਦੇ ਗੂੰਦ ਵਿਚ ਖਤਰਨਾਕ ਕੈਮੀਕਲ ਹੋ ਸਕਦੇ ਹਨ ਜੋ ਮਨੁੱਖੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੇ ਹਨ। ਐਫਐਸਐਸਏਆਈ ਨੇ ਫਲ ਵਪਾਰੀਆਂ ਨੂੰ ਫਲਾਂ ਉੱਤੇ ਸਟਿਕਰ ਲਗਾਉਣ ਤੋਂ ਬਚਨ ਦੀ ਸਲਾਹ ਦਿੱਤੀ ਹੈ ਅਤੇ ਜੇਕਰ ਸਟਿਕਰ ਲਗਾਉਣਾ ਜਰੂਰੀ ਵੀ ਹੈ ਤਾਂ ਵਪਾਰੀ ਇਸ ਗੱਲ ਦਾ ਧਿਆਨ ਰੱਖੇ ਕਿ ਸਟਿਕਰ ਦੇ ਗੂੰਦ ਨਾਲ ਮਨੁੱਖ ਸਿਹਤ ਉੱਤੇ ਕਿਸੇ ਤਰ੍ਹਾਂ ਦਾ ਅਸਰ ਨਾ ਹੋਏ।
Frutis
ਅਥਾਰਿਟੀ ਨੇ ਕਿਹਾ ਹੈ ਕਿ ਵਿਦੇਸ਼ਾਂ ਵਿਚ ਫਲਾਂ ਉੱਤੇ ਸਟਿਕਰ ਦਾ ਇਸਤੇਮਾਲ ਇਸ ਲਈ ਹੁੰਦਾ ਹੈ ਤਾਂਕਿ ਉਸ ਸਟਿਕਰ ਉੱਤੇ ਦਿੱਤੀ ਗਈ ਜਾਣਕਾਰੀ ਜਾਂ ਕੋਡ ਦੇ ਜਰੀਏ ਫਲ ਦੇ ਬਾਰੇ ਵਿਚ ਪੂਰੀ ਜਾਣਕਾਰੀ ਹਾਸਲ ਕੀਤੀ ਜਾ ਸਕੇ ਪਰ ਭਾਰਤ ਵਿਚ ਵਪਾਰੀ ਫਲ ਦੇ ਉੱਤੇ ਸਟਿਕਰ ਦਾ ਇਸਤੇਮਾਲ ਉਸ ਨੂੰ ਪ੍ਰੀਮੀਅਮ ਵਿਖਾਉਣ ਜਾਂ ਕਈ ਵਾਰ ਕਮੀਆਂ ਛੁਪਾਉਣ ਵਿਚ ਕਰਦੇ ਹਨ। ਭਾਰਤ ਵਿਚ ਫਲਾਂ ਉੱਤੇ ਜੋ ਸਟਿਕਰ ਚਿਪਕੇ ਹੁੰਦੇ ਹਨ ਉਨ੍ਹਾਂ ਉੱਤੇ ਵਪਾਰੀ ਦੇ ਬਰਾਂਡ ਦਾ ਨਾਮ, ਓਕੇ ਟੇਸਟੇਡ, ਬੇਸਟ ਕਵਾਲਿਟੀ ਜਾਂ ਫਲ ਦਾ ਨਾਮ ਲਿਖਿਆ ਹੁੰਦਾ ਹੈ।
ਇਸ ਤਰ੍ਹਾਂ ਦੀ ਜਾਣਕਾਰੀ ਨੂੰ ਦਿੱਤੇ ਜਾਣ ਦੀ ਜ਼ਰੂਰਤ ਨਹੀਂ ਹੈ। FSSAI ਨੇ ਖਪਤਕਾਰਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਅਜਿਹਾ ਨਾ ਸਮਝਣ ਕਿ ਜਿਨ੍ਹਾਂ ਫਲਾਂ ਉੱਤੇ ਸਟਿਕਰ ਚਿਪਕੇ ਹੋਏ ਹੈ ਉਹ ਪ੍ਰੀਮੀਅਮ ਕਵਾਲਿਟੀ ਦੇ ਹਨ। ਫਲ ਨੂੰ ਖਾਣ ਤੋਂ ਪਹਿਲਾਂ ਸਟਿਕਰ ਨੂੰ ਹਟਾਉਣ ਲਈ ਕਿਹਾ ਗਿਆ ਹੈ ਅਤੇ ਇਹ ਵੀ ਕਿਹਾ ਗਿਆ ਹੈ ਫਲ ਦੇ ਜਿਸ ਭਾਗ ਉੱਤੇ ਸਟਿਕਰ ਚਿਪਕਾ ਹੋਇਆ, ਉਸ ਨੂੰ ਛਿਲ ਦਿਓ ਜਾਂ ਕੱਟ ਦਿਓ।