ਜਾਮੀਆ ਹਿੰਸਾ: ਪਹਿਲਾਂ ਹਾਈਕੋਰਟ ਜਾਵੇ ਪਟੀਸ਼ਨਰ, ਗਿਰਫ਼ਤਾਰੀ 'ਤੇ ਰੋਕ ਨਹੀਂ- SC
Published : Dec 17, 2019, 3:16 pm IST
Updated : Dec 17, 2019, 3:56 pm IST
SHARE ARTICLE
Photo
Photo

ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਵਿਦਿਆਰਥੀਆਂ ਨੇ ਕੀਤਾ ਸੀ ਪ੍ਰਦਰਸ਼ਨ

ਨਵੀਂ ਦਿੱਲੀ : ਸੁਪਰੀਮ ਕੋਰਟ ਵਿਚ ਜਾਮੀਆ ਮਿਲੀਆ ਇਸਲਾਮੀਆ ਹਿੰਸਾ ਮਾਮਲੇ ਦੀ ਸੁਣਵਾਈ ਕਰਦੇ ਹੋਏ ਅਦਾਲਤ ਨੇ ਪਟੀਸ਼ਨਰ ਨੂੰ ਹਾਈਕੋਰਟ ਜਾਣ ਲਈ ਕਿਹਾ ਹੈ ਅਤੇ ਨਾਲ ਹੀ ਇਹ ਸਵਾਲ ਵੀ ਕੀਤਾ ਹੈ ਕਿ ਜੇਕਰ ਹਿੰਸਾ ਨਹੀਂ ਹੋਈ ਤਾਂ ਬੱਸ ਕਿਵੇਂ ਜਲ ਗਈ। ਚੀਫ਼ ਜਸਟਿਸ ਐਸ.ਏ. ਬੋਬੜੇ ਨੇ ਕਿਹਾ ''ਸਾਨੂੰ ਸਰਕਾਰ ਦੇ ਪੱਖ ਵਿਚ ਕੋਈ ਦਿਲਚਸਪੀ ਨਹੀਂ ਹੈ ਅਤੇ ਅਦਾਲਤ ਪੂਰੇ ਵਿਵਾਦ ਵਿਚ ਸਮਾਚਾਰ ਪੱਤਰਾਂ ਅਤੇ ਖਬਰਾਂ 'ਤੇ ਵੀ ਭਰੋਸਾ ਨਹੀਂ ਕਰੇਗੀ''।

PhotoPhoto

ਇਸ ਦੌਰਾਨ ਚੀਫ਼ ਜਸਟਿਸ ਨੇ ਕਿਹਾ ਕਿ ''ਇਹ ਮਾਮਲਾ ਹਾਈਕੋਰਟ ਵਿਚ ਕਿਉਂ ਨਹੀਂ ਗਿਆ। ਤੁਸੀ ਸਾਨੂੰ ਟ੍ਰਾਇਲ ਕੋਰਟ ਬਣਾ ਰਹੇ ਹੋ। ਤੁਹਾਨੂੰ ਕਾਨੂੰਨੀ ਪ੍ਰਕਿਰਿਆ ਸਮਝਣੀ ਹੋਵੇਗੀ''। ਉੱਥੇ ਹੀ ਪਟੀਸ਼ਨਰ ਦੇ ਵਕੀਲ ਇੰਦਰਾ ਜੈਸਿੰਘ ਨੇ ਕਿਹਾ ਕਿ ''ਪੂਰੇ ਦੇਸ਼ ਵਿਚ ਹਿੰਸਾ ਹੋ ਰਹੀ ਹੈ ਅਤੇ ਅਜਿਹੀ ਹਾਲਤ ਵਿਚ ਸੁਪਰੀਮ ਕੋਰਟ ਨੂੰ ਦਖਲ ਦੇਣਾ ਹੋਵੇਗਾ''। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੇ ਹਿੰਸਾ ਨਹੀਂ ਕੀਤੀ ਇਸ 'ਤੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੇ ਕਿਹਾ ਜੇਕਰ ਹਿੰਸਾ ਨਹੀਂ ਹੋਈ ਤਾਂ ਬੱਸ ਕਿਵੇਂ ਸੜ ਗਈ।  ਇੰਦਰਾ ਜੈਸਿੰਘ ਨੇ ਕਿਹਾ ''ਕਾਨੂੰਨ ਵਿਚ ਹੈ ਕਿ ਯੂਨੀਵਰਸਿਟੀ ਵਿਚ ਪੁਲਿਸ ਬਿਨਾਂ ਇਜਾਜ਼ਤ ਦਾਖਲ ਨਹੀਂ ਹੋ ਸਕਦੀ ਹੈ ਤਾਂ ਪੁਲਿਸ ਕਿਵੇਂ ਦਾਖਲ ਹੋਈ। ਇਕ ਵਿਦਿਆਰਥੀ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ। ਕਈ ਵਿਦਿਆਰਥੀਆਂ ਦੇ ਪੈਰਾਂ ਤੇ ਸੱਟ ਆਈ''। ਇਸ 'ਤੇ ਸਾਲਿਸਿਟਰ ਜਨਰਲ ਟੀ. ਮਹਿਤਾ ਨੇ ਜਵਾਬ ਦਿੱਤਾ ਕਿ ਇਕ ਵੀ ਵਿਦਿਆਰਥੀ ਦੀ ਰੌਸ਼ਨੀ ਨਹੀਂ ਗਈ ਹੈ।

PhotoPhoto

ਦੋਣੋਂ ਧੀਰਾਂ ਦੀ ਗੱਲ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਫੈਸਲਾ ਸੁਣਾਇਆ ਗਿਆ। ਅਦਾਲਤ ਨੇ ਕਿਹਾ ਕਿ ਪਟੀਸ਼ਨਰ ਸੱਭ ਤੋਂ ਪਹਿਲਾਂ ਹਾਈਕੋਰਟ ਜਾਵੇ ਜਦੋਂ ਹਾਈਕੋਰਟ ਕੋਈ ਫ਼ੈਸਲਾ ਦੇਵੇਗਾ ਉਸ ਦੇ ਅਧਾਰ ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਕੋਰਟ ਦੇ ਆਦੇਸ਼ਾਂ ਵਿਚ ਕਿਹਾ ਗਿਆ ਕਿ ਹਾਈਕੋਰਟ ਹੀ ਆਪਣੇ ਵਿਵੇਕ ਅਨੁਸਾਰ ਵਿਦਿਆਰਥੀਆਂ ਦਾ ਮੈਡੀਕਲ ਸਹੂਲਤ, ਗਿਰਫ਼ਤਾਰੀ ਦੇ ਮਾਮਲੇ ਵਿਚ ਹੁਕਮ ਦੇਵੇਗਾ।

PhotoPhoto

ਸੁਪਰੀਮ ਕੋਰਟ ਨੇ ਆਪਣੇ ਹੁਕਮਾਂ ਵਿਚ ਕਿਹਾ ਕਿ ਹਾਈਕੋਰਟ ਦੋਵਾਂ ਧੀਰਾਂ ਨੂੰ ਸੁਣਨ ਤੋਂ ਬਾਅਦ ਤੱਥ ਖੋਜ਼ਨੀ ਟੀਮ ਦੀ ਨਿਯੁਕਤੀ ਕਰ ਸਕਦਾ ਹੈ। ਹਿੰਸਾ ਕਰਨ ਵਾਲੇ ਵਿਦਿਆਰਥੀਆਂ ਦੀ ਗਿਰਫ਼ਤਾਰੀ ਤੇ ਫਿਲਹਾਲ ਕੋਈ ਰੋਕ ਨਹੀਂ ਲਗਾਈ ਗਈ ਹੈ। ਵਿਦਿਆਰਥੀਆਂ ਨੂੰ ਗਿਰਫ਼ਤਾਰ ਨਾ ਕਰਨ ਦੀ ਮੰਗ ਸੁਪਰੀਮ ਕੋਰਟ ਨੇ ਠੁਕਰਾ ਦਿੱਤਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement