
ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਹੌਸਲਿਆਂ ਨੂੰ ਡੇਗਣ ਦੀ ਅਸਫਲ ਕੋਸ਼ਿਸ ਕਰ ਰਹੀ ਹੈ।
ਨਵੀਂ ਦਿੱਲੀ , ਅਰਪਨ ਕੌਰ : ਬਾਰਡਰ ‘ਤੇ ਬੀਬੀ ਨੇ ਸੁਣਾਈਆਂ ਮੋਦੀ ਨੂੰ ਖਰੀਆਂ ਖਰੀਆਂ ਤੇ ਕਿਹਾ ਸ਼ੰਘਰਸ਼ ਜਿੱਤ ਕੇ ਹੀ ਘਰਾਂ ਨੂੰ ਵਾਪਸ ਜਾਵਾਂਗੇ ਨਹੀਂ ਤਾਂ ਇੱਥੇ ਹੀ ਸ਼ਹੀਦੀਆਂ ਪਾਈਆਂ ਜਾਣ ਗਈਆਂ, ਉਨ੍ਹਾਂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਹੌਸਲਿਆਂ ਨੂੰ ਡੇਗਣ ਦੀ ਅਸਫਲ ਕੋਸ਼ਿਸ ਕਰ ਰਹੀ ਹੈ।
photoਕਿਸਾਨ ਬੀਬੀਆਂ ਨੇ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆ ਦੀ ਸਰਕਾਰ ਹੈ , ਕਿਸਾਨ ਵਿਰੋਧੀ ਬਿੱਲ ਲਿਆ ਕੇ ਦੇਸ਼ ਦੇ ਕਿਸਾਨਾਂ ਦੇ ਢਿੱਡ ‘ਤੇ ਲੱਤ ਮਾਰਕੇ ਕਿਸਾਨਾਂ ਨੂੰ ਮੌਤ ਦੇ ਮੂੰਹ ਵਿਚ ਧੱਕ ਰਹੀ ਹੈ। ਬੀਬੀਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨ ਕਿਸਾਨਾਂ ਲਈ ਮੌਤ ਦਾ ਵਾਰੰਟ ਹਨ । ਕਿਸਾਨ ਬੀਬੀਆਂ ਨੇ ਕਿਹਾ ਕਿ ਜਿੰਨਾ ਸਮਾਂ ਮੋਦੀ ਸਰਕਾਰ ਕਿਸਾਨਾਂ ਦੇ ਅੱਗੇ ਝੁਕਦੀ ਨਹੀਂ, ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ,
photoਇਹ ਮੋਦੀ ਸਰਕਾਰ ਦੀ ਮਰਜ਼ੀ ਹੈ, ਕਿ ਉਹ ਕਿਸਾਨਾਂ ਦੀਆਂ ਮੰਗਾਂ ਇੱਕ ਦਿਨ ਵਿੱਚ ਮੰਨ ਲਵੇ, ਦਸ ਦਿਨਾਂ ਵਿੱਚ ਮੰਨ ਲਵੇ ਜਾਂ ਛੇ ਮਹੀਨਿਆਂ ਵਿੱਚ ਮੰਨ ਲਵੇ. ਅਸੀਂ ਤਾਂ ਸ਼ੰਘਰਸ਼ ਦੀ ਪੂਰੀ ਤਿਆਰੀ ਕਰਕੇ ਆਈਆ ਹਾਂ, ਉਨ੍ਹਾਂ ਕਿਹਾ ਕਿ ਮੋਦੀ ਕੋਲ ਅੰਬਾਨੀ ਦੇ ਪੋਤੇ ਦੀ ਵਧਾਈ ਦੇਣ ਤਾਂ ਉਸ ਦੇ ਘਰ ਜਾ ਸਕਦਾ ਹੈ ਪਰ ਪਿਛਲੇ ਅਠਾਰਾਂ ਦਿਨਾਂ ਤੋਂ ਧਰਨੇ ਤੇ ਬੈਠੇ ਕਿਸਾਨਾਂ ਨੂੰ ਮਿਲਣ ਲਈ ਉਸ ਕੋਲ ਵਕਤ ਨਹੀਂ । ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨ ਮੋਦੀ ਸਰਕਾਰ ਦਾ ਹੰਕਾਰ ਤੋੜ ਕੇ ਜਾਣਗੇ, ਸਾਡੇ ਸੰਘਰਸ਼ ਦੀ ਜਿੱਤ ਯਕੀਨੀ ਹੈ ਕਿਉਂਕਿ ਸਾਡੇ ਸੰਘਰਸ਼ ਨੂੰ ਸਾਰਿਆਂ ਪਾਸਿਆਂ ਤੋਂ ਸਮਰਥਨ ਮਿਲ ਰਿਹਾ ਹੈ।