
ਪਿ੍ਰਯੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੂੰ ਸਿੱਖ ਸੰਤ ਰਾਮ ਸਿੰਘ ਦੀ ਕਥਿਤ ਖ਼ੁੁਦਕੁਸ਼ੀ ਨੂੰ ਲੈ ਕੇ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਦਿਆ
ਨਵੀਂ ਦਿੱਲੀ : ਕਾਂਗਰਸ ਦੀ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੂੰ ਸਿੱਖ ਸੰਤ ਰਾਮ ਸਿੰਘ ਦੀ ਕਥਿਤ ਖ਼ੁੁਦਕੁਸ਼ੀ ਨੂੰ ਲੈ ਕੇ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਅਤੇ ਖੇਤੀਬਾੜੀ ਕਾਨੂੰਨਾਂ ’ਤੇ ਵਿਚਾਰ-ਵਟਾਂਦਰੇ ਲਈ ਸੰਸਦ ਦੇ ਸੈਸ਼ਨ ਨੂੰ ਨਾ ਬੁਲਾਉਣ ਲਈ ਸਰਕਾਰ ’ਤੇ ਹੰਕਾਰ ਅਤੇ ਅਸੰਵੇਦਨਸ਼ੀਲਤਾ ਦਾ ਦੋਸ਼ ਲਗਾਇਆ।
Sant Baba Ram Singhਜ਼ਿਕਰਯੋਗ ਹੈ ਕਿ ਸੰਸਦ ਦਾ ਸਰਦ ਰੁੱਤ ਸੈਸ਼ਨ ਇਸ ਵਾਰ ਕੋਰੋਨਾ ਮਹਾਂਮਾਰੀ ਦੇ ਕਾਰਨ ਨਹੀਂ ਹੋਵੇਗਾ। ਕਾਂਗਰਸ ਦੀ ਉੱਤਰ ਪ੍ਰਦੇਸ਼ ਦੀ ਇੰਚਾਰਜ ਪਿ੍ਰਯੰਕਾ ਨੇ ਟਵੀਟ ਕੀਤਾ, ‘‘ਕੋਰੋਨਾ ਕਾਲ ਦੇ ਮੱਧ ਵਿਚ ਭਾਜਪਾ ਸਰਕਾਰ ਨੇ ਅਰਬਪਤੀਆਂ ਦੋਸਤਾਂ ਲਈ ਬਣਾਏ ਗਏ ਖੇਤੀਬਾੜੀ ਕਾਨੂੰਨਾਂ ਨੂੰ ਪਾਸ ਕਰ ਦਿਤਾ ਪਰ ਕਿਸਾਨਾਂ ਦੀ ਮੰਗ ਉੱਤੇ,
farmer protest
11 ਕਿਸਾਨਾਂ ਦੀ ਸ਼ਹਾਦਤ ਅਤੇ ਬਾਬਾ ਰਾਮ ਸਿੰਘ ਦੀ ਖ਼ੁੁਦਕੁਸ਼ੀ ਇਸ ਦੇ ਬਾਵਜੂਦ ਕਿਸਾਨ ਕਾਨੂੰਨਾਂ ਉੱਤੇ ਵਿਚਾਰ ਵਟਾਂਦਰੇ ਲਈ ਸੰਸਦ ਨਹੀਂ ਖੁੱਲ੍ਹ ਸਕਦੀ। ਇੰਨਾ ਜ਼ਿਆਦਾ ਹੰਕਾਰ ਅਤੇ ਅਸੰਵੇਦਨਸ਼ੀਲਤਾ।