ਭਾਰਤ, ਬੰਗਲਾਦੇਸ਼ ਨੇ ਸੱਤ ਸਮਝੌਤੇ ਕੀਤੇ, ਸਰਹੱਦ ਪਾਰ ਰੇਲ ਸੰਪਰਕ ਕੀਤਾ ਬਹਾਲ
Published : Dec 17, 2020, 9:44 pm IST
Updated : Dec 17, 2020, 9:44 pm IST
SHARE ARTICLE
modi
modi

ਬੰਗਬੰਧੂ ਦੇ ਸਨਮਾਨ ’ਚ ਇਕ ਡਾਕ ਟਿਕਟ ਕੀਤੀ ਜਾਰੀ

ਨਵੀਂ ਦਿੱਲੀ/ਢਾਕਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲਾਦੇਸ਼ ਨੂੰ ਨੇਬਰਹੁੱਡ ਫਸਟਨੀਤੀ ਦਾ ਇਕ ਵੱਡਾ ਥੰਮ ਦਸਦਿਆਂ ਵੀਰਵਾਰ ਨੂੰ ਕਿਹਾ ਕਿ ਬੰਗਲਾਦੇਸ਼ ਨਾਲ ਸਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਡੂੰਘਾ ਕਰਨਾ ਉਸ ਦੀ ਵਿਸ਼ੇਸ਼ ਤਰਜੀਹ ਰਹੀ ਹੈ ਅਤੇ ਕੋਵਿਡ-19 ਦੇ ਮੁਸ਼ਕਲ ਸਮੇਂ ਵਿਚ ਦੋਵਾਂ ਦੇਸ਼ਾਂ ਵਿਚਾਲੇ ਚੰਗਾ ਸਹਿਯੋਗ ਰਿਹਾ ਹੈ।  ਮੋਦੀ ਨੇ ਇਹ ਗੱਲ ਬੰਗਲਾਦੇਸ਼ ਦੀ ਹਮਰੁਤਬਾ ਸ਼ੇਖ ਹਸੀਨਾ ਨਾਲ ਇਕ ਆਨਲਾਈਨ ਸੰਮੇਲਨ ਵਿਚ ਕਹੀ। ਦੋਵਾਂ ਦੇਸ਼ਾਂ ਵਿਚਾਲੇ ਤੇਜ਼ੀ ਨਾਲ ਵੱਧ ਰਹੇ ਸਹਿਯੋਗ ਦੇ ਮੱਦੇਨਜ਼ਰ, ਭਾਰਤ ਅਤੇ ਬੰਗਲਾਦੇਸ਼ ਨੇ ਹਾਈਡਰੋਕਾਰਬਨ, ਖੇਤੀਬਾੜੀ, ਟੈਕਸਟਾਈਲ ਅਤੇ ਕਮਿਊਨਿਟੀ ਵਿਕਾਸ ਜਿਹੇ ਵੱਖ-ਵੱਖ ਖੇਤਰਾਂ ਵਿਚ ਸੱਤ ਸਮਝੌਤਿਆਂ ਤੇ ਦਸਤਖ਼ਤ ਕੀਤੇ।

photophotoਇਸ ਦੇ ਨਾਲ ਹੀ, ਸਰਹੱਦ ਪਾਰ ਚਿਲਾਹਾਟੀ-ਹਲਦੀਬਾੜੀ ਰੇਲ ਲਿੰਕ ਮੁੜ ਬਹਾਲ ਕੀਤਾ ਗਿਆ ਜੋ 1965 ਤਕ ਚੱਲ ਰਿਹਾ ਸੀ। ਚਿਲਾਹਾਟੀ-ਹਲਦੀਬਾੜੀ ਰੇਲ ਸੰਪਰਕ ਨੂੰ ਬਹਾਲੀ ਕਰਨ ਨਾਲ ਆਸਾਮ ਅਤੇ ਪਛਮੀ ਬੰਗਾਲ ਤੋਂ ਬੰਗਲਾਦੇਸ਼ ਲਈ ਸੰਪਰਕ ਨੂੰ ਵਾਧਾ ਮਿਲਣ ਦੀ ਹੈ। ਇਹ 1965 ਤਕ ਕੋਲਕਾਤਾ ਅਤੇ ਸਿਲੀਗੁੜੀ ਦਰਮਿਆਨ ਮੁੱਖ ਬਰਾਡ ਗੇਜ ਲਿੰਕ ਦਾ ਹਿੱਸਾ ਸੀ।  ਮੋਦੀ ਅਤੇ ਹਸੀਨਾ ਨੇ ਸਾਂਝੇ ਤੌਰ ’ਤੇ ਬੰਗਲਾਦੇਸ਼ ਦੇ ਬਾਨੀ ਮੁਜੀਬੁਰ ਰਹਿਮਾਨ ਅਤੇ ਮਹਾਤਮਾ ਗਾਂਧੀ ’ਤੇ ਇਕ ਡਿਜੀਟਲ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ।

photophotoਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬੰਗਲਾਦੇਸ਼ ਸਾਡੀ ‘ਨੇਬਰਹੁੱਡ ਫਸਟਨੀਤੀ ਦਾ ਇਕ ਵੱਡਾ ਥੰਮ ਹੈ।’’ ਬੰਗਲਾਦੇਸ਼ ਨਾਲ ਸਬੰਧ ਮਜ਼ਬੂਤ ਕਰਨਾ ਅਤੇ ਡੂੰਘਾ ਕਰਨਾ ਮੇਰੇ ਲਈ ਪਹਿਲੇ ਦਿਨ ਤੋਂ ਹੀ ਇਕ ਵਿਸੇਸ ਤਰਜੀਹ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਸਹੀ ਹੈ ਕਿ ਵਿਸ਼ਵ ਮਹਾਂਮਾਰੀ ਕਾਰਨ ਇਹ ਸਾਲ ਚੁਣੌਤੀ ਭਰਿਆ ਰਿਹਾ ਹੈ। ਪਰ ਤਸੱਲੀ ਵਾਲੀ ਗੱਲ ਹੈ ਕਿ ਇਸ ਮੁਸ਼ਕਲ ਸਮੇਂ ਦੌਰਾਨ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਚੰਗਾ ਸਹਿਯੋਗ ਰਿਹਾ। ਮੋਦੀ ਨੇ ਕਿਹਾ ਕਿ ਚਾਹੇ ਇਹ ਦਵਾਈਆਂ ਦੀ ਗੱਲ ਹੈ ਜਾਂ ਡਾਕਟਰੀ ਉਪਕਰਣ ਜਾਂ ਡਾਕਟਰੀ ਪੇਸ਼ੇਵਰ ਦਾ ਇਕੱਠੇ ਮਿਲ ਕੇ ਕੰਮ ਕਰਨ ਦਾ ਵਿਸ਼ਾ ਹੋਵੇ, ਸਾਡਾ ਸਹਿਯੋਗ ਚੰਗਾ ਰਿਹਾ ਹੈ। ਟੀਕੇ ਦੇ ਖੇਤਰ ਵਿਚ ਵੀ ਸਾਡਾ ਚੰਗਾ ਸਹਿਯੋਗ ਚੱਲ ਰਿਹਾ ਹੈ।

photophotoਮੋਦੀ ਨੇ ਕਿਹਾ ਕਿ ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਤੁਹਾਨੂੰ ਬੰਗਬੰਧੂ ਦੇ ਸਨਮਾਨ ਵਿਚ ਇਕ ਡਾਕ ਟਿਕਟ ਜਾਰੀ ਕਰਨ ਅਤੇ ਬਾਪੂ ਅਤੇ ਬੰਗਬੰਧੂ ਉੱਤੇ ਇਕ ਡਿਜੀਟਲ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਦਾ ਮੌਕਾ ਮਿਲ ਰਿਹਾ ਹੈ। ਮੈਂ ਉਮੀਦ ਕਰਦਾ ਹਾਂ ਕਿ ਬਾਪੂ ਅਤੇ ਬੰਗਬੰਧੂ ਦੀ ਪ੍ਰਦਰਸਨੀ ਸਾਡੇ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ, ਜਿਸ ਵਿਚ ਵਿਸ਼ੇਸ਼ ਹਿੱਸਾ ਕਸਤੂਰਬਾ ਗਾਂਧੀ ਅਤੇ ਪੂਜੀਨਯ ਬੰਗਮਾਤਾ ਜੀ ਨੂੰ ਵੀ ਸਮਰਪਿਤ ਕੀਤਾ ਹੈ।

    

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement