
ਸਰਕਾਰ ਚਾਹੁੰਦੀ ਤਾਂ ਅੱਧੇ ਘੰਟੇ ‘ਚ ਹੱਲ ਕਰ ਸਕਦੀ ਹੈ ਮਾਮਲਾ- ਸੰਜੇ ਰਾਊਤ
ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸੰਘਰਸ਼ ਅੱਜ 21ਵੇਂ ਦਿਨ ਵੀ ਜਾਰੀ ਹੈ। ਇਸ ਦੌਰਾਨ ਸ਼ਿਵਸੈਨਾ ਦੇ ਬੁਲਾਰੇ ਤੇ ਰਾਜ ਸਭਾ ਮੈਂਬਰ ਸੰਜੇ ਰਾਊਤ ਨੇ ਕਿਸਾਨੀ ਮਸਲੇ ਦੇ ਹੱਲ਼ ਲਈ ਸਰਕਾਰ ਨੂੰ ਸੁਝਾਅ ਦਿੱਤਾ।
Sanjay Raut
ਉਹਨਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨ ਅੰਦੋਲਨ ਵਿਚ ਦਖਲ ਦੇਣ ਤਾਂ ਇਹ ਮਾਮਲਾ ਪੰਜ ਮਿੰਟ ਵਿਚ ਹੱਲ ਹੋ ਜਾਵੇਗਾ। ਸ਼ਿਵਸੈਨਾ ਬੁਲਾਰੇ ਨੇ ਕਿਹਾ ਕਿ ਜੇਕਰ ਸਰਕਾਰ ਚਾਹੁੰਦੀ ਤਾਂ ਕਿਸਾਨਾਂ ਨਾਲ ਬੈਠ ਕੇ ਅੱਧੇ ਘੰਟੇ ਵਿਚ ਹੀ ਮਾਮਲਾ ਖਤਮ ਕਰ ਸਕਦੀ ਹੈ।
PM Modi
ਪ੍ਰਧਾਨ ਮੰਤਰੀ ਜੀ ਖੁਦ ਦਖਲ ਦੇਣਗੇ ਤਾਂ ਇਹ ਪੰਜ ਮਿੰਟ ਵਿਚ ਹੱਲ ਹੋ ਜਾਵੇਗਾ। ਮੋਦੀ ਜੀ ਇੰਨੇ ਵੱਡੇ ਆਗੂ ਹਨ, ਉਹਨਾਂ ਦੀ ਗੱਲ ਸਭ ਮੰਨਣਗੇ। ਤੁਸੀਂ (ਪੀਐਮ) ਖੁਦ ਗੱਲ ਕਰੋ, ਦੇਖੋ ਕੀ ਚਮਤਕਾਰ ਹੁੰਦਾ ਹੈ।
ममता दीदी का अनुभव बड़ा है देश में जिस तरह से AIMIM चुनाव लड़ रही है और वोटों का बंटवारा करने की जो मशीन उसने लगाई है। देश के मन में जरूर ये आशंका पैदा होती है कि आपका (AIMIM) एजेंडा क्या है। लेकिन मुझे लगता है आप कुछ भी करो प. बंगाल में जीतेगी तो ममता दीदी ही: संजय राउत, शिवसेना https://t.co/LX9FUBwwke
— ANI_HindiNews (@AHindinews) December 16, 2020
ਇਸ ਤੋਂ ਬਾਅਦ ਮਮਤਾ ਬੈਨਰਜੀ ਬਾਰੇ ਬੋਲਦਿਆਂ ਸ਼ਿਵਸੈਨਾ ਆਗੂ ਨੇ ਕਿਹਾ ਕਿ ਮਮਤਾ ਦੀਦੀ ਦਾ ਤਜ਼ੁਰਬਾ ਵੱਡਾ ਹੈ, ਦੇਸ਼ ਵਿਚ ਜਿਸ ਤਰ੍ਹਾਂ ਆਈਐਮਆਈਐਮ ਚੋਣ ਲੜ ਰਹੀ ਹੈ ਤੇ ਵੋਟਾਂ ਵੰਡਣ ਲਈ ਜੋ ਮਸ਼ੀਨ ਉਸ ਨੇ ਲਗਾਈ ਹੈ। ਦੇਸ਼ ਦੇ ਮਨ ਵਿਚ ਜ਼ਰੂਰ ਇਹ ਸ਼ੱਕ ਪੈਦਾ ਹੁੰਦਾ ਹੈ ਕਿ ਤੁਹਾਡਾ (AIMIM) ਏਜੰਡਾ ਕੀ ਹੈ। ਪਰ ਮੈਨੂੰ ਲੱਗਦਾ ਹੈ ਕਿ ਤੁਸੀਂ ਕੁਝ ਵੀ ਕਰੋ ਪੱਛਮੀ ਬੰਗਾਲ ਵਿਚ ਜਿੱਤੇਗੀ ਤਾਂ ਮਮਦਾ ਦੀਦੀ ਹੀ।