
ਅਸੀਂ ਸੰਘਰਸ਼ ਜਿੱਤ ਚੁੱਕੇ ਆਂ ਬਸ ਹੁਣ ਐਲਾਨ ਹੋਣਾ ਹੀ ਬਾਕੀ ਹੈ।
ਨਵੀਂ ਦਿੱਲੀ : ਜਿੱਤੇ ਤਾਂ ਪਏ ਹਾਂ ਬਸ ਐਲਾਨ ਕਰਨਾ ਹੀ ਬਾਕੀ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਗਾਇਕ ਰਵਿੰਦਰ ਗਰੇਵਾਲ ਨੇ ਦਿੱਲੀ ਬਾਰਡਰ ‘ਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ, ਉਨ੍ਹਾਂ ਕਿਹਾ ਕਿਸਾਨਾਂ ਦੇ ਸੰਘਰਸ਼ ਦੀ ਬਦੌਲਤ ਸਰਕਾਰ ਅੰਦਰੋਂ ਡਰੀ ਪਈ ਹੈ, ਅਸੀਂ ਸੰਘਰਸ਼ ਜਿੱਤ ਚੁੱਕੇ ਆਂ ਬਸ ਹੁਣ ਐਲਾਨ ਹੋਣਾ ਹੀ ਬਾਕੀ ਹੈ।
FARMERਉਨ੍ਹਾਂ ਕਿਹਾ ਕਿ ਜਦੋਂ ਅਸੀਂ ਦਿੱਲੀਏ -ਦਿੱਲੀਏ ਕਰਦੇ ਹਾਂ ਤਾਂ ਇਹ ਨਾ ਸਮਝਿਓ ਕਿ ਸਾਡਾ ਕੋਈ ਵੈਰ ਹੈ ਤੁਹਾਡੇ ਨਾਲ, ਦਿੱਲੀ ਵਾਲਿਆਂ ਨਾਲ ਤਾਂ ਸਾਂਝ ਪਾਉਣ ਆਏ ਹਾਂ, ਦਿੱਲੀ ਵਾਲਿਆਂ ਦਾ ਦਿਲ ਜਿੱਤਣ ਆਏ ਹਾਂ। ਸਾਡੀ ਲੜਾਈ ਦਿੱਲੀ ਦੇ ਲੋਕਾਂ ਨਾਲ ਨਹੀਂ ਸਗੋਂ ਦਿੱਲੀ ਦੇ ਤਖਤ ਨਾਲ ਹੈ। ਗਰੇਵਾਲ ਨੇ ਕਿਹਾ ਕਿ ਨੈਸ਼ਨਲ ਮੀਡੀਆ ਤੇ ਸਰਕਾਰ ਕਿਸਾਨਾਂ ਨੂੰ ਅਤਿਵਾਦੀ, ਖਾਲਿਸਤਾਨੀ ਅਤੇ ਅਰਬਨ ਨਕਸਲ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
farmerਕਿਸਾਨਾਂ ਦੇ ਹੱਕੀ ਸੰਘਰਸ਼ ਨੂੰ ਅਤਿਵਾਦ ਨਾਲ ਜੋੜਨਾ ਸਰਕਾਰ ਦੀ ਬੌਖਲਾਹਟ ਦਾ ਹੀ ਨਤੀਜਾ ਹੈ,ਕਿਸਾਨੀ ਸੰਘਰਸ਼ ਨੂੰ ਮਿਲ ਰਿਹਾ ਲੋਕਾਂ ਦਾ ਸਮਰਥਣ ਹੀ ਕਿਸਾਨੀ ਸੰਘਰਸ਼ ਦੀ ਤਾਕਤ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਕਿਸੇ ਧਰਮ ਵਿਸ਼ੇਸ਼ ਦਾ ਨਹੀਂ ਹੈ, ਇਹ ਸੰਘਰਸ਼ ਸਮੁੱਚੇ ਦੇਸ਼ ਦੇ ਕਿਸਾਨ ਦਾ ਹੈ , ਸਰਕਾਰ ਅਤੇ ਨੈਸਨਲ ਮੀਡੀਏ ਵੱਲੋਂ ਕਿਸੇ ਇਕ ਧਰਮ ਜੋੜ ਕੇ ਸੰਘਰਸ਼ ਦੀ ਮਹੱਹਤਾ ਨੂੰ ਘਟਾ ਰਹੀ ਹੈ।
PM Modiਗਰੇਵਾਲ ਨੇ ਕਿਹਾ ਕਿ ਸਾਡੀ ਕਿਸਾਨੀ ਸਾਨੂੰ ਸੰਘਰਸ਼ ਲੜਨ ਦੀ ਪ੍ਰੇਰਨਾ ਅਤੇ ਜੋਸ਼ ਬੰਦਾ ਸਿੰਘ ਬਹਾਦਰ ਵਰਗੇ ਯੋਧਿਆਂ ਤੋਂ ਮਿਲ ਰਿਹਾ ਹੈ ਉਨ੍ਹਾਂ ਕਿਹਾ ਕਿ ਸਾਡਾ ਪੰਜਾਬੀ ਵਿਰਸਾ ਹੀ ਸੰਘਰਸ਼ਾਂ ਦੀ ਦੇਣ ਹੈ, ਸੰਘਰਸ਼ ਕਰਨਾ ਮੁੱਢ ਤੋਂ ਹੀ ਪੰਜਾਬੀਆਂ ਦੇ ਹਿੱਸੇ ਆਇਆ ਹੈ। ਇਸ ਲਈ ਪੂਰੇ ਦੇਸ਼ ਦੇ ਕਿਸਾਨਾਂ ਦੇ ਸੰਘਰਸ਼ ਦਾ ਅਗਵਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਵੱਲੋਂ ਲੜਿਆ ਜਾ ਰਿਹਾ ਸ਼ਾਤਮਈ ਸੰਘਰਸ਼ ਦੁਨੀਆਂ ਵਿਚ ਨਵੀਂ ਮਿਸਾਲ ਬਣ ਗਿਆ ਹੈ। ਕਿਸਾਨੀ ਸੰਘਰਸ਼ ਵਿਚ ਨੌਜਵਾਨ ਵੱਲੋਂ ਨਿਭਾਈ ਗਈ ਭੂਮਿਕਾ ਸਲਾਘਾਯੋਗ ਹੈ।