ਮੁੰਬਈ ਦੇ ਨਿਵੇਸ਼ਕਾਂ ਨਾਲ 27 ਕਰੋੜ ਦੀ ਠੱਗੀ ਮਾਰਨ ਵਾਲਾ ਬਿਲਡਰ ਪੰਜਾਬ ਤੋਂ ਗ੍ਰਿਫ਼ਤਾਰ
Published : Dec 17, 2022, 4:11 pm IST
Updated : Dec 17, 2022, 4:33 pm IST
SHARE ARTICLE
Image
Image

ਹਾਊਸਿੰਗ ਪ੍ਰੋਜੈਕਟ ਵਿੱਚ ਨਿਵੇਸ਼ ਕਰਨ ਬਦਲੇ ਵੱਡੇ ਮੁਨਾਫ਼ੇ ਦਾ ਦਿੱਤਾ ਸੀ ਲਾਲਚ 

 

ਮੁੰਬਈ - ਮੁੰਬਈ ਪੁਲਿਸ ਨੇ ਇੱਕ ਬਿਲਡਰ ਨੂੰ ਆਪਣੇ ਨਿਵੇਸ਼ਕਾਂ ਨਾਲ 27 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਦੋਸ਼ ਹੈ ਕਿ ਬਿਲਡਰ ਨੇ ਸ਼ਹਿਰ ਵਿੱਚ ਆਪਣੇ ਹਾਊਸਿੰਗ ਪ੍ਰੋਜੈਕਟ ਵਿੱਚ ਨਿਵੇਸ਼ ਕਰਨ ਬਦਲੇ ਵੱਡੇ ਮੁਨਾਫ਼ੇ ਦਾ ਵਾਅਦਾ ਕੀਤਾ ਸੀ।

ਇੱਕ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਆਰਥਿਕ ਅਪਰਾਧ ਯੂਨਿਟ (ਈ.ਓ.ਡਬਲਯੂ.) ਨੇ ਦੋਸ਼ੀ ਬਿਲਡਰ ਨੂੰ ਪੰਜਾਬ ਦੇ ਖਰੜ ਤੋਂ ਗ੍ਰਿਫ਼ਤਾਰ ਕੀਤਾ ਹੈ।

ਅਧਿਕਾਰੀ ਨੇ ਕਿਹਾ, “ਉਹ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਈ.ਓ.ਡਬਲਯੂ. ਵਿੱਚ ਦਰਜ ਤਿੰਨ ਮਾਮਲਿਆਂ ਵਿੱਚ ਲੋੜੀਂਦਾ ਸੀ। ਇਨ੍ਹਾਂ ਕੇਸਾਂ ਵਿੱਚ ਉਸ ਦਾ ਲੜਕਾ ਵੀ ਮੁਲਜ਼ਮ ਹੈ, ਜੋ ਫ਼ਿਲਹਾਲ ਫਰਾਰ ਹੈ।

ਮੁਲਜ਼ਮਾਂ ਦੇ ਨਾਂਅ ਜਗਦੀਸ਼ ਆਹੂਜਾ ਅਤੇ ਉਸ ਦਾ ਪੁੱਤਰ ਗੌਤਮ ਆਹੂਜਾ ਦੱਸੇ ਜਾ ਰਹੇ ਹਨ। 

ਅਧਿਕਾਰੀ ਮੁਤਾਬਕ 57 ਸਾਲਾ ਨਿਵੇਸ਼ਕ ਅਤੇ ਹੋਰਾਂ ਨੇ ਮੁਲਜ਼ਮ ਦੇ ਪ੍ਰਾਜੈਕਟ ਵਿੱਚ ਕੁੱਲ 19.30 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ।

ਉਸ ਨੇ ਕਿਹਾ, “ਸ਼ੁਰੂਆਤ ਵਿੱਚ, ਸ਼ਿਕਾਇਤਕਰਤਾ ਨੂੰ ਉਸ ਦੇ ਨਿਵੇਸ਼ ਕੀਤੇ ਪੈਸੇ ਦੀ ਵਾਪਸੀ ਮਿਲੀ, ਪਰ ਬਾਅਦ ਵਿੱਚ ਪਿਓ-ਪੁੱਤ ਦੀ ਜੋੜੀ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਕੈਸ਼ ਰਿਟਰਨ ਦੀ ਬਜਾਏ ਹਾਊਸਿੰਗ ਪ੍ਰੋਜੈਕਟ ਵਿੱਚ ਫ਼ਲੈਟ ਦਿੱਤੇ ਜਾਣਗੇ। ਸ਼ਹਿਰ ਦੇ ਸਾਇਨ ਚੂਨਾਭੱਟੀ ਇਲਾਕੇ ਵਿੱਚ ਇੱਕ ਰਿਹਾਇਸ਼ੀ ਪ੍ਰੋਜੈਕਟ ਦਾ ਕੰਮ ਚੱਲ ਰਿਹਾ ਹੈ।”

ਕੁਝ ਮਹੀਨਿਆਂ ਬਾਅਦ, ਜਦੋਂ ਬਿਲਡਰ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ, ਤਾਂ ਨਿਵੇਸ਼ਕ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਅਤੇ ਹੋਰਾਂ ਨਾਲ ਧੋਖਾ ਹੋਇਆ ਹੈ, ਜਿਸ ਤੋਂ ਬਾਅਦ ਸਾਂਤਾਕਰੂਜ਼ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਅਧਿਕਾਰੀ ਨੇ ਕਿਹਾ ਕਿ ਬਾਅਦ ਵਿੱਚ, ਭਾਰਤੀ ਦੰਡ ਵਿਧਾਨ (ਆਈ.ਪੀ.ਸੀ.) ਦੀਆਂ ਸੰਬੰਧਿਤ ਧਾਰਾਵਾਂ ਤਹਿਤ ਇੱਕ ਐਫ.ਆਈ.ਆਰ. ਦਰਜ ਕੀਤੀ ਗਈ ਸੀ ਅਤੇ ਮਾਮਲੇ ਦੀ ਜਾਂਚ ਈ.ਓ.ਡਬਲਯੂ. ਨੂੰ ਸੌਂਪ ਦਿੱਤੀ ਗਈ।

ਅਧਿਕਾਰੀ ਨੇ ਕਿਹਾ, "ਜਾਂਚ ਦੌਰਾਨ, ਇਹ ਪਾਇਆ ਗਿਆ ਕਿ ਹਾਊਸਿੰਗ ਸਕੀਮ ਦੇ ਕੁਝ ਹੋਰ ਨਿਵੇਸ਼ਕਾਂ ਨੇ ਪਿਤਾ-ਪੁੱਤਰ ਦੀ ਜੋੜੀ ਵਿਰੁੱਧ ਸ਼ਿਕਾਇਤਾਂ ਦਰਜ ਕਰਵਾਈਆਂ ਸਨ ਅਤੇ ਕੁੱਲ ਰਕਮ 27.57 ਕਰੋੜ ਰੁਪਏ ਸੀ।"

ਅਧਿਕਾਰੀ ਨੇ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੀ ਧਾਰਾ-138 ਤਹਿਤ 335 ਕੇਸ ਦਰਜ ਕੀਤੇ ਗਏ ਸਨ, ਜੋ ਮੁੰਬਈ ਦੀਆਂ ਵੱਖ-ਵੱਖ ਅਦਾਲਤਾਂ ਵਿੱਚ ਵਿਚਾਰ ਅਧੀਨ ਹਨ। ਇਹ ਸੈਕਸ਼ਨ ਬਾਊਂਸ ਹੋਏ ਚੈੱਕਾਂ ਨਾਲ ਸੰਬੰਧਿਤ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement