
ਸਰਕਾਰ ਕੰਪਿਊਟਰ ਆਧਾਰਤ ਪ੍ਰੀਖਿਆ ਤੇ ਟੈਕਨਾਲੋਜੀ ਬੇਸਡ ਐਂਟਰੈਂਸ ਐਗਜਾਮ ਦੀ ਦਿਸ਼ਾ ਵਿਚ ਵਧਾਏਗੀ ਕਦਮ
NTA Issued Guidelines for NET, UGC Latest News in Punjabi : ਦੇਸ਼ ਦੇ ਸਿਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਭਾਰਤ ਵਿਚ ਪੜ੍ਹਾਈ ਲਈ ਵੱਖ-ਵੱਖ ਤਬਦੀਲੀਆਂ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਐਨ.ਟੀ.ਏ 2025 ਤੋਂ ਸਿਰਫ ਉੱਚ ਸਿਖਿਆ ਸੰਸਥਾਵਾਂ ਲਈ ਦਾਖ਼ਲਾ ਪ੍ਰੀਖਿਆਵਾਂ ਕਰਵਾਏਗਾ । ਨੌਕਰੀ ਲਈ ਭਰਤੀ ਪ੍ਰੀਖਿਆ ਨਹੀਂ ਕਰਵਾਏਗਾ । ਸਰਕਾਰ ਆਉਣ ਵਾਲੇ ਸਮੇਂ ਵਿਚ ਕੰਪਿਊਟਰ ਅਧਾਰਤ ਪ੍ਰੀਖਿਆ ਅਤੇ ਤਕਨਾਲੋਜੀ ਅਧਾਰਤ ਦਾਖ਼ਲਾ ਪ੍ਰੀਖਿਆ ਵਲ ਵਧਣਾ ਚਾਹੁੰਦੀ ਹੈ ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ) ਦਾ 2025 ਵਿਚ ਪੁਨਰਗਠਨ ਕੀਤਾ ਜਾਵੇਗਾ ਤੇ 10 ਨਵੀਆਂ ਅਸਾਮੀਆਂ ਬਣਾਈਆਂ ਜਾਣਗੀਆਂ । ਇਸ ਬਾਰੇ ਸਿਹਤ ਮੰਤਰਾਲੇ ਨਾਲ ਗੱਲਬਾਤ ਚੱਲ ਰਹੀ ਹੈ ਕਿ ਕੀ NET, UGC ਪ੍ਰੀਖਿਆ 'ਪੈਨ-ਐਂਡ-ਪੇਪਰ ਮੂਡ' 'ਚ ਕਰਵਾਈ ਜਾਵੇ ਜਾਂ ਆਨਲਾਈਨ । ਦੇਸ਼ ਵਿਚ ਨਵੇਂ ਸਾਲ ਤੋਂ ਬੋਰਡ ਪ੍ਰੀਖਿਆਵਾਂ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ । ਬੋਰਡ ਪ੍ਰੀਖਿਆਵਾਂ ਦੇ ਮੌਸਮ ਦਾ ਮਤਲਬ ਤਣਾਅ ਦਾ ਮੌਸਮ ਹੈ । ਇਸ ਤਣਾਅ ਨੂੰ ਘੱਟ ਕਰਨ ਲਈ ਕੇਂਦਰ ਸਰਕਾਰ ਵਲੋਂ ਹਰ ਸਾਲ 'ਪ੍ਰੀਖਿਆ 'ਤੇ ਚਰਚਾ' ਦਾ ਪ੍ਰੋਗਰਾਮ ਕਰਵਾਇਆ ਜਾਂਦਾ ਹੈ ।
(For more Punjabi news apart from NTA Issued Guidelines for NET, UGC Latest News in Punjabi stay tuned to Rozana Spokesman)