
ਇਹ ਨਿਰਦੇਸ਼ ਡੀਆਰਐਮ ਨੂੰ ਦੋ ਦਿਨ ਪਹਿਲਾਂ ਵੀਡੀਓ ਕਾਨਫੰਰਸ ਦੌਰਾਨ ਰੇਲ ਮੰਤਰੀ ਪੀਊਸ਼ ਗੋਇਲ ਵੱਲੋਂ ਦਿਤੇ ਗਏ ਹਨ।
ਨਵੀਂ ਦਿੱਲੀ : ਰੇਲਵੇ ਯਾਤਰੀਆਂ ਲਈ ਖੁਸ਼ਖ਼ਬਰੀ ਹੈ। ਹੁਣ ਚਾਰਟ ਬਣਨ ਤੋਂ ਬਾਅਦ ਵੀ ਵੇਟਿੰਗ ਟਿਕਟਾਂ ਕਨਫਰਮ ਹੋ ਸਕਣਗੀਆਂ। ਟੀਸੀ ਕੋਲ ਹੁਣ ਰਿਜ਼ਰਵੇਸ਼ਨ ਰੱਦ ਕਰਾਉਣ ਵਾਲਿਆਂ ਦੀ ਅਪਡੇਟਡ ਜਾਣਕਾਰੀ ਹੋਵੇਗੀ। ਰੇਲਵੇ ਟ੍ਰੇਨ ਦੇ ਹਰੇਕ ਟੀਸੀ ਨੂੰ ਹੈਂਡ ਡਿਵਾਈਸ ਉਪਲਬਧ ਕਰਵਾਏਗਾ। ਇਸ ਵਿਚ ਜਿਵੇਂ ਹੀ ਕੋਈ ਵਿਅਕਤੀ ਅਪਣਾ ਰਿਜ਼ਰਵੇਸ਼ਨ ਰੱਦ ਕਰਵਾਏਗਾ, ਉਸੇ ਵੇਲ੍ਹੇ ਹੀ ਲਾਈਨ ਵਿਚ ਲਗੇ ਦੂਜੇ ਵਿਅਕਤੀ ਦਾ ਵੇਟਿੰਗ ਜਾਂ ਆਰਏਸੀ ਟਿਕਟ ਕਨਫਰਮ ਹੋ ਜਾਵੇਗਾ
TTE in trains
ਅਤੇ ਟੀਸੀ ਨੂੰ ਉਸ ਨੂੰ ਸੀਟ ਦੇਣੀ ਪਵੇਗੀ। ਹੁਣ ਤੱਕ ਰੇਲ ਯਾਤਰੀਆਂ ਲਈ ਇਹ ਨਿਯਮ ਸੀ ਕਿ ਵੇਟਿੰਗ ਟਿਕਟ ਵਾਲੇ ਸਫਰ ਨਹੀਂ ਕਰ ਸਕਦੇ ਹਨ। ਸਿਰਫ ਵਿੰਡੋ ਜਾਂ ਫਿਰ ਕਾਉਂਟਰ ਤੋਂ ਖਰੀਦੇ ਗਏ ਵੇਟਿੰਗ ਸੂਚੀ ਵਾਲੇ ਯਾਤਰੀ ਅਪਣੀ ਸ਼੍ਰੇਣੀ ਵਿਚ ਦਿਨ ਦੇ ਦੌਰਾਨ ਸਫਰ ਕਰ ਸਦਕੇ ਹਨ। ਇਹ ਨਿਯਮ ਆਨਲਾਈਨ ਬੁਕ ਕੀਤੀਆਂ ਗਈਆਂ ਟਿਕਟਾਂ 'ਤੇ ਲਾਗੂ ਨਹੀਂ ਹੁੰਦਾ। ਆਨਲਾਈਨ ਬੁਕ ਕੀਤੇ ਗਏ ਵੇਟਿੰਗ ਟਿਕਟ ਯਾਤਰੀ ਹੁਣ ਵੀ ਯਾਤਰਾ ਨਹੀਂ ਕਰ ਸਕਦੇ ਅਤੇ
passengers
ਅਜਿਹਾ ਕਰਦੇ ਪਾਏ ਜਾਣ 'ਤੇ ਉਹਨਾਂ ਨੂੰ ਬਿਨਾਂ ਟਿਕਟ ਯਾਤਰਾ ਕਰਨ ਦਾ ਜਿੰਮੇਵਾਰ ਵੀ ਮੰਨਿਆ ਜਾਵੇਗਾ। ਇਹ ਨਿਰਦੇਸ਼ ਡੀਆਰਐਮ ਨੂੰ ਦੋ ਦਿਨ ਪਹਿਲਾਂ ਵੀਡੀਓ ਕਾਨਫੰਰਸ ਦੌਰਾਨ ਰੇਲ ਮੰਤਰੀ ਪੀਊਸ਼ ਗੋਇਲ ਵੱਲੋਂ ਦਿਤੇ ਗਏ ਹਨ। ਰੇਲਵੇ ਰਤਲਾਮ ਡਿਵੀਜ਼ਨ ਦੇ ਡੀਆਰਐਮ ਆਰ ਐਨ ਸੁਨਕਰ ਨੇ ਦੱਸਿਆ ਕਿ ਕਾਨਫਰੰਸ ਦੌਰਾਨ ਸਵੱਛਤਾ, ਹੋਰਨਾਂ ਵਿਵਸਥਾਵਾਂ ਅਤੇ ਸਟੇਸ਼ਨ 'ਤੇ ਲੋੜੀਂਦੇ ਪੱਖਾਂ 'ਤੇ ਧਿਆਨ ਦੇਣ ਦੇ ਵੀ ਹੁਕਮ ਦਿਤੇ ਗਏ ਹਨ।