ਕਣਕ ਅਤੇ ਝੋਨੇ ਦੀ ਫਸਲ ਨੂੰ ਪ੍ਰਾਈਵੇਟ ਕੰਪਨੀਆਂ ਦੇ ਹੱਥ 'ਚ ਦੇਣ ਨੂੰ ਤਿਆਰ ਮੋਦੀ ਸਰਕਾਰ
Published : Jan 18, 2020, 11:18 am IST
Updated : Jan 18, 2020, 1:22 pm IST
SHARE ARTICLE
File
File

ਕਿਸਾਨੀ ਦਾ ਖੇਤੀਬਾੜੀ ਧੰਦਾ ਲਗਾਤਾਰ ਤਬਾਹ ਹੁੰਦਾ ਜਾ ਰਿਹਾ-BKU

ਮਹਿਲ ਕਲਾਂ- ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਣਕ ਅਤੇ ਝੋਨੇ ਦੀ ਸਰਕਾਰੀ ਖ਼ਰੀਦ ਬੰਦ ਕਰਨ ਦੇ ਨਾਲ ਨਾਲ ਮੰਡੀਕਰਨ ਬੋਰਡ ਨੂੰ ਤੋੜ ਕੇ ਕਿਸਾਨਾਂ ਦੀਆਂ ਜਿਣਸਾਂ ਨੂੰ ਖਰੀਦਣ ਲਈ ਸਰਮਾਏਦਾਰ ਪ੍ਰਾਈਵੇਟ ਕੰਪਨੀਆਂ ਨੂੰ ਖੁੱਲ੍ਹਾਂ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। 

FileFile

ਇਹ ਵਿਚਾਰ ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਬਰਨਾਲਾ ਇਕਾਈ ਦੇ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ ਕਲਾਂ ਦੀ ਅਗਵਾਈ ਹੇਠ ਪਿੰਡ ਚੰਨਣਵਾਲ ਵਿਖੇ ਕਰਵਾਈ ਗਈ, ਜ਼ਿਲ੍ਹਾ ਪੱਧਰੀ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਕਹੇl 

PM Narendra ModiFile

ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਦੇ ਆਰਥਿਕ ਢਾਂਚੇ ਨੂੰ ਕਮਜ਼ੋਰ ਕਰਨ ਕਰਕੇ ਕਿਸਾਨੀ ਦਾ ਖੇਤੀਬਾੜੀ ਧੰਦਾ ਲਗਾਤਾਰ ਤਬਾਹ ਹੁੰਦਾ ਜਾ ਰਿਹਾ, ਜਿਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਜਿਨਸਾਂ ਦੇ ਸਹੀ ਲਾਹੇਵੰਦ ਭਾਅ ਨਾ ਮਿਲਣ ਕਰਕੇ ਕਿਸਾਨ ਆਪਣੇ ਉੱਪਰ ਚੜ੍ਹੇ ਕਰਜ਼ਿਆਂ ਨੂੰ ਦੇਖਦਿਆਂ ਲਗਾਤਾਰ ਖ਼ੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਰਹੇ ਹਨ। ਕੇਂਦਰ ਤੇ ਸੂਬਾ ਸਰਕਾਰਾ ਕਿਸਾਨਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਸ਼ਰੇਆਮ ਸਰਮਾਏਦਾਰ ਕੰਪਨੀਆਂ ਦੀਆਂ ਹੱਥ ਠੋਕਾ ਬਣਕੇ ਕੰਮ ਕਰ ਰਹੀਆਂ ਹਨ। 

FileFile

ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਹਾਕਮ ਸਿੰਘ ਧਾਲੀਵਾਲ, ਜਰਨਲ ਸਕੱਤਰ ਅਜਮੇਰ ਸਿੰਘ ਹੁੰਦਲ, ਸਰਗਰਮ ਵਰਕਰ ਅਵਤਾਰ ਸਿੰਘ ਛੀਨੀਵਾਲ, ਸਲਾਹਕਾਰ ਜਗਦੇਵ ਸਿੰਘ ਟੱਲੇਵਾਲ, ਨੰਬਰਦਾਰ ਅਜਮੇਰ ਸਿੰਘ ਮਹਿਲ ਕਲਾਂ, ਪੰਚ ਨਿਰਭੈ ਸਿੰਘ ਢੀਂਡਸਾ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਗਹਿਲ, ਮੀਤ ਪ੍ਰਧਾਨ ਹਰਦੇਵ ਸਿੰਘ, ਕਾਕਾ ਸਾਧੂ ਸਿੰਘ ਛੀਨੀਵਾਲ, ਮੰਦਰ ਸਿੰਘ ਛੀਨੀਵਾਲ ਕਿਸਾਨ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

FileFile

ਤਰਲੋਚਨ ਸਿੰਘ ਬਰ੍ਹਮੀ, ਜਸਮੇਲ ਸਿੰਘ ਚੰਨਣਵਾਲ, ਸੁਖਦੇਵ ਸਿੰਘ ਸੁੱਖਾ, ਨਾਜਰ ਸਿੰਘ ਛੀਨੀਵਾਲ, ਦਰਬਾਰਾ ਸਿੰਘ, ਸਾਬਕਾ ਸਰਪੰਚ ਅਮਰਜੀਤ ਸਿੰਘ ਗਹਿਲ, ਮੁਖਤਿਆਰ ਸਿੰਘ ਬੀਹਲਾ, ਦਰਬਾਰਾ ਸਿੰਘ ਗਹਿਲ, ਸੱਤਪਾਲ ਸਿੰਘ, ਪਰਗਟ ਸਿੰਘ ਮਹਿਲ ਖੁਰਦ, ਹਾਕਮ ਸਿੰਘ ਕੁਰੜ, ਗਿਆਨੀ ਬਹਾਲ ਸਿੰਘ ਕੁਰੜ, ਸਿੰਗਾਰਾ ਸਿੰਘ ਮਹਿਲ ਖੁਰਦ, ਮਲਕੀਤ ਸਿੰਘ ਕੁਰੜ ਤੋਂ ਇਲਾਵਾ ਹੋਰ ਕਿਸਾਨ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement