
13 ਲੋਕਾਂ ਨੂੰ ਬਚਾਇਆ
ਤੁਰਕੀ: ਤੁਰਕੀ ਦੇ ਕਾਲੇ ਸਾਗਰ ਦੇ ਤੱਟ ਤੋਂ ਐਤਵਾਰ ਨੂੰ ਇੱਕ ਰੂਸੀ ਮਾਲ ਜਹਾਜ਼ ਡੁੱਬ ਗਿਆ। ਸਮੁੰਦਰੀ ਜ਼ਹਾਜ਼ ਵਿਚ ਸਵਾਰ 15 ਮੈਂਬਰੀ ਚਾਲਕਾਂ ਵਿਚੋਂ 13 ਲੋਕਾਂ ਨੂੰ ਬਚਾ ਲਿਆ ਗਿਆ, ਜਦੋਂਕਿ ਬਾਕੀ ਦੋ ਦੀ ਮੌਤ ਹੋ ਗਈ।
Russian cargo ship sunk in the black sea
ਉਨ੍ਹਾਂ ਨੂੰ ਬਚਾਉਣ ਲਈ ਤਿੰਨ ਲਾਈਫਬੋਟ ਸਮੁੰਦਰ ਵਿਚ ਭੇਜੀਆਂ ਗਈਆਂ ਸਨ। ਤੁਰਕੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੌਸਮ ਦੀ ਸਥਿਤੀ ਮਾੜੀ ਸੀ ਅਤੇ ਬਚਾਅ ਟੀਮ ਨੂੰ ਸਮੁੰਦਰ ਵਿੱਚ ਉਤਰਨ ਵਿੱਚ ਵੀ ਮੁਸ਼ਕਲ ਆ ਰਹੀ ਸੀ। ਇਸ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ