Boat capsizes in Vadodara: ਪਿਕਨਿਕ ਮਨਾਉਣ ਜਾ ਰਹੇ 10 ਬੱਚਿਆਂ ਅਤੇ 2 ਅਧਿਆਪਕਾਂ ਦੀ ਕਿਸ਼ਤੀ ਪਲਟਣ ਕਾਰਨ ਮੌਤ
Published : Jan 18, 2024, 7:09 pm IST
Updated : Jan 18, 2024, 7:09 pm IST
SHARE ARTICLE
At least 12 students confirmed dead as boat capsizes in Vadodara’s Harni Lake
At least 12 students confirmed dead as boat capsizes in Vadodara’s Harni Lake

ਕਿਸ਼ਤੀ ਵਿਚ ਸਵਾਰ ਬਾਕੀ 13 ਬੱਚਿਆਂ ਅਤੇ ਦੋ ਅਧਿਆਪਕਾਂ ਨੂੰ ਬਚਾਇਆ ਗਿਆ।

Boat capsizes in Vadodara: ਗੁਜਰਾਤ ਦੇ ਵਡੋਦਰਾ 'ਚ ਹਰਨੀ ਝੀਲ 'ਚ ਵੀਰਵਾਰ ਦੁਪਹਿਰ ਇਕ ਕਿਸ਼ਤੀ ਪਲਟ ਗਈ। ਇਸ ਹਾਦਸੇ 'ਚ 10 ਬੱਚਿਆਂ ਅਤੇ 2 ਅਧਿਆਪਕਾਂ ਦੀ ਮੌਤ ਹੋ ਗਈ। ਕਿਸ਼ਤੀ ਵਿਚ ਸਵਾਰ ਬਾਕੀ 13 ਬੱਚਿਆਂ ਅਤੇ ਦੋ ਅਧਿਆਪਕਾਂ ਨੂੰ ਬਚਾਇਆ ਗਿਆ। ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਉਨ੍ਹਾਂ ਦੀ ਹਾਲਤ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਮਿਲੀ ਜਾਣਕਾਰੀ ਅਨੁਸਾਰ ਸਾਰੇ ਪੀੜਤ ਵਡੋਦਰਾ ਦੇ ਨਿਊ ਸਨਰਾਈਜ਼ ਸਕੂਲ ਦੇ ਹਨ। ਇਨ੍ਹਾਂ ਵਿਚੋਂ ਕਿਸੇ ਵੀ ਬੱਚੇ ਜਾਂ ਅਧਿਆਪਕ ਨੇ ਲਾਈਫ ਜੈਕੇਟ ਨਹੀਂ ਪਹਿਨੀ ਸੀ। ਇਸ ਕਾਰਨ ਜਦੋਂ ਕਿਸ਼ਤੀ ਪਲਟ ਗਈ ਤਾਂ ਸਾਰੇ ਪਾਣੀ ਵਿਚ ਡੁੱਬ ਗਏ।

ਗੁਜਰਾਤ ਆਮ ਆਦਮੀ ਪਾਰਟੀ ਦੇ ਪ੍ਰਧਾਨ ਯੇਸੂਦਨ ਗੜ੍ਹਵੀ ਨੇ ਕਿਹਾ ਕਿ ਇਹ ਘਟਨਾ ਦੁਖਦਾਈ ਹੈ। ਇਹ ਸਰਕਾਰ ਦੇ ਪੀਪੀਪੀ ਮਾਡਲ ਦੀ ਅਸਫਲਤਾ ਹੈ। ਸਰਕਾਰ ਬਹੁਤ ਸਾਰੇ ਠੇਕੇਦਾਰਾਂ ਨੂੰ ਠੇਕੇ ਦਿੰਦੀ ਹੈ ਜੋ ਲਾਈਫ ਜੈਕੇਟਾਂ ਤੋਂ ਬਿਨਾਂ ਕਿਸ਼ਤੀ ਚਲਾ ਰਹੇ ਹਨ ਅਤੇ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਇਸ ਕਾਰਨ ਅਜਿਹੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ।

ਇਕ ਬੱਚੇ ਦੀ ਮਾਂ ਨੇ ਰੌਂਦੇ ਹੋਏ ਕਿਹਾ ਕਿ ਜਦੋਂ ਉਨ੍ਹਾਂ ਨੇ 5 ਵਜੇ ਫੋਨ ਕੀਤਾ ਤਾਂ ਅਧਿਆਪਕਾ ਨੇ ਦਸਿਆ ਸੀ ਕਿ ਹਾਦਸਾ ਹੋ ਗਿਆ ਹੈ ਅਤੇ ਬੱਚੇ ਜਾਨਹਵੀ ਹਸਪਤਾਲ ਵਿਚ ਹਨ। ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਇਕ ਹੋਰ ਬੱਚੇ ਦੀ ਮਾਂ ਨੇ ਦਸਿਆ ਕਿ ਸਾਰੇ ਬੱਚੇ ਸਵੇਰੇ 8 ਵਜੇ ਹਰਨੀ ਵਾਟਰ ਪਾਰਕ ਅਤੇ ਲੇਕ 'ਚ ਪਿਕਨਿਕ ਲਈ ਗਏ ਸਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਕੀਤਾ ਟਵੀਟ

ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਕਿਹਾ, “ਵਡੋਦਰਾ ਦੀ ਹਰਨੀ ਝੀਲ 'ਚ ਬੱਚਿਆਂ ਦੇ ਡੁੱਬਣ ਦੀ ਘਟਨਾ ਬਹੁਤ ਦਿਲ ਦਹਿਲਾ ਦੇਣ ਵਾਲੀ ਹੈ। ਮੈਂ ਅਪਣੀਆਂ ਜਾਨਾਂ ਗੁਆਉਣ ਵਾਲੇ ਮਾਸੂਮ ਬੱਚਿਆਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦਾ ਹਾਂ। ਦੁੱਖ ਦੀ ਇਸ ਘੜੀ ਵਿਚ ਉਨ੍ਹਾਂ ਦੇ ਪ੍ਰਵਾਰ ਨਾਲ ਮੇਰੀ ਡੂੰਘੀ ਹਮਦਰਦੀ ਹੈ। ਪ੍ਰਮਾਤਮਾ ਉਨ੍ਹਾਂ ਨੂੰ ਇਸ ਘਾਟੇ ਨੂੰ ਸਹਿਣ ਕਰਨ ਦੀ ਤਾਕਤ ਦੇਵੇ। ਫਿਲਹਾਲ ਕਿਸ਼ਤੀ 'ਤੇ ਸਵਾਰ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਬਚਾਅ ਕਾਰਜ ਜਾਰੀ ਹੈ। ਪ੍ਰਸ਼ਾਸਨ ਨੂੰ ਹਾਦਸੇ ਦੇ ਪੀੜਤਾਂ ਨੂੰ ਤੁਰੰਤ ਰਾਹਤ ਅਤੇ ਇਲਾਜ ਪ੍ਰਦਾਨ ਕਰਨ ਦੇ ਨਿਰਦੇਸ਼ ਦਿਤੇ ਗਏ ਹਨ”।

ਰੋਖਾਰੀਆ ਦੇ ਵਿਧਾਇਕ ਕੇਯੂਰ ਰੋਕਡੀਆ ਨੇ ਕਿਹਾ ਕਿ ਇਹ ਘਟਨਾ ਦੁਖਦਾਈ ਹੈ। ਘਟਨਾ ਵਿਚ ਕਿਸੇ ਵੀ ਛੋਟੀ ਜਾਂ ਵੱਡੀ ਗਲਤੀ ਦੀ ਤੀਬਰਤਾ ਨੂੰ ਨੋਟ ਕੀਤਾ ਜਾਵੇਗਾ। ਇਸ ਸਮੇਂ ਤਰਜੀਹ ਇਨ੍ਹਾਂ ਬੱਚਿਆਂ ਨੂੰ ਬਚਾਉਣਾ ਹੈ। ਜਿਸ ਦੀ ਵੀ ਗਲਤੀ ਹੋਵੇਗੀ, ਉਸ ਵਿਰੁਧ ਕਾਰਵਾਈ ਕੀਤੀ ਜਾਵੇਗੀ।

(For more Punjabi news apart from At least 12 students confirmed dead as boat capsizes in Vadodara’s Harni Lake, stay tuned to Rozana Spokesman)

Tags: gujarat

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement