
Amritsar News: ਮਾਪਿਆਂ ਦਾ ਸੀ ਇਕਲੌਤਾ ਪੁੱਤਰ
Youth died of drug overdoseAmritsar News in punjabi: ਮਜੀਠਾ ਅਧੀਨ ਪਿੰਡ ਕੋਟਲਾ ਗੁੱਜਰਾਂ 'ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਜਸ਼ਨਪ੍ਰੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਸਵਿੰਦਰ ਸਿੰਘ ਰਾਜੂ ਨੇ ਦੱਸਿਆ ਕਿ ਉਸ ਦਾ ਪੁੱਤ ਕੱਲ ਸ਼ਾਮ 6 ਵਜੇ ਦੇ ਕਰੀਬ ਆਪਣੇ ਮੋਟਰਸਾਈਕਲ ’ਤੇ ਪੈਟਰੋਲ ਪੰਪ ਤੋਂ ਤੇਲ ਪਵਾਉਣ ਗਿਆ, ਜਿੱਥੋਂ ਉਹ ਆਪਣੇ ਦੋਸਤਾਂ ਨੂੰ ਨਾਲ ਲੈ ਪਿੰਡ ਭੰਗਵਾਂ ਵਿਖੇ ਨਸ਼ਾ ਕਰਨ ਗਿਆ। ਨਸ਼ੇ ਦੀ ਡੋਜ਼ ਜ਼ਿਆਦਾ ਹੋਣ ਕਰਕੇ ਉਸ ਦੀ ਮੌਤ ਹੋ ਗਈ। ਰੌਂਦੇ ਪੁੱਤ ਜਸ਼ਨਪ੍ਰੀਤ ਸਿੰਘ ਉਸ ਦਾ ਇਕਲੌਤਾ ਪੁੱਤਰ ਸੀ ਤੇ ਕੁਆਰਾ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Youth died of drug overdoseAmritsar News in punjabi , stay tuned to Rozana Spokesman)