ਪੁਲਵਾਮਾ ਹਮਲਾ : ਅਤਿਵਾਦੀਆਂ ਦੇ ਗੜ੍ਹ ਤੱਕ ਪਹੁੰਚੀ ਫ਼ੌਜ, ਹੁਣ ਅੰਦਰੋਂ ਕੱਢ-ਕੱਢ ਕਰੇਗੀ ਸਫ਼ਾਇਆ
Published : Feb 16, 2019, 2:11 pm IST
Updated : Feb 16, 2019, 2:11 pm IST
SHARE ARTICLE
NIA Team
NIA Team

ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ  ਤੋਂ ਬਾਅਦ ਲਗਾਤਾਰ ਦੇਸ਼ ਦੇ ਲੋਕਾਂ ਦੀ ਮੰਗ ਹੈ ਕਿ ਅਤਿਵਾਦੀਆਂ ਨੂੰ ਉਨ੍ਹਾਂ ਦੇ ਕਾਇਰਾਨਾ ਹਰਕਤ ਦਾ ਜਵਾਬ ਦਿਤਾ ਜਾਵੇ...

ਸ੍ਰੀਨਗਰ : ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ  ਤੋਂ ਬਾਅਦ ਲਗਾਤਾਰ ਦੇਸ਼ ਦੇ ਲੋਕਾਂ ਦੀ ਮੰਗ ਹੈ ਕਿ ਅਤਿਵਾਦੀਆਂ ਨੂੰ ਉਨ੍ਹਾਂ ਦੇ ਕਾਇਰਾਨਾ ਹਰਕਤ ਦਾ ਜਵਾਬ ਦਿਤਾ ਜਾਵੇ। ਦੇਸ਼ ਵਿਚ ਗੁੱਸਾ ਹੈ ਅਤੇ ਇਸ ਗੁੱਸੇ ਨੂੰ ਫੌਜ ਚੰਗੀ ਤਰ੍ਹਾਂ ਜਾਣਦੀ ਹੈ। ਇਸ ਦੇ ਚਲਦੇ ਪੁਲਵਾਮਾ ਅਟੈਕ ਦੀ ਜਾਂਚ ਤੇਜੀ ਤੋਂ ਸ਼ੁਰੂ ਹੋ ਗਈ ਹੈ। ਫੌਜ ਨੇ ਹੁਣ ਅਤਿਵਾਦੀਆਂ ਦੇ ਗੜ੍ਹ ਨੂੰ ਲੱਭ ਲਿਆ ਹੈ। ਫੌਜ ਹੁਣ ਅਤਿਵਾਦੀਆਂ ਨੂੰ ਅੰਦਰੋਂ ਕੱਢ-ਕੱਢ ਕੇ ਮਾਰੇਗੀ।

NIANIA

ਫੌਜ ਨੇ ਪੁਲਵਾਮਾ ਦੇ ਉਸ ਇਲਾਕੇ ਦਾ ਫਿਰ ਤੋਂ ਨਿਰੀਖਣ ਕੀਤਾ ਹੈ,  ਜਿੱਥੇ ਹਮਲਾ ਹੋਇਆ ਸੀ। ਐਨਆਈਏ ਦੀ ਟੀਮ ਦੁਬਾਰਾ ਉੱਥੇ ਪਹੁੰਚ ਕੇ ਸਾਰੀ ਜਾਂਚ ਕਰ ਰਹੀ ਹੈ। ਸੂਤਰਾਂ ਅਨੁਸਾਰ ਤਾਂ ਫੌਜ ਨੇ 25 ਕਿਲੋਮੀਟਰ ਤੱਕ ਦੇ ਦਾਇਰੇ ਵਿਚ ਆਪਣੀ ਜਾਂਚ ਵਧਾਈ ਹੈ। ਫੌਜ ਨੂੰ ਸ਼ੱਕ ਹੈ ਕਿ ਇਸ ਇਲਾਕੇ ਵਿਚ ਅਤਿਵਾਦੀਆਂ ਦਾ ਟੇਰਰ ਹਾਟ ਬੈਡ ਹੈ। ਇੱਥੋਂ ਅਤਿਵਾਦੀ ਆਪਣੀ ਦਰਦਨਾਕ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਹਨ।

Modi with Ranbir Singh Modi with Ranbir Singh

ਐਨਆਈਏ ਦੀ ਟੀਮ ਦੁਬਾਰਾ ਉਸੇ ਹਮਲੇ ਵਾਲੀ ਜਗ੍ਹਾ ਪਹੁੰਚੀ ਹੈ,  ਜਿੱਥੇ ਅਤਿਵਾਦੀਆਂ ਨੇ ਹਮਲੇ ਨੂੰ ਅੰਜ਼ਾਮ ਦਿੱਤਾ। ਐਨਆਈਏ ਦੀ ਪੂਰੀ ਟੀਮ ਹੁਣ 20 ਤੋਂ 25 ਕਿਲੋਮੀਟਰ  ਦੇ ਦਾਇਰੇ ਵਿਚ ਆਪਣੀ ਜਾਂਚ ਕਰ ਰਹੀ ਹੈ ਅਤੇ ਇਸ ਇਲਾਕੇ ਵਿਚ ਅਤਿਵਾਦੀਆਂ ਦੇ ਹਾਟ ਬੈਡ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੁਰੱਖਿਆ ਬਲ ਪੰਪੋਰ ਤੋਂ ਪੁਲਵਾਮਾ ਦੇ ਵਿਚ ਮੌਜੂਦ ਇਸ ਪਿੰਡਾਂ ਵਿੱਚ ਵੱਡੇ ਪੈਮਾਨੇ ‘ਤੇ ਤਲਾਸ਼ੀ ਅਭਿਆਨ ਸ਼ੁਰੂ ਕਰ ਚੁੱਕੇ ਹਨ। ਸੁਰੱਖਿਆ ਬਲਾਂ ਨੂੰ ਪੁਲਵਾਮਾ ਹਮਲੇ ਦੇ ਮਾਸਟਰਮਾਇੰਡ ਰਾਸ਼ਿਦ ਗਾਜੀ ਅਤੇ ਕਾਮਰਾਨ ਦੀ ਤਲਾਸ਼ ਹੈ।

Pulwama AttackPulwama Attack

ਮੰਨਿਆ ਜਾਂਦਾ ਹੈ ਕਿ ਰਾਸ਼ਿਦ ਗਾਜੀ ਨੇ ਹੀ ਇਸ ਹਮਲੇ ਵਿਚ ਫਿਦਾਈਨ ਬਣੇ ਆਦਿਲ ਡਾਰ ਨੂੰ ਵਿਸਫੋਟਕ ਲਗਾਉਣ ਅਤੇ ਉਸਨੂੰ ਵਿਸਫੋਟ ਕਰਨ ਦੀ ਟ੍ਰੇਨਿੰਗ ਦਿੱਤੀ ਸੀ। ਅਫਗਾਨ ਵਿਚ ਮਜਾਹਿਦੀਨ ਰਿਹਾ ਗਾਜੀ ਆਈਈਡੀ ਮਾਹਰ ਮੰਨਿਆ ਜਾਂਦਾ ਹੈ। ਖੁਫਿਆ  ਏਜੰਸੀਆਂ ਅਨੁਸਾਰ ਤਾਂ 11 ਫਰਵਰੀ ਨੂੰ ਪੁਲਵਾਮਾ  ਦੇ ਰਤਨੀਪੋਰਾ ਪਿੰਡ ਵਿਚ ਫੌਜ ਨਾਲ ਮੁੱਠਭੇੜ ਵਿਚ ਰਾਸ਼ਿਦ ਗਾਜੀ ਬਚਕੇ ਭੱਜ ਗਿਆ ਸੀ।

Pulwama AttackPulwama Attack

ਇਸ ਮੁੱਠਭੇੜ ਵਿਚ ਇਕ ਮਸ਼ਹੂਰ ਅਤਿਵਾਦੀ ਮਾਰਿਆ ਗਿਆ ਸੀ ਜਦੋਂ ਕਿ ਤਿੰਨ ਅਤਿਵਾਦੀ ਜਾਨ ਬਚਾਕੇ ਭੱਜ ਗਏ ਸਨ। ਇਸ ਇਲਾਕੇ ਨੂੰ ਜੀਰਾਂ-ਇਸ ਕਰਨ ਲਈ ਫੌਜ ਅਤੇ ਸੁਰੱਖਿਆ ਏਜੰਸੀਆਂ ਨੇ ਸੁਰੱਖਿਆ ਬਲਾਂ ‘ਤੇ ਹੋਏ ਪੁਰਾਣੇ ਹਮਲਿਆਂ ਨੂੰ ਧਿਆਨ ਵਿਚ ਰੱਖਿਆ ਹੈ। ਇਨ੍ਹਾਂ ਹਮਲਿਆਂ ਨੂੰ ਮੈਪ ‘ਤੇ ਪਾਇਆ ਗਿਆ ਤਾਂ ਪਤਾ ਚੱਲਿਆ ਹੈ

NIA TeamNIA Team

ਕਿ 2014 ਤੋਂ 2018 ਦੇ ਵਿਚ 20 ਤੋਂ 25 ਕਿਲੋਮੀਟਰ  ਦੇ ਇਸ ਦਾਇਰੇ ਵਿਚ ਕੁਲ 10 ਹਮਲੇ ਹੋਏ ਹਨ। ਇਸ ਪੁਖਤਾ ਜਾਣਕਾਰੀ ਮਿਲਣ  ਤੋਂ ਬਾਅਦ NIA ਪੁਲਵਾਮਾ ਤੋਂ ਪੰਪੋਰ ਵਿਚ ਮੌਜੂਦ 20 ਤੋਂ 25 ਕਿਲੋਮੀਟਰ  ਦੇ ਮੋਬਾਇਲ ਟਾਵਰ ਨਾਲ ਇਲਾਕੇ ਵਿਚ ਕੀਤੇ ਗਏ ਸ਼ੱਕੀ ਕਾਲ ਦੀ ਡਿਟੇਲ ਵੀ ਕਢਵਾ ਰਹੀ ਹੈ।  ਐਨਆਈਏ ਦੀ ਟੀਮ ਹੁਣ ਪੰਪੋਰ ਤੋਂ ਪੁਲਵਾਮਾ ਵਿਚ ਫੌਜ ਦੇ ਕਾਫਿਲੇ ਉੱਤੇ ਹੋਏ 10 ਹਮਲਿਆਂ  ਦੇ ਤਰੀਕੇ ਨੂੰ ਐਗਜਾਮਿਨ ਕਰ ਰਹੀ ਹੈ, ਤਾਂਕਿ ਇਸ ਹਮਲਿਆਂ  ਦੇ ਤਾਰਾਂ ਆਪਸ ਵਿਚ ਜੋੜੀਆਂ ਜਾ ਸਕਣ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement