
ਪੁਲਵਾਮਾ ਵਿਚ ਚੱਲ ਰਹੇ ਐਨਕਾਉਂਟਰ ਵਿਚ ਸੁਰੱਖਿਆ ਬਲਾਂ ਨੇ ਦੋ ਆਤੰਕੀਆਂ.........
ਸ਼ੀ੍ਨਗਰ: ਪੁਲਵਾਮਾ ਵਿਚ ਚੱਲ ਰਹੇ ਐਨਕਾਉਂਟਰ ਵਿਚ ਸੁਰੱਖਿਆ ਬਲਾਂ ਨੇ ਦੋ ਆਤੰਕੀਆਂ ਨੂੰ ਮਾਰ ਗਿਰਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ ਅੱਤਵਾਦੀਆਂ ਵਿਚੋਂ ਇੱਕ ਜੈਸ਼-ਏ-ਮੁਹੰਮਦ ਦਾ ਕਮਾਂਡਰ ਗਾਜ਼ੀ ਰਸ਼ੀਦ ਵੀ ਸ਼ਾਮਿਲ ਹੈ ਜਿਨਾ੍ਹ੍ਂ ਪੁਲਵਾਮਾ ਹਮਲੇ ਦੀ ਸਾਜਿਸ਼ ਰਚੀ ਸੀ। ਪੁਲਵਾਮਾ ਵਿਚ ਰਾਤ 12 ਵਜੇ ਤੋਂ ਚੱਲ ਰਹੇ ਐਨਕਾਉਂਟਰ ਵਿਚ ਜੈਸ਼-ਏ-ਮੁਹੰਮਦ ਦੇ ਦੋ ਅੱਤਵਾਦੀ ਮਾਰੇ ਗਏ ਹਨ। ਖਬਰਾਂ ਦੇ ਮੁਤਾਬਕ ਇਸ ਮੁੱਠਭੇੜ ਵਿਚ ਪੁਲਵਾਮਾ ਵਿਚ CRPF ਕਾਫਿਲੇ ਉੱਤੇ ਆਤਮਘਾਤੀ ਹਮਲੇ ਦਾ ਮਾਸਟਰ ਮਾਇੰਡ ਗਾਜ਼ੀ ਰਸ਼ੀਦ ਦੇ ਵੀ ਮਾਰੇ ਜਾਣ ਦੀ ਸੂਚਨਾ ਮਿਲੀ। ਹਾਲਾਂਕਿ ਅਜੇ ਇਸਦੀ ਸਰਕਾਰੀ ਪੁਸ਼ਟੀ ਨਹੀਂ ਹੋਈ।
Pulwama Attack
ਕਰੀਬ 11 ਘੰਟੇ ਚਲੇ ਮੁੱਠਭੇੜ ਵਿਚ ਇੱਕ ਹੋਰ ਅੱਤਵਾਦੀ ਵੀ ਢੇਰ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਅਜੇ ਵੀ 5 ਆਤੰਕਵਾਦੀਆਂ ਦੇ ਛਿਪੇ ਹੋਣ ਦੀ ਖਬਰ ਹੈ।ਮੀਡੀਆ ਰਿਪੋਰਟਸ ਦੇ ਅਨੁਸਾਰ, ਗਾਜ਼ੀ ਰਸ਼ੀਦ ਅਤੇ ਇੱਕ ਹੋਰ ਅੱਤਵਾਦੀ ਪੁਲਵਾਮਾ ਹਮਲੇ ਦੇ ਬਾਅਦ ਭੱਜਣ ਵਿਚ ਕਾਮਯਾਬ ਰਹੇ ਸਨ ਜਦੋਂ ਕਿ ਇੱਕ ਅੱਤਵਾਦੀ ਮੋਹੰਮਦ ਆਦਿਲ ਡਾਰ ਆਤਮਘਾਤੀ ਹਮਲੇ ਵਿਚ ਮਾਰਿਆ ਗਿਆ ਸੀ। ਏਜੇਂਸੀਆਂ ਵਲੋਂ ਮਿਲੀ ਸੂਚਨਾ ਦੇ ਮੁਤਾਬਕ ਗਾਜ਼ੀ ਜੈਸ਼ ਦੇ ਸਰਗਨੇ ਮੌਲਾਨਾ ਮਸੂਦ ਅਜਹਰ ਦੇ ਸਭ ਤੋਂ ਭਰੋਸੇਯੋਗ ਕਰੀਬੀਆਂ ਵਿੱਚੋਂ ਇੱਕ ਹੈ।
ਗਾਜ਼ੀ ਨੂੰ ਲੜਾਈ ਤਕਨੀਕ ਅਤੇ IED ਬਣਾਉਣ ਦੀ ਸਿਖਲਾਈ ਤਾਲਿਬਾਨ ਤੋਂ ਮਿਲੀ ਹੈ ਅਤੇ ਇਸ ਕੰਮ ਲਈ ਉਸ ਨੂੰ ਜੈਸ਼ ਦਾ ਸਭ ਤੋਂ ਭਰੋਸੇਮੰਦ ਮੰਨਿਆ ਜਾਂਦਾ ਹੈ। ਗਾਜ਼ੀ ਰਸ਼ੀਦ ਹੀ ਪੁਲਵਾਮਾ ਦਾ ਮੁੱਖ ਸਾਜਿਸ਼ ਕਰਤਾ ਸੀ।ਦੱਸਿਆ ਰਿਹਾ ਹੈ ਕਿ ਗਾਜ਼ੀ ਰਸ਼ੀਦ 9 ਦਿਸੰਬਰ ਨੂੰ ਹੀ ਸੀਮਾ ਪਾਰ ਕਰ ਕਸ਼ਮੀਰ ਵਿਚ ਚਲਾ ਗਿਆ ਸੀ। ਪੁਲਵਾਮਾ ਹਮਲੇ ਬਾਅਦ ਸੁਰੱਖਿਆ ਬਲਾਂ ਨੇ ਉਸ ਨੂੰ ਫੜਨ ਲਈ ਵਿਆਪਕ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਸੀ। ਐਨਕਾਉਂਟਰ ਦੇ ਦੌਰਾਨ ਸੁਰੱਖਿਆ ਬਲਾਂ ਨੇ ਉਸ ਇਮਾਰਤ ਨੂੰ ਬੰਬ ਨਾਲ ਉਡਾ ਦਿੱਤਾ ਜਿਸ ਵਿਚ ਅੱਤਵਾਦੀ ਛੁਪੇ ਸਨ।
Pulwama Attack
ਦੱਸਿਆ ਜਾ ਰਿਹਾ ਹੈ ਕਿ ਪੁਲਵਾਮਾ ਦੇ ਪਿੰਗਲਿਨਾ ਵਿਚ ਖਬਰ ਮਿਲਣ ਤੇ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਘੇਰ ਲਿਆ ਸੀ। ਇਸ ਤੋਂ ਪਹਿਲਾਂ ਦੇਰ ਰਾਤ ਤੋਂ ਸੋਮਵਾਰ ਤੜਕੇ ਤੱਕ ਚੱਲੀ ਮੁੱਠਭੇੜ ਵਿਚ 55 ਰਾਸ਼ਟਰੀ ਰਾਇਫਲਸ ਦੇ ਮੇਜਰ ਸਮੇਤ ਚਾਰ ਜਵਾਨ ਸ਼ਹੀਦ ਹੋ ਗਏ। ਸ਼ਹੀਦਾਂ ਵਿਚ ਮੇਜਰ ਡੀਐਸ ਢੌਂਡਿਆਲ, ਹਵਲਦਾਰ ਸ਼ਯੋ ਰਾਮ, ਸਿਪਾਹੀ ਅਜੈ ਕੁਮਾਰ ਅਤੇ ਸਿਪਾਹੀ ਹਰਿ ਸਿੰਘ ਸਨ। ਸਾਰੇ ਸ਼ਹੀਦ ਜਵਾਨ 55 ਰਾਸ਼ਟਰੀ ਰਾਇਫਲਸ ਦੇ ਸਨ।