
ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ ’ਚ ਪੈਟਰੋਲ ਕ੍ਰਮਵਾਰ 71.89 ਰੁਪਏ, 77.56 ਰੁਪਏ, 74.53 ਰੁਪਏ ਅਤੇ 74.68...
ਨਵੀਂ ਦਿੱਲੀ- ਅੱਜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਕਮੀ ਆ ਗਈ ਹੈ। ਤੇਲ ਮਾਰਕਿਟਿੰਗ ਕੰਪਨੀਆਂ ਨੇ ਅੱਜ ਇੱਕ ਵਾਰ ਫਿਰ ਪੈਟਰੋਲ ਅਤੇ ਡੀਜ਼ਲ 5 ਪੈਸੇ ਪ੍ਰਤੀ ਲਿਟਰ ਸਸਤਾ ਕਰ ਦਿੱਤਾ ਹੈ।
Petrol-Diesel
ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ ’ਚ ਪੈਟਰੋਲ ਕ੍ਰਮਵਾਰ 71.89 ਰੁਪਏ, 77.56 ਰੁਪਏ, 74.53 ਰੁਪਏ ਅਤੇ 74.68 ਰੁਪਏ ਪ੍ਰਤੀ ਲਿਟਰ ਦੀ ਕੀਮਤ ’ਤੇ ਵਿਕ ਰਿਹਾ ਹੈ। ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ ’ਚ ਡੀਜ਼ਲ ਕ੍ਰਮਵਾਰ 64.65 ਰੁਪਏ, 67.75 ਰੁਪਏ, 66.97 ਰੁਪਏ ਅਤੇ 68.27 ਰੁਪਏ ਪ੍ਰਤੀ ਲਿਟਰ ਦੀ ਕੀਮਤ ’ਤੇ ਗਾਹਕਾਂ ਨੂੰ ਮਿਲ ਰਿਹਾ ਹੈ।
Petrol-Diesel
ਹਰ ਰੋਜ਼ ਸਵੇਰੇ 6 ਵਜੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਤਬਦੀਲੀ ਹੁੰਦੀ ਹੈ। ਸਵੇਰੇ ਛੇ ਵਜੇ ਤੋਂ ਨਵੀਂਆਂ ਦਰਾਂ ਲਾਗੂ ਹੋ ਜਾਂਦੀਆਂ ਹਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਤੇ ਹੋਰ ਚੀਜ਼ਾਂ ਜੋੜਨ ਤੋਂ ਬਾਅਦ ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ।
Petrol-Diesel
ਵਿਦੇਸ਼ੀ ਮੁਦਰਾ ਦਰ ਨਾਲ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਕੀ ਹੈ –ਇਸ ਆਧਾਰ ’ਤੇ ਰੋਜ਼ਾਨਾ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਤਬਦੀਲੀ ਹੁੰਦੀ ਹੈ। ਇਨਾਂ ਦੀਆਂ ਮਿਆਰਾਂ ਦੇ ਆਧਾਰ ਉੱਤੇ ਪੈਟਰੋਲ ਰੇਟ ਤੇ ਡੀਜ਼ਲ ਰੇਟ ਰੋਜ਼ਾਨਾ ਤੈਅ ਕਰਨ ਦਾ ਕੰਮ ਤੇਲ ਕੰਪਨੀਆਂ ਕਰਦੀਆਂ ਹਨ।
Petrol-Diesel Price reduced
ਪ੍ਰਚੂਨ ਵਿਕਣ ਵਾਲੇ ਪੈਟਰੋਲ ਤੇ ਡੀਜ਼ਲ ਲਈ ਜਿੰਨੀ ਰਕਮ ਦਾ ਭੁਗਤਾਨ ਤੁਸੀਂ ਕਰਦੇ ਹੋ, ਉਸ ਵਿੱਚੋਂ 55.5 ਫ਼ੀ ਸਦੀ ਪੈਟਰੋਲ ਲਈ ਤੇ 47.3 ਫ਼ੀ ਸਦੀ ਡੀਜ਼ਲ ਲਈ ਤੁਸੀਂ ਟੈਕਸ ਅਦਾ ਕਰਦੇ ਹੋ।
Petrol-Diesel
ਤੁਸੀਂ ਆਪਣੇ ਸ਼ਹਿਰ ਦੇ ਪੈਟਰੋਲ–ਡੀਜ਼ਲ ਦੇ ਰੇਟ ਰੋਜ਼ਾਨਾ SMS ਰਾਹੀਂ ਵੀ ਚੈੱਕ ਕਰ ਸਕਦੇ ਹੋ। ਇੰਡੀਅਨ ਆਇਲ ਦੇ ਖਪਤਕਾਰ RSP <ਡੀਲਰ ਕੋਡ> ਲਿਖ ਕੇ 92249 92249 ਨੰਬਰ ਉੱਤੇ ਅਤੇ ਐੱਚਪੀਸੀਐੱਲ (HPCL) ਦੇ ਖਪਤਕਾਰ HPPRICE <ਡੀਲਰ ਕੋਡ> ਲਿਖ ਕੇ 92222 01122 ਨੰਬਰ ਉੱਤੇ ਭੇਜ ਸਕਦੇ ਹਨ। ਬੀਪੀਸੀਐੱਲ (BPCL) ਖਪਤਕਾਰ RSP <ਡੀਲਰ ਕੋਡ> ਲਿਖ ਕੇ 92231 12222 ਨੰਬਰ ਉੱਤੇ ਭੇਜ ਸਕਦੇ ਹਨ।