ਕੋੋਵਿਡ-19 ਟੀਕਾਕਰਨ ਦੇ ਮਾਮਲੇ ’ਚ ਭਾਰਤ ਦੁਨੀਆਂ ’ਚ ਤੀਜੇ ਨੰਬਰ ’ਤੇ: ਸਿਹਤ ਮੰਤਰਾਲਾ
Published : Feb 18, 2021, 10:33 pm IST
Updated : Feb 18, 2021, 10:33 pm IST
SHARE ARTICLE
Kovid-19
Kovid-19

94 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਲੱਗੀ ਵੈਕਸੀਨ

ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲਾ ਨੇ ਵੀਰਵਾਰ ਨੂੰ ਕਿਹਾ ਕਿ ਕੋਵਿਡ-19 ਟੀਕਾਕਰਨ ਦੇ ਮਾਮਲੇ ’ਚ ਅਮਰੀਕਾ ਅਤੇ ਇੰਗਲੈਂਡ ਤੋਂ ਬਾਅਦ ਭਾਰਤ, ਦੁਨੀਆਂ ਭਰ ਵਿਚ ਤੀਜੇ ਨੰਬਰ ’ਤੇ ਹੈ। ਮੰਤਰਾਲੇ ਨੇ ਦਸਿਆ ਕਿ ਵੀਰਵਾਰ ਸਵੇਰੇ 8 ਵਜੇ ਤਕ ਦੇਸ਼ ਭਰ ਵਿਚ 94 ਲੱਖ ਤੋਂ ਵਧੇਰੇ ਸਿਹਤ ਕਾਮਿਆਂ ਅਤੇ ਕੋਰੋਨਾ ਯੋਧਿਆਂ ਨੂੰ ਕੋਵਿਡ-19 ਦਾ ਟੀਕਾ ਲਾਇਆ ਜਾ ਚੁਕਾ ਹੈ। ਕੋਵਿਡ-19 ਲਾਗ ਦੇ ਦਰ ਵਿਚ ਪਿਛਲੇ 7 ਦਿਨਾਂ ਵਿਚ ਲਗਾਤਾਰ ਕਮੀ ਆਈ ਹੈ। 

Corona vaccine,Corona vaccine,

ਸੂਬਿਆਂ ਤੋਂ ਪ੍ਰਾਪਤ ਰੀਪੋਰਟਾਂ ਮੁਤਾਬਕ 18 ਫ਼ਰਵਰੀ ਨੂੰ ਸਵੇਰੇ 8 ਵਜੇ ਤਕ 1,99,305 ਟੀਕਾਕਰਨ ਸੈਸ਼ਨਾਂ ’ਚ ਟੀਕੇ ਦੀ ਕੁਲ 94,22,228 ਟੀਕੇ ਲਾਭਪਾਤਰੀਆਂ ਨੂੰ ਲਾਏ ਗਏ ਹਨ। ਇਨ੍ਹਾਂ ’ਚੋਂ 61,96,641 ਸਿਹਤ ਕਾਮੇ (ਪਹਿਲੀ ਖ਼ੁਰਾਕ), 3,69,167 ਸਿਹਤ ਕਾਮੇ (ਦੂਜੀ ਖ਼ੁਰਾਕ) ਅਤੇ 28,56,420 ਕੋਰੋਨਾ ਯੋਧੇ (ਪਹਿਲੀ ਖ਼ੁਰਾਕ) ਸ਼ਾਮਲ ਹਨ। ਦੇਸ਼ ’ਚ 16 ਜਨਵਰੀ ਤੋਂ ਸ਼ੁਰੂ ਹੋਏ ਕੋਵਿਡ-19 ਟੀਕਾਕਰਨ ਮੁਹਿੰਮ ਦੇ 28 ਦਿਨ ਪੂਰੇ ਹੋਣ ਤੋਂ ਬਾਅਦ 13 ਫ਼ਰਵਰੀ ਤੋਂ ਉਨ੍ਹਾਂ ਲੋਕਾਂ ਨੂੰ ਟੀਕੇ ਦੀ ਦੂਜੇ ਖ਼ੁਰਾਕ ਦਾ ਟੀਕਾ ਲੱਗਣਾ ਸ਼ੁਰੂ ਹੋ ਗਿਆ ਹੈ, ਜਿਨ੍ਹਾਂ ਨੇ ਘੱਟੋ-ਘੱਟ 28 ਦਿਨ ਪਹਿਲਾਂ ਕੋਰੋਨਾ ਟੀਕੇ ਦੀ ਖ਼ੁਰਾਕ ਲਈ ਸੀ। 

Kovid-19Kovid-19

ਟੀਕਾਕਰਨ ਦੇ 33ਵੇਂ ਦਿਨ (18 ਫ਼ਰਵਰੀ) ਨੂੰ 7,932 ਸੈਸ਼ਨਾਂ ਵਿਚ ਟੀਕੇ ਦੇ 4,22,998 ਖ਼ਰਾਕਾਂ ਦੇ ਟੀਕੇ ਲਾਏ ਗਏ। ਇਨ੍ਹਾਂ ਵਿਚੋਂ 3,30,208 ਲੋਕਾਂ ਨੂੰ ਪਹਿਲੀ ਖ਼ੁਰਾਕ, ਜਦਕਿ 92,790 ਲੋਕਾਂ ਨੂੰ ਟੀਕੇ ਦੀ ਦੂਜੀ ਖ਼ੁਰਾਕ ਦਿਤੀ ਗਈ। 

corona vaccine corona vaccine

ਮੰਤਰਾਲਾ ਨੇ ਦਸਿਆ ਕਿ ਟੀਕੇ ਦੀ ਖ਼ੁਰਾਕ ਲੈਣ ਵਾਲਿਆਂ ਵਿਚ 58.20 ਫ਼ੀ ਸਦੀ ਲੋਕ 7 ਸੂਬਿਆਂ ਤੋਂ ਹਨ। ਇਕੱਲੇ ਕਰਨਾਟਕ ਵਿਚ 14.74 ਫ਼ੀ ਸਦੀ (54,397 ਖ਼ੁਰਾਕਾਂ) ਟੀਕੇ ਲੱਗੇ ਹਨ। ਮੰਤਰਾਲਾ ਨੇ ਦਸਿਆ ਕਿ ਵੀਰਵਾਰ ਤਕ ਕਰੀਬ 1.06 ਕਰੋੜ (1,06,56,845) ਲੋਕ ਵਾਇਰਸ ਮੁਕਤ ਹੋਏ ਹਨ   

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement