
ਚਾਰ ਲੋਕਾਂ ਦੇ ਸਾਰਸ-ਸੀਓਵੀ-ਦੋ ਵਾਇਰਸ ਦੇ ਦਖਣੀ ਅਫ਼ਰੀਕੀ ਸਵਰੂਪ ਤੋਂ ਪੀੜਤ ਹੋਣ ਦਾ ਪਤਾ ਲਗਿਆ
ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ’ਚ ਕੋਰੋਨਾ ਵਾਇਰਸ ਦੇ ਦਖਣੀ ਅਫ਼ਰੀਕੀ ਅਤੇ ਬ੍ਰਾਜ਼ੀਲਿਆਈ ਸਵਰੂਪ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਬੁਧਵਾਰ ਨੂੰ ਦੋਸ਼ ਲਾਇਆ ਕਿ ਕੋਵਿਡ 19 ਨੂੰ ਲੈ ਕੇ ਸਰਕਾਰ ਵੱਡੀ ਲਾਪਰਵਾਹੀ ਵਰਤ ਰਹੀ ਹੈ।
Rahul Gandhi
ਉਨ੍ਹਾਂ ਇਕ ਖ਼ਬਰ ਸਾਝਾ ਕਰਦੇ ਹੋਏ ਟਵੀਟ ਕੀਤਾ, ‘‘ਕੇਂਦਰ ਸਰਕਾਰ ਵੱਡੀ ਲਾਪਰਵਾਹੀ ਵਰਤ ਰਹੀ ਹੈ ਅਤੇ ਕੋਵਿਡ 19 ਨੂੰ ਲੈ ਕੇ ਜ਼ਿਆਦਾ ਵਿਸ਼ਵਾਸ਼ ਵਿਚ ਹੈ। ਇਹ ਹਾਲੇ ਖ਼ਤਮ ਨਹੀਂ ਹੋਇਆ ਹੈ।’’
Rahul Gandhi
ਜ਼ਿਕਰਯੋਗ ਹੈ ਕਿ ਕੇਂਦਰ ਨੇ ਮੰਗਲਵਾਰ ਨੂੰ ਦਸਿਆ ਕਿ ਦੇਸ਼ ’ਚ ਪਹਿਲੀ ਵਾਰ ਚਾਰ ਲੋਕਾਂ ਦੇ ਸਾਰਸ-ਸੀਓਵੀ-ਦੋ ਵਾਇਰਸ ਦੇ ਦਖਣੀ ਅਫ਼ਰੀਕੀ ਸਵਰੂਪ ਤੋਂ ਪੀੜਤ ਹੋਣ ਦਾ ਪਤਾ ਲਗਿਆ ਹੈ। ਉਥੇ ਹੀ, ਇਕ ਵਿਅਕਤੀ ਦੇ ਵਾਇਰਸ ਦੇ ਬ੍ਰਾਜ਼ੀਲਿਆਈ ਸਵਰੂਪ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।