50ਵੇਂ ਰੋਜ਼ ਫ਼ੈਸਟੀਵਲ ’ਚ ਪਹਿਲੀ ਵਾਰ ਪ੍ਰਸ਼ਾਸਨ ਦਾ ਸੈਰ-ਸਪਾਟਾ ਵਿਭਾਗ ਨਹੀਂ ਬਣੇਗਾ ਹਿੱਸੇਦਾਰ
Published : Feb 18, 2022, 9:59 am IST
Updated : Feb 18, 2022, 9:59 am IST
SHARE ARTICLE
Rose Festival
Rose Festival

ਰੋਜ਼ ਗਾਰਡਨ 'ਚ ਹੀ ਹੋਵੇਗੀ ਸਭਿਆਚਾਰਕ ਸਰਗਰਮੀ, 25 ਤੋਂ 27 ਫ਼ਰਵਰੀ ਤਕ ਮਨਾਇਆ ਜਾਵੇਗਾ ਰੋਜ਼ ਫ਼ੈਸਟੀਵਲ

ਚੰਡੀਗੜ੍ਹ  : ਨਗਰ ਨਿਗਮ ਵੱਲੋਂ ਕਰਵਾਏ ਜਾ ਰਹੇ 50ਵੇਂ ਰੋਜ਼ ਫੈਸਟੀਵਲ ’ਚ ਪਹਿਲੀ ਵਾਰ ਪ੍ਰਸ਼ਾਸਨ ਦਾ ਸੈਰ-ਸਪਾਟਾ ਵਿਭਾਗ ਹਿੱਸੇਦਾਰ ਨਹੀਂ ਹੋਵੇਗਾ। ਰੋਜ਼ ਫੈਸਟੀਵਲ ਦੇ ਸਾਰੇ ਤਿਉਹਾਰ ਇਸ ਵਾਰ ਨਗਰ ਨਿਗਮ ਵਲੋਂ ਕਰਵਾਏ ਜਾਣਗੇ, ਜੋ ਕਿ ਰੋਜ਼ ਗਾਰਡਨ ਸੈਕਟਰ-16 ’ਚ ਹੀ ਕਰਵਾਏ ਜਾਣਗੇ। ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਸ਼ਾਂਤ ਹੋਣ ਤੋਂ ਬਾਅਦ 25 ਤੋਂ 27 ਫ਼ਰਵਰੀ ਤਕ ਰੋਜ਼ ਫੈਸਟੀਵਲ ਹੋਣਗੇ।

Rose GardeningRose Gardening

ਕੋਰੋਨਾ ਇਨਫੈਕਸ਼ਨ ਦਾ ਖ਼ਤਰਾ ਘੱਟ ਹੋਣ ਤੋਂ ਬਾਅਦ ਇਸ ਵਾਰ ਫ਼ੈਸਟੀਵਲ ’ਚ ਵੱਖ-ਵੱਖ ਤਰ੍ਹਾਂ ਦੀ ਐਕਟੀਵਿਟੀ ਵੀ ਕਰਵਾਈ ਜਾਵੇਗੀ, ਜਿਸ ’ਚ ਸ਼ਹਿਰ ਤੋਂ ਇਲਾਵਾ ਦੂਜੇ ਸੂਬਿਆਂ ਉੱਤਰ ਪ੍ਰਦੇਸ਼, ਰਾਜਸਥਾਨ ਤੇ ਵੱਖ-ਵੱਖ ਸੂਬਿਆਂ ਦੇ ਕਲਾਕਾਰ ਪਹੁੰਚਣਗੇ। ਸੱਭਿਆਚਾਰਕ ਪ੍ਰੋਗਰਾਮ ਦੀ ਐਕਟੀਵਿਟੀ ਸਵੇਰੇ ਦਸ ਵਜੇ ਤੋਂ ਸ਼ਾਮ ਅੱਠ ਵਜੇ ਤਕ ਚਲੇਗੀ, ਜਿਸ ’ਚ ਕੋਰੋਨਾ ਨਿਯਮਾਂ ਦਾ ਪਾਲਣ ਕਰਦੇ ਹੋਏ ਕੋਈ ਵੀ ਸ਼ਹਿਰ ਵਾਸੀ ਹਿੱਸਾ ਲੈ ਸਕਦਾ ਹੈ।

Chandigarh administration's big decision, weekly curfew will no longer be imposedChandigarh administration 

ਰੋਜ਼ ਫ਼ੈਸਟੀਵਲ ’ਚ ਇਸ ਵਾਰ ਮਿਊਜ਼ੀਕਲ ਨਾਈਟ ਕਰਵਾਈ ਜਾਵੇਗੀ, ਜਿਸ ਦੇ ਦੂਜੇ ਦਿਨ 26 ਫਰਵਰੀ ਨੂੰ ਪੰਜਾਬੀ ਗਾਇਕ ਲਖਵਿੰਦਰ ਵਡਾਲੀ ਹਿੱਸਾ ਲੈਣਗੇ। ਇਸੇ ਤਰ੍ਹਾਂ ਪਹਿਲੇ ਤੇ ਆਖਰੀ ਦਿਨ ਦੋ ਹੋਰ ਪੰਜਾਬੀ ਗਾਇਕਾਂ ਨੂੰ ਬੁਲਾਇਆ ਗਿਆ ਹੈ ਜੋ ਕਿ ਸ਼ਾਮ ਸਾਢੇ ਛੇ ਵਜੇ ਤੋਂ ਰਾਤ ਅੱਠ ਵਜੇ ਤਕ ਸ਼ਹਿਰ ਵਾਸੀਆਂ ਦਾ ਮਨੋਰੰਜਨ ਕਰਨਗੇ।

Rose CultivationRose 

ਰੋਜ਼ ਫੈਸਟੀਵਲ ’ਚ ਸੈਰ-ਸਪਾਟਾ ਵਿਭਾਗ ਨੂੰ ਹਿੱਸਾ ਲੈਣ ਦਾ ਮੌਕਾ ਨਹੀਂ ਮਿਲਿਆ ਹੈ, ਜਿਸ ਕਾਰਨ ਲੈਜਰ ਵੈਲੀ ’ਚ ਹੋਣ ਵਾਲੇ ਵੱਖ-ਵੱਖ ਪ੍ਰਰੋਗਰਾਮ ਮੁਲਤਵੀ ਰਹਿਣਗੇ। ਸੱਭਿਆਚਾਰਕ ਐਕਟੀਵਿਟੀ ਤੋਂ ਲੈ ਕੇ ਹਰ ਤਰ੍ਹਾਂ ਦੀ ਸਰਗਰਮੀ, ਝੂਲਿਆਂ ਤੋਂ ਲੈ ਕੇ ਹਰ ਤਰ੍ਹਾਂ ਦੇ ਮਨੋਰੰਜਨ ਦੀ ਵਿਵਸਥਾ ਰੋਜ਼ ਗਾਰਡਨ ਸੈਕਟਰ-16 ’ਚ ਰਹੇਗੀ।

Chandigarh AdministrationChandigarh Administration

ਕੋਰੋਨਾ ਮਹਾਮਾਰੀ ’ਚ ਮਨੋਰੰਜਨ ਦੇ ਨਾਲ ਸ਼ਹਿਰ ਵਾਸੀਆਂ ਨੂੰ ਕੋਰੋਨਾ ਤੋਂ ਮੁਕਤੀ ਦਿਵਾਉਣ ਲਈ ਵੈਕਸੀਨੇਸ਼ਨ ਸੈਂਟਰਾਂ ਨੂੰ ਵੀ ਸਥਾਪਤ ਕੀਤਾ ਜਾਵੇਗਾ। ਵੈਕਸੀਨੇਸ਼ਨ ਸੈਂਟਰਾਂ ’ਚ ਕੋਈ ਵੀ ਵਿਅਕਤੀ ਆ ਕੇ ਟੀਕਾਕਰਨ ਦੀਆਂ ਦੋਵਾਂ ’ਚੋਂ ਕੋਈ ਵੀ ਡੋਜ਼ ਲਗਵਾ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement