
ਰੂਸ ਨੇ ਲਗਾਤਾਰ ਯੂਕਰੇਨ 'ਤੇ ਹਮਲਾ ਕਰਨ ਦੀ ਕਿਸੇ ਵੀ ਯੋਜਨਾ ਤੋਂ ਇਨਕਾਰ ਕੀਤਾ ਹੈ
ਨਵੀਂ ਦਿੱਲੀ - ਏਅਰ ਇੰਡੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਭਾਰਤ ਅਤੇ ਯੂਕਰੇਨ ਵਿਚਾਲੇ ਅਗਲੇ ਹਫਤੇ ਤਿੰਨ ਉਡਾਣਾਂ ਚਲਾਏਗੀ। ਏਅਰਲਾਈਨ ਨੇ ਕਿਹਾ ਕਿ ਇਹ ਉਡਾਣਾਂ 22, 24 ਅਤੇ 26 ਫਰਵਰੀ ਨੂੰ ਯੂਕਰੇਨ ਲਈ ਭੇਜੀਆਂ ਜਾਣਗੀਆਂ। ਰੂਸ ਨੇ ਯੂਕਰੇਨ ਨਾਲ ਲੱਗਦੀ ਸਰਹੱਦ 'ਤੇ ਲਗਭਗ ਇਕ ਲੱਖ ਸੈਨਿਕ ਤਾਇਨਾਤ ਕੀਤੇ ਹਨ ਅਤੇ ਜਲ ਸੈਨਾ ਅਭਿਆਸਾਂ ਲਈ ਕਾਲੇ ਸਾਗਰ ਵਿਚ ਜੰਗੀ ਬੇੜੇ ਭੇਜਣ ਤੋਂ ਇਲਾਵਾ, ਯੂਕਰੇਨ 'ਤੇ ਸੰਭਾਵਿਤ ਰੂਸੀ ਹਮਲੇ ਬਾਰੇ ਨਾਟੋ ਦੇਸ਼ਾਂ ਵਿਚ ਚਿੰਤਾਵਾਂ ਪੈਦਾ ਕੀਤੀਆਂ ਹਨ।
Air India
ਹਾਲਾਂਕਿ, ਰੂਸ ਨੇ ਲਗਾਤਾਰ ਯੂਕਰੇਨ 'ਤੇ ਹਮਲਾ ਕਰਨ ਦੀ ਕਿਸੇ ਵੀ ਯੋਜਨਾ ਤੋਂ ਇਨਕਾਰ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਯੂਕਰੇਨ ਵਿਚ ਫਸੇ ਭਾਰਤੀਆਂ ਨੂੰ ਲੋੜੀਂਦੀ ਜਾਣਕਾਰੀ ਅਤੇ ਮਦਦ ਪ੍ਰਦਾਨ ਕਰਨ ਲਈ ਇੱਕ ਕੰਟਰੋਲ ਰੂਮ ਸਥਾਪਤ ਕੀਤਾ। ਇਸ ਤੋਂ ਇਲਾਵਾ ਯੂਕਰੇਨ ਵਿਚ ਭਾਰਤੀ ਦੂਤਾਵਾਸ ਨੇ ਪੂਰਬੀ ਯੂਰਪੀ ਦੇਸ਼ ਵਿਚ ਭਾਰਤੀਆਂ ਦੀ ਮਦਦ ਲਈ 24 ਘੰਟੇ ਚੱਲਣ ਵਾਲੀ ਹੈਲਪਲਾਈਨ ਵੀ ਸਥਾਪਿਤ ਕੀਤੀ ਹੈ।
Air India
ਟਾਟਾ ਸਮੂਹ ਦੀ ਮਾਲਕੀ ਵਾਲੀ ਏਅਰ ਇੰਡੀਆ ਨੇ ਟਵਿੱਟਰ 'ਤੇ ਕਿਹਾ ਕਿ ਉਹ 22, 24 ਅਤੇ 26 ਫਰਵਰੀ ਨੂੰ ਭਾਰਤ ਅਤੇ ਯੂਕਰੇਨ ਦੇ ਬੋਰਿਸਪਿਲ ਅੰਤਰਰਾਸ਼ਟਰੀ ਹਵਾਈ ਅੱਡੇ ਵਿਚਕਾਰ ਤਿੰਨ ਉਡਾਣਾਂ ਦਾ ਸੰਚਾਲਨ ਕਰੇਗੀ। ਕੰਪਨੀ ਨੇ ਅੱਗੇ ਲਿਖਿਆ, 'ਏਅਰ ਇੰਡੀਆ ਦੇ ਬੁਕਿੰਗ ਦਫਤਰਾਂ, ਵੈੱਬਸਾਈਟ, ਕਾਲ ਸੈਂਟਰਾਂ ਅਤੇ ਅਧਿਕਾਰਤ ਟਰੈਵਲ ਏਜੰਟਾਂ ਰਾਹੀਂ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ।'